ਚੰਡੀਗੜ : ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਪਹਿਲੀ ਔਰਤ ਮੁੱਖ ਸਕੱਤਰ ਦੇ ਤੌਰ ਤੇ ਅਹੁਦਾ ਸੰਭਾਲ ਲਿਆ।1987 ਬੈਚ ਦੀ ਆਈਏਐਸ ਅਧਿਕਾਰੀ ਵਿਨੀ ਮਹਾਜਨ ਨੂੰ ਇਸ ਵੱਖਰੇ ਅਹੁਦੇ ਤੇ ਕਰਣ ਅਵਤਾਰ ਸਿੰਘ ਦੇ ਸਥਾਨ ਤੇ ਨਿਯੁਕਤ ਕੀਤਾ ਗਿਆ ਹੈ, ਜਿਹੜਾ ਉਨ੍ਹਾਂ ਦੇ ਦੁਆਰਾ ਕੇਂਦਰ ਅਤੇ ਰਾਜ ਸਰਕਾਰ ਵਿੱਚ ਉੱਚ ਅਹੁਦਿਆਂ ਤੇ ਤੈਨਾਤੀ ਦੇ ਦੌਰਾਨ ਹਾਸਿਲ ਕੀਤੇ 33 ਸਾਲ ਦੇ ਅਨੁਭਵ ਦਾ ਨਤੀਜਾ ਹੈ।ਕਰਣ ਅਵਤਾਰ ਸਿੰਘ ਨੂੰ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਲਗਾਇਆ ਗਿਆ ਹੈ, ਜਿਸ ਦਾ ਅਹੁਦਾ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੰਭਾਲ ਲਿਆ ਹੈ।
ਵਿਨੀ ਮਹਾਜਨ ਰਾਜ ਵਿੱਚ ਇੱਕ ਮਾਤਰ ਹੀ ਪੰਜਾਬ ਕੇਡਰ ਦੀ ਅਧਿਕਾਰੀ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵਿੱਚ ਬਤੌਰ ਸਕੱਤਰ ਦੇ ਤੌਰ ਤੇ ਸੂਚੀਬੱਧ ਕੀਤਾ ਗਿਆ।ਉਹ ਹੁਣ ਤੱਕ ਅਤਿਰਿਕਤ ਮੁੱਖ ਸਕੱਤਰ, ਉਦਯੋਗ ਅਤੇ ਵਣਿਜ, ਸੂਚਨਾ ਪ੍ਰੌਦਯੋਗਿਕੀ ਅਤੇ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸਿ਼ਕਾਇਤ ਨਿਵਾਰਣ ਵਿੱਚ ਸੇਵਾਵਾਂ ਨਿਭਾ ਰਹੀ ਸਨ।ਉਨ੍ਹਾਂ ਨੇ ਰਾਜ ਵਿੱਚ ਮੌਜੂਦ ਕੋਵਿਡ ਸੰਕਟ ਦੇ ਦੌਰਾਨ ਬਤੌਰ ਚੇਅਰਪਰਸਨ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰਿਕਿਉਰਮੈਂਟ ਕਮੇਟੀ ਦੇ ਰੂਪ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਦਿੱਲਲੀ ਯੂਨੀਵਰਸਿਟੀ ਦੇ ਮਹਿਲਾ ਸ਼੍ਰੀ ਰਾਮ ਕਾਲਜ ਤੋਂ ਅਰਥਸ਼ਾਸ਼ਤਰਰ ਵਿੱਚ ਗਰੈਜੂਏਸ਼ਨ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕੱਲਕੱਤਾ ਤੋਂ ਪੋਸਟ ਗਰੈਜੂਏਸ਼ਨ ਪਾਸ ਕਰਨ ਦੇ ਲਈ ਉਨ੍ਹਾਂ ਨੇ ਰੋਲ ਆਫ ਆਨਰ ਅਤੇ ਨਾਮਵਰ ੲਲੂਮਨਸ ਐਵਾਰਡ ਹਾਸਿਲ ਕੀਤੇ।ਵਿਨੀ ਮਹਜਨ ਨੂੰ ਬਹੁਤ ਸਾਰੇ ਅਕਾਦਮਿਕ ਐਵਾਰਡ ਮਿਲੇ ਜਿਨ੍ਹਾਂ ਵਿੱਚ ਰਾਸ਼ਟਰੀ ਪ੍ਰਤਿਭਾ ਖੋਜ ਸਕਾਲਰਸਿ਼ਪ ਸ਼ਾਮਿਲ ਹਨ।ਉਹ 2000-01 ਵਿੱਚ ਅਮੇਰੀਕਨ ਯੂਨੀਵਰਸਿਟੀ, ਵਾਸਿ਼ੰਗਟਲ ਡੀਸੀ ਦੀ ਹਯੁਬਰਟ ਹਮਫਰੀ ਫੇਲੌ ਰਹੀ ਹਨ।ਉਹ ਦੇਸ਼ ਦੀ ਇੱਕਲੀ ਵਿਦਿਆਰਥਣ ਹਨ, ਜਿਨ੍ਹਾਂ ਨੇ 1982 ਵਿੱਚ ਆਈਆਈਟੀ ਅਤੇ ਏਮਜ਼ ਦਿੱਲੀ ਦੋਨਾਂ ਵਿੱਚ ਦਾਖਲਾ ਲਿਆ ਸੀ।ਉਨ੍ਹਾਂ ਨੇ ਮਾਡਰਨ ਸਕੂਲ ਨਵੀਂ ਦਿੱਲੀ ਤੋਂ 12ਵੀਂ ਪਾਸ ਕੀਤੀ ਸੀ।
