Htv Punjabi
Punjab

ਕਰਫਿਊ ਦੌਰਾਨ ਡੋਲੀ ਲੈ ਕੇ ਮੁੜੀ ਫੁੱਲਾਂ ਵਾਲੀ ਕਾਰ ਦੀ ਟਰੱਕ ਨਾਲ ਹੋਈ ਸਿੱਧੀ ਟੱਕਰ, ਦੇਖੋ ਲਾੜਾ ਲਾੜੀ ਦਾ ਕੀ ਬਣਿਆ

ਹੁਸਿ਼ਆਰਪੁਰ : ਕੋਰੋਨਾ ਮਹਾਂਮਾਰੀ ਕਾਰਨ ਕਰਫਿਊ ਤੇ ਲਾਕਡਾਊਨ ਦਾ ਅਸਰ ਜਿੱਥੇ ਹੋਰ ਸਾਰੀਆਂ ਚੀਜ਼ਾਂ ਤੇ ਪੈ ਰਿਹਾ ਹੈ, ਉੱਥੇ ਇਸ ਲਾਕਡਾਊਨ ਤੇ ਕਰਫਿਊ ਨੇ ਵਿਆਹ ਸ਼ਾਦੀਆਂ ਤੇ ਵੀ ਰੋਕ ਲਾਉਣ ਵਰਗਾ ਕੰਮ ਕੀਤਾ ਪਰ ਇਸ ਦੇ ਬਾਵਜੂਦ ਕਿਤੇ ਕਿਤੇ ਅਜੇ ਵੀ ਵਿਆਹ ਦੇਖਣ ਨੂੰ ਮਿਲ ਰਹੇ ਹਨ ਪਰ ਅਜਿਹੇ ਸਮੇਂ ਦੌਰਾਨ ਜਦੋਂ ਸੜਕਾਂ ਸੁੰਨੀਆਂ ਪਈਆਂ ਹੋਣ ਉਦੋਂ ਵੀ ਜੇਕਰ ਸੜਕ ਹਾਦਸਾ ਵਾਪਰ ਜਾਵੇ ਤੇ ਉਹ ਵੀ ਡੋਲੀ ਵਾਲੀ ਕਾਰ ਦਾ ਤਾਂ ਸਾਰਿਆਂ ਦਾ ਧਿਆਨ ਖਿੱਚਿਆ ਜਾਣਾ ਲਾਜ਼ਮੀ ਹੈ।ਇਹੋ ਕੁਝ ਹੋਇਆ ਹੁਸਿ਼ਆਰਪੁਰ ਦੇ ਕਸਬਾ ਮਾਹਿਲਪੁਰ ਅੰਦਰ ਜਿੱਥੇ ਇੱਕ ਡੋਲੀ ਵਾਲੀ ਇਨੋਵਾ ਕਾਰ ਆਲੂਆਂ ਨਾਲ ਭਰੇ ਟਰੱਕ ਨਾਲ ਆਹਮੋ ਸਾਹਮਣੇ ਜਾ ਟਕਰਾਈ।ਇਸ ਭਿਆਨਕ ਸੜਕ ਹਾਦਸੇ ਵਿੱਚ ਲਾੜਾ ਲਾੜੀ ਸਣੇ ਕਈ ਹੋਰ ਗੰਭੀਰ ਜਖ਼ਮੀ ਹੋਏ ਹਨ, ਜਿਸ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਉਣ ਨਾਲ ਹਾਹਾਕਾਰ ਮੱਚ ਗਈ ਹੈ। ਦੱਸ ਦਈਏ ਕਿ ਇਸ ਸੜਕ ਹਾਦਸੇ ਵਿੱਚ ਲਾੜੇ ਦੀ ਹਾਲਤ ਗੰਭੀਰ ਹੁੰਦੀ ਵੇਖ ਹੁਸਿ਼ਆਰਪੁਰ ਦੇ ਸਿਵਿਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਜੋੜਾ ਭਾਖੜਾ ਨੰਗਲ ਤੋਂ ਵਿਆਹ ਕਰਵਾਕੇ ਫੁੱਲਾਂ ਨਾਲ ਸਜੀ ਇਨੋਵਾ ਗੱਡੀ ਰਾਹੀਂ ਆਪਣੇ ਘਰ ਪਿੰਡ ਕਾਦੀਆਂ ਜਾ ਰਿਹਾ ਸੀ।ਜਦੋਂ ਚੰਡੀਗੜ ਹੁਸਿ਼ਆਰਪੁਰ ਰੋਡ ਤੇ ਸਥਿਤ ਮਹਿਲਪੁਰ ਨੇੜੇ ਇਹ ਹਾਦਸਾ ਵਾਪਰ ਗਿਆ।ਇਸ ਹਾਦਸੇ ਵਿੱਚ ਕੁੱਲ 5 ਵਿਅਕਤੀ ਜਖ਼ਮੀ ਹੋਏ ਦੱਸੇ ਜਾਂਦੇ ਹਨ, ਜਦ ਕਿ ਲਾੜੇ ਵਿਨੋਦ ਦੀ ਹਾਲਤ ਗੰਭੀਰ ਹੁੰਦੀ ਦੇਖ ਉਸ ਨੂੰ ਹੁਸਿ਼ਆਰਪੁਰ ਰੈਫਰ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਟਰੱਕ ਚਾਲਕ ਦੀ ਪਛਾਣ ਗੁਰਚਰਨ ਸਿੰਘ ਵਾਸੀ ਪੰਡੋਰੀਗੰਗਾ ਸਿੰਘ ਦੇ ਰੂਪ ਵਿੱਚ ਹੋਈ ਹੈ, ਜੋ ਕਿ ਟਰੱਕ ਵਿੱਚ ਆਲੂ ਲੱਦ ਕੇ ਹਰਿਆਣਾ ਦੇ ਸ਼ਾਹਬਾਦ ਸ਼ਹਿਰ ਵਿੱਚ ਜਾ ਰਿਹਾ ਸੀ।ਜਦੋਂ ਡੋਲੀ ਵਾਲੀ ਇਨੋਵਾ ਗੱਡੀ ਜਿਸ ਨੂੰ ਕਾਦੀਆਂ ਵਾਸੀ ਹਰਪ੍ਰੀਤ ਸਿੰਘ ਚਲਾ ਰਿਹਾ ਸੀ ਟਰੱਕ ਨਾਲ ਜਾ ਟਕਰਾਈ।ਇਸ ਹਾਦਸੇ ਵਿੱਚ ਲਾੜਾ ਵਿਨੋਦ ਕੁਮਾਰ, ਸੱਤਿਆ ਦੇਵੀ, ਉਸ ਦਾ ਜੀਜਾ ਗਗਨਦੀਪ ਸਿੰਘ ਤੇ ਦੋ ਹੋਰ ਬੰਦੇ ਜਖ਼ਮੀ ਹੋਏ ਹਨ।ਮੌਕੇ ਤੇ ਪਹੁੰਚੀ ਥਾਣਾ ਮਾਹਿਲਪੁਰ ਪੁਲਿਸ ਨੇ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਸਤਿਕਾਰਯੋਗ ਕਹਿਕੇ ਮੰਤਰੀ ਦੀ ਮੰਜੀ ਠੋਕਣ ਵਾਲੇ DSP ‘ਤੇ ਪੁਲਿਸ ਦੀ ਵੱਡੀ ਕਰਵਾਈ , MLA ਨਾਲ ਪੰਗਾ ਲੈਣਾ ਪਿਆ ਮਹਿੰਗਾ, DSP  ਸੇਖੋਂ ‘ਤੇ ਮਾਮਲਾ ਦਰਜ਼ 

Htv Punjabi

ਨਵਾਂ ਸਾਲ ਮਨਾਉਣ ਲਈ ਸੱਚਖੰਡ ਸਾਹਿਬ ਹੋਈ ਭੀੜ

htvteam

ਤੇਲ ਦੀਆਂ ਟੈਂਕੀਆਂ ਭਰਾ ਭਰਾ ਕੇ ਪੈਟਰੋਲ ਪੰਪ ਹੀ ਕਰਤੇ ਖਾਲੀ

htvteam

Leave a Comment