ਹੁਸਿ਼ਆਰਪੁਰ : ਵੀਰਵਾਰ ਨੂੰ ਸਿਵਿਲ ਹਸਪਤਾਲ ਵਿੱਚ ਦੁਪਹਿਰ ਨੂੰ ਕਰੀਬ ਇੱਕ ਘੰਟੇ ਹੰਗਾਮਾ ਹੋਇਆ।ਕਾਰਨ ਗਾਇਨੀ ਵਾਰਡ ਦੇ ਆਪਰੇਸ਼ਨ ਥੀਏਟਰ ਦੇ ਕੋਲ ਬਣੇ ਬਾਥਰੂਮ ਵਿੱਚ ਇੱਕ ਵਿਅਕਤੀ ਦੇ ਨਾਲ ਇੱਕ ਕੁੜੀ ਨੂੰ ਜਾਂਦੇ ਦੇਖਿਆ ਗਿਆ।ਸਟਾਫ ਦੇ ਕੁਝ ਲੋਕਾਂ ਨੇ ਇਹ ਗੱਲ ਫੈਲਾ ਦਿੱਤੀ ਕਿ ਬਾਥਰੂਮ ਵਿੱਚ ਹਸਪਤਾਲ ਦਾ ਦਰਜਾ ਚਾਰ ਸਟਾਫ ਇੱਕ ਔਰਤ ਨਾਲ ਵੜਿਆ ਹੈ।
ਇਸ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਬਾਥਰੂਮ ਦੇ ਦਰਵਾਜ਼ੇ ਨੂੰ ਕੁੰਡੀ ਲਾ ਦਿੱਤੀ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਅੰਦਰ ਤੋਂ ਦਰਵਾਜ਼ਾ ਖੜਾਕਾਉਣ ਦੀ ਆਵਾਜ਼ ਆਉਣ ਦੇ ਬਾਅਦ ਕਿਸੇ ਨੇ ਦਰਵਾਜ਼ੇ ਦੀ ਕੁੰਡੀ ਖੋਲ ਦਿੱਤੀ।ਬਾਥਰੂਮ ਤੋਂ ਨਿਕਲ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਥਾਣਾ ਮਾਡਲ ਦੀ ਪੁਲਿਸ ਔਰਤ ਨੂੰ ਥਾਣੇ ਲੈ ਗਈ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਥਰੂਮ ਦੇ ਅੰਦਰੋਂ ਇੱਕ ਗੱਦਾ ਵੀ ਮਿਲਿਆ ਹੈ।ਇਸ ਮਾਮਲੇ ਨੂੰ ਲੈ ਕੇ ਜਦ ਐਸਐਮਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਹੈ।ਸਿਵਿਲ ਸਰਜਨ ਡਾਕਟਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।ਥਾਣਾ ਮਾਡਲ ਟਾਊਨ ਦੇ ਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।