ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਕੋਰੋਨਾ ਦੇ ਇਸ ਦੌਰ ਦੌਰਾਨ ਵੀ ਸਿਆਸਤਦਾਨਾਂ ਦੀ ਨਜ਼ਰ ਹੋਰਨਾਂ ਸਾਰਿਆਂ ਨੂੰ ਛੱਡ ਕੇ ਸਿਰਫ ਨਵਜੋਤ ਸਿੰਘ ਸਿੱਧੂ ਤੇ ਟਿਕੀ ਹੋਈ ਹੈ ਤੇ ਉਹ ਸਿੱਧੂ ਦੀ ਹਰ ਇੱਕ ਛੋਟੀ ਤੋਂ ਛੋਟੀ ਗਤੀਵਿਧੀ ਤੇ ਵੀ ਇੰਝ ਨਜ਼ਰ ਰੱਖ ਲੈਣਾ ਚਾਹੁੰਦੇ ਹਨ ਜਿਵੇਂ ਉਨ੍ਹਾਂ ਦਾ ਮਕਸਦ ਹੋਵੇ ਕਿ ਸਿੱਧੂ ਕੋਈ ਗਲਤੀ ਕਰੇ ਤੇ ਅਸੀਂ ਉਸ ਨੂੰ ਤੁਰੰਤ ਧਰ ਦਬੋਚੀਏ।ਬਾਕੀਆਂ ਦਾ ਤਾਂ ਪਤਾ ਨਹੀ਼ ਪਰ ਇੰਨਾ ਜ਼ਰੂਰ ਐ ਕਿ ਤਾਜ਼ਾ ਸਾਹਮਣੇ ਆਏ ਮਾਮਲੇ ਨੇ ਇਹੋ ਗੱਲ ਇੱਕ ਵਾਰ ਚਰਚਾ ‘ਚ ਜ਼ਰੂਰ ਲੈ ਆਉਂਦੀ ਹੈ ਤੇ ਇਹ ਮਾਮਲਾ ਹੈ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜੋ ਸਿਵਿਲ ਹਸਪਤਾਲ ਅੰਮ੍ਰਿਤਸਰ ਵਿਖੇ ਜਦੋਂ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਐਨ 95 ਮਾਸਕ ਵੰਡਣ ਲਈ ਪਹੁੰਚੇ ਤਾਂ ਮੌਕੇ ਦੀਆਂ ਤਸਵੀਰਾਂ ਵੇਖ ਕੇ ਕੁਝ ਰਾਜੀਨਿਤਕ ਪਾਰਟੀਆਂ ਨੇ ਸਿੱਧੂ ਖਿਲਾਫ ਇਹ ਕਹਿਕੇ ਰੌਲਾ ਪਾਊਣਾ ਸ਼ੁਰੂ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਹਸਪਤਾਲ ਦੇ ਸਟਾਫ ਨੂੰ ਮਾਸਕ ਵੰਡਣ ਲੱਗਿਆ ਨਾਂ ਤਾਂ ਖੁਦ ਮਾਸਕ ਪਾਇਆ ਤੇ ਨਾ ਹੀ ਦਸਤਾਨੇ ਪਾਏ, ਜਿਹੜਾ ਕਿ ਕੈਪਟਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਸ਼ਰੇਆਮ ਊਲੰਘਣਾ ਹੈ ਲਿਹਾਜ਼ਾ ਸਿੱਧੂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸੰਬੰਧ ਵਿੱਚ ਬੀਜ।ਪੀ ਦੇ ਬੁਲਾਰੇ ਰਾਜੇਸ਼ ਹਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ।ਲਿਹਾਜ਼ਾ ਨਵਜੋਤ ਸਿੰਘ ਸਿੱਧੂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਸਕ ਅਤੇ ਗਲਵਜ਼ ਪਾਉਣ ਦਾ ਸੁਨੇਹਾ ਦੇਣ ਪਹੁੰਚੇ ਨਵਜੋਤ ਸਿੰਘ ਸਿੱਧੂ ਆਪ ਖੁਦ ਜਾਗਰਰੂਕ ਹੋਣਾ ਭੁੱਲ ਗਏ ਹਨ। ਸ਼ਾਇਦ ਇਸੇ ਲਈ ਉਨ੍ਹਾਂ ਨੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨਾਂ ਵੀ ਜ਼ਰੂਰੀ ਨਹੀਂ ਸਮਝਿਆ।ਜਿਹੜਾ ਕਿ ਕਾਨੂੰਨ ਦੀਆਂ ਧੱਜੀਆਂ ਊਡਾਊਣ ਦੇ ਬਰਾਬਰ ਹੈ, ਲਿਹਾਜ਼ਾ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ।ਹੁਣ ਵੇਖਣਾ ਇਹ ਹੋਵੇਗਾ ਕਿ ਕਦੇ ਪਾਕਿਸਤਾਨੋਂਿ ਲਿਆਉਂਦੇ ਤਿੱਤਰ ਕਦੇ ਜਰਨਲ ਬਾਜਵਾ ਨਾਲ ਜੱਫੀ ਤੇ ਕਦੇ ਪਾਕਿਸਤਾਨ ਨੂੰ ਲੈ ਕੇ ਸਿੱਧੂ ਵੱਲੋਂ ਦਿੱਤੇ ਗਏ ਛੋਟੇ ਛੋਟੇ ਬਿਾਆਨ ਸਿੱਧੂ ਨੂੰ ਦੇਸ਼ ਧ੍ਰੋਹੀ ਤੱਕ ਕਹਿਣ ਵਾਲੀਆਂ ਪਾਰਟੀਆਂ ਕੀ ਹੁਣ ਇਸ ਮਾਮਲੇ ਵਿੱਚ ਸਰਕਾਰ ਤੇ ਦਬਾਅ ਪਵਾ ਕੇ ਕਾਰਵਾਈ ਕਰਵਾ ਪਾਉਂਦੀਆਂ ਨੇ ਜਾਂ ਨਹੀਂ।
