Htv Punjabi
Punjab

ਮੰਤਰੀਆਂ, ਪੁਲਿਸ ਵਾਲਿਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਚ ਜੇਲ੍ਹ ਦਾ ਖਾਣਾ ਖਾਣ ਦੀ ਲੱਗੀ ਦੌੜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ!

ਚੰਡੀਗੜ੍ਹ : ਸ਼ਨੀ ਦੇ ਬੁਰੇ ਪ੍ਰਭਾਵ ਤੋਂ ਬਚਣ ਦੇ ਲਈ ਸ਼ਹਿਰ ਵਿੱਚ ਰਹਿਣ ਵਾਲੇ ਮੰਤਰੀ, ਆਈਏਐਸ,ਆਈਪੀਐਸ ਅਤੇ ਹੋਰ ਅਧਿਕਾਰੀ ਵੀ ਬੁੜੈਲ ਸਥਿਤ ਮਾਡਲ ਜੇਲ ਦਾ ਖਾਣਾ ਖਾਂਦੇ ਹਨ l ਤਾਂਕਿ ਉਹ ਸ਼ਨੀ ਦੇ ਬੁਰੇ ਪ੍ਰਭਾਵ ਤੋਂ ਬਚ ਸਕਣ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁਖ ਸਾਂਤੀ ਬਣੀ ਰਹੇ l ਪੰਡਿਤਾਂ ਦੀ ਮੰਨੀਏ ਤਾਂ ਕਈ ਵੱਡੇ ਲੋਕ ਜੇਲ ਦਾ ਖਾਣਾ ਇਸ ਲਈ ਖਾਂਦੇ ਹਨ ਤਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਸ਼ਨੀ ਦੇ ਗ੍ਰਹਿ ਗੋਚਰ ਤੋਂ ਉਤਪੰਨ ਹੋਣ ਵਾਲਾ ਪ੍ਰਭਾਵ ਨਾ ਆਵੇ l ਬੁੜੈਲ ਸਥਿਤ ਮਾਡਲ ਜੇਲ ਦੇ ਅਧਿਕਾਰੀਆਂ ਦੇ ਮੁਤਾਬਿਕ ਹਰ ਮਹੀਨੇ ਇੱਥੇ ਕੋਈ ਮੰਤਰੀ ਅਤੇ ਅਧਿਕਾਰੀ ਜੇਲ ਦਾ ਖਾਣਾ ਖਾਣ ਦੇ ਲਈ ਆਉਂਦੇ ਹਨ l
ਅਜਿਹਾ ਮੰਨਣਾ ਹੈ ਕਿ ਜੇਲ ਦਾ ਖਾਣਾ ਖਾਣ ਤੋਂ ਲੋਕਾਂ ਦੇ ਜੀਵਨ ਵਿੱਚ ਆਉਣ ਵਾਲੇ ਸੰਕਟ ਜਾਂ ਸ਼ਨੀ ਦੇ ਬੁਰੇ ਪ੍ਰਭਾਵ ਤੋਂ ਛੁਟਕਾਰਾ ਮਿਲਦਾ ਹੈ l ਜੇਲ ਸੁਪਰੀਡੈਂਟ ਵਿਰਾਟ ਨੇ ਦੱਸਿਆ ਕਿ ਕਿਸ ਕਾਰਨ ਸ਼ਹਿਰ ਵਿੱਚ ਰਹਿਣ ਵਾਲੇ ਮੰਤਰੀ, ਆਈਏਐਸ ਅਤੇ ਆਈਪੀਐਸ ਅਧਿਕਾਰੀ ਜੇਲ ਦਾ ਖਾਣਾ ਖਾਣ ਆਉਂਦੇ ਹਨ ਜਾਂ ਆਪਣੇ ਘਰ ਮੰਗਵਾਂਦੇ ਹਨ l ਇਹ ਗੱਲ ਜ਼ਰੂਰ ਹੈ ਕਿ ਜੇਲ ਦੇ ਕੈਦੀਆਂ ਦੁਆਰਾ ਬਣਾਏ ਜਾਣ ਵਾਲਾ ਖਾਣਾ ਸ਼ਹਿਰ ਦੇ ਕਈ ਲੋਕ ਖਾਣ ਲਈ ਮੰਗਵਾਂਦੇ ਹਨ l ਇਨ੍ਹਾਂ ਵਿੱਚ ਨੇਤਾ, ਮੰਤਰੀ, ਆਈਏਐਸ, ਆਈਪੀਐਸ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਹਨ l

Related posts

ਸਰਪੰਚ ਨੇ ਗੁਰੂਘਰ ਨੂੰ ਬਣਾ ਲਿਆ ਮੈਰਿਜ ਪੈਲੇਸ, ਮੁੰਡੇ ਦੇ ਵਿਆਹ ਦੀ ਖੁਸ਼ੀ ‘ਚ ਦਿਨੇ ਹੀ ਖਿੱਚਤਾ ਕੰਮ!

htvteam

ਮੁੰਡੇ ਨੇ ਦੁਕਾਨ ਅੰਦਰ ਵੜ ਜਨਾਨੀ ਦੇ ਗਲਤ ਥਾਂ ਪਾਇਆ ਹੱਥ; ਦੇਖੋ ਵੀਡੀਓ

htvteam

ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਟੱਕਰ; ਡਰਾਇਵਰ ਗੱਡੀ ਦੇ ਵਿਚੇ ਫਸਿਆ

htvteam

Leave a Comment