Htv Punjabi
Punjab

ਔਰਤ ਆਫਿਸ ਵਿੱਚ ਬੁਲਾ ਕੇ ਬਣਾਉਂਦੀ ਸੀ ਅਸ਼ਲੀਲ ਵੀਡੀਓ, ਬਾਅਦ ਵਿੱਚ ਚਲਦਾ ਸੀ ਬਲੈਕਮੇਲ ਦਾ ਖੇਲ

ਬਠਿੰਡਾ : ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਵਿਆਹ ਸਮਾਰੋਹਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੀ ਬੁਕਿੰਗ ਦੇ ਨਾਮ ‘ਤੇ ਆਪਣੇ ਅੱਡੇ ‘ਤੇ ਬੁਲਾ ਕੇ ਲੋਕਾਂ ਨੂੰ ਬਲੈਕਮੇਲ ਕਰਦੀ ਸੀ l ਗਿਰੋਹ ਦੀ ਮੁੱਖ ਸਰਗਨਾ ਔਰਤ ਹੈ l ਔਰਤ ਆਰਕੈਸਟਰਾ ਗਰੁੱਪ ਚਲਾਉਂਦੀ ਹੈ.ਉਹ ਪ੍ਰੋਗਰਾਮ ਬੁੱਕ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾਉਂਦੀ ਸੀ l ਬਾਅਦ ਵਿੱਚ ਔਰਤ ਉਨ੍ਹਾਂ ਦੇ ਖਿਲਾਫ ਪੁਲਿਸ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੀ ਸੀ l
ਬੱਸ ਸਟੈਂਡ ਚੌਂਕੀ ਪੁਲਿਸ ਨੇ ਸੈਨਿਕ ਛਾਉਣੀ ਵਿੱਚ ਤੈਨਾਤ ਇੱਗ ਡਰਾਈਵਰ ਦੀ ਸ਼ਿਕਾਇਤ ‘ਤੇ ਗਿਰੋਹ ਦੀ ਮੁੱਖ ਸਰਗਨਾ ਸਮੇਤ 6 ਲੋਕਾਂ ‘ਤੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ l ਇਸ ਵਿੱਚ ਤਿੰਨ ਬੰਦੇ ਅਤੇ ਦੋ ਜ਼ਨਾਨੀਆਂ ਸ਼ਾਮਿਲ ਹਨ, ਜਦਕਿ ਗਿਰੋਹ ਦੀ ਸਰਗਨਾ ਹਲੇ ਫਰਾਰ ਹੈ l
ਜਾਂਚ ਅਧਿਕਾਰੀ ਸਬ ਇੰਸਪੈਕਟਰ ਬਿੰਦਰ ਸਿੰਘ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਪੁਲਿਸ ਪੁੱਛਗਿਛ ਵਿੱਚ ਮੰਨਿਆ ਹੈ ਕਿ ਇਹ ਪਹਿਲਾ ਮਾਮਲਾ ਹੈ, ਜਦਕਿ ਮਾਸਟਰਮਾਈਂਡ ਔਰਤ ਹੈ, ਜੋ ਕਿ ਆਰਕੈਸਟਰਾ ਗਰੁੱਪ ਵੀ ਚਲਾਉਂਦੀ ਹੈ l ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਦੀ ਗ੍ਰਿਫਤਰਾੀ ਦੇ ਬਾਅਦ ਹੀ ਪਤਾ ਲੱਗੇਗਾ ਕਿ ਉਸ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਬਲੈਕਮੇਲ ਕੀਤਾ ਹੈ l

Related posts

ਸਵੇਰੇ ਸਵੇਰੇ ਮੱਖਣ ਨਾਲ ਖਾਓ ਮਿਸ਼ਰੀ ਹੋਏਗਾ ਕਮਾਲ

htvteam

ਬੁਢਾਪੇ ਤੱਕ ਕਿਡਨੀ ਦੇਵੇਗੀ ਸਾਥ ਆਹ ਨੁਸਕਾ ਰੱਖੋ ਹਮੇਸ਼ਾ ਯਾਦ

htvteam

ਆਪਣੀ ਹੀ ਘਰਵਾਲੀ ਦਾ ਆਸ਼ਕ ਬਣਿਆ ਘਰਵਾਲਾ; ਦੇਖੋ ਵੀਡੀਓ

htvteam

Leave a Comment