ਤਰਨ ਤਾਰਨ (ਸਚਿਨ) : ਇੱਕ ਪਾਸੇ ਤਾਂ ਪੂਰੀ ਦੁਨੀਆਂ ਕੋਰੋਨੇ ਦੀ ਮਾਰ ਝੱਲ ਰਹੀ ਐ ਤੇ ਰੋਜਾਨਾ ਕਈ ਜਾਨਾਂ ਵੀ ਜਾ ਰਹੀਆਂ ਨੇ ਪਰ ਅਝਿਹੇ ਮਾਹੌਲ ‘ਚ ਵੀ ਕਈ ਸਿਰਫਿਰੇ ਲੋਕ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਜਿਸ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਲੈਂਦੇ ਨੇ। ਅਜਿਹਾ ਹੀ ਇੱਕ ਮਾਮਲਾ ਇਥੋਂ ਦੀ ਕਾਜੀਕੋਟ ਗਲੀ ਦਰਸ਼ਨ ਸਿੰਘ ਵਾਲੀ ‘ਚ ਪ੍ਰਕਾਸ਼ ਚ ਆਈਐ। ਜਿਥੇ ਆਪਣੀ ਮਾਂ ਨਾਲ ਰਹਿੰਦੀ 21 ਸਾਲਾ ਸੋਹਣੀ ਸੁਨੱਖੀ ਮੁਟਿਆਰ ਰਾਜਵਿੰਦਰ ਕੌਰ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲੈਣ ਕਾਰਨ ਇਲਾਕੇ ‘ਚ ਸਨਸਨੀ ਫੈਲ ਗਈ ਐ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿੱਥੇ ਥਾਣਾ ਸਿਟੀ ਪੁਲਿਸ ਦੇ ਥਾਣੇਦਾਰ ਬਲਰਾਜ ਸਿੰਘ ਨੇ ਲੜਕੀ ਦੀ ਮਾਂ ਦੇ ਬਿਆਨ ਦੇ ਅਧਾਰ ‘ਤੇ ਰਾਜਵਿੰਦਰ ਕੌਰ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਗਵਾਂਢ ‘ਚ ਰਹਿੰਦੇ ਲੜਕੇ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤੈ ਉਥੇ ਨਾਲ ਹੀ ਮਾਮਲੇ ਦੀ ਢੂੰਘਾਈ ਨਾਲ ਪੜਤਾਲ ਵੀ ਸ਼ੁਰ ਕਰ ਦਿੱਤੀ ਐ।
ਪੀੜਿਤ ਮਾਂ ਦੇ ਦੋਸ਼ ਨੇ ਕਿ ਉਨ੍ਹਾਂ ਦੇ ਗਵਾਂਢ ‘ਚ ਰਹਿੰਦੇ ਲੜਕੇ ਨੇ ਉਨ੍ਹਾਂ ਦੇ ਘਰ ਦੀ ਕੰਧ ‘ਤੇ ਲੜਕੀ ਬਾਰੇ ਗਲਤ ਸ਼ਬਦਾਵਲੀ ਲਿਖੀ ਸੀ ਜਿਸ ਕਰਕੇ ਲੜਕੀ ਮੁਹੱਲੇ ‘ਚ ਹੋਈ ਆਪਣੀ ਬੇਇੱਜ਼ਤੀ ਨੂੰ ਬਦਰਾਸ਼ ਨਾ ਕਰਦੀ ਹੋਈ ਕਣਕ ਵਾਲੀ ਦਵਾਈ ਪੀ ਕੇ ਏਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕਾ ਰਾਜਵਿੰਦਰ ਕੌਰ ਆਈਟੀਆਈ ਦੀ ਪੜ੍ਹਾਈ ਕਰ ਰਹੀ ਸੀ. ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਐੱਮ ਸੀ ਰਣਜੀਤ ਸੀੰਘ ਨੇ ਵੀ ਲੜਕਾ ਪਰਿਵਾਰ ‘ਤੇ ਲੜਕੀ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਤੇ ਪੁਲਿਸ ਪਾਸੌੋਂ ਸਖਤ ਕਾਰਵਾਈ ਦੀ ਮੰਗ ਕੀਤੀ…
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…