ਕਪੂਰਥਲਾ : ਇੱਥੋਂ ਦੇ ਸਿਵਿਲ ਹਸਪਤਾਲ ਵਿੱਚ ਅੰਧਵਿਸ਼ਵਾਸ਼ ਦੇ ਕਰਮਕਾਂਡ ਸ਼ੁਰੂ ਹੋ ਗਏ l ਹੈਰਾਨੀ ਦੀ ਗੱਲ ਇਹ ਰਹੀ ਕਿ ਐਸਐਮਓ ਅਤੇ ਪੁਲਿਸ ਵੀ ਮੂਕਦਰਸ਼ਕ ਬਣੀ ਦੇਖਦੀ ਰਹੀ l ਦਰਅਸਲ ਮੰਗਲਵਾਰ ਦੀ ਦੁਪਹਿਰ ਨੂੰ ਕਰੰਟ ਲੱਗਣ ਦੇ ਬਾਅਦ ਇੱਕ ਨੌਜਵਾਨ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ l
ਜਿੱਥੇ ਡਾਕਟਰਾਂ ਨੇ ਚੈਕਅਪ ਦੇ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ l ਇਸ ਦੌਰਾਨ ਕਿਸੇ ਨੇ ਕਰੰਟ ਲੱਗਣ ਵਾਲੇ ਨੂੰ ਮਿੱਟੀ ਜਾਂ ਰੇਤ ਵਿੱਚ ਦਬਣ ਨਾਲ ਜ਼ਿੰਦਾ ਹੋਣ ਦੀ ਗੱਲ ਕਹੀ ਤਾਂ ਉਸੀ ਸਮੇਂ ਰਿਸ਼ਤੇਦਾਰ ਲਾਸ਼ ਨੂੰ ਐਮਰਜੈਂਸੀ ਅਤੇ ਡੀਐਮਸੀ ਦੇ ਸਾਹਮਣੇ ਵਾਲੇ ਪਾਰਕ ਵਿੱਚ ਰੇਤੇ ਵਿੱਚ ਦਬੱਕੇ ਜ਼ਿੰਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗ ਪਏ l
ਹੋਇਆ ਇਵੇਂ ਕਿ ਕਰਤਾਰਪੁਰ ਦੇ ਨਾਲ ਲੱਗਦੇ ਪਿੰਡ ਪੱਤੜ ਕਲਾਂ ਵਾਸੀ ਰੂਪ ਸਿੰਘ ਬਜਰੀ ਦੇ ਟਿੱਪਰ ਦੇ ਨਾਲ ਜਾਂਦਾ ਹੈ l ਮੰਗਲਵਾਰ ਨੂੰ ਵੀ ਉਹ ਟਿੱਪਰ ਦੇ ਉੱਪਰ ਬੈਠ ਕੇ ਜਾ ਰਿਹਾ ਸੀ l ਅਚਾਨਕ ਉਹ ਬਜਰੀ ਨੂੰ ਨੀਚੇ ਗਿਰਨ ਤੋਂ ਬਚਾਉਣ ਦੇ ਲਈ ਇੱਕਠਾ ਕਰਨ ਦੇ ਲਈ ਉੱਠਿਆ ਤਾਂ ਉੱਪਰ ਬਿਜਲੀ ਦੀ ਤਾਰ ਨਾਲ ਜਾ ਲੱਗਾ l
ਜਿਸ ਨਾਲ ਉਸ ਨੂੰ ਕਰੰਟ ਦਾ ਝਟਕਾ ਲੱਗਾ l ਉਸ ਨੂੰ ਸਿਵਿਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ l ਜਿੱਥੇ ਡਿਊਟੀ ਦੇ ਰਹੇ ਡਾਕਟਰ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਇਹ ਗੱਲ ਸੁਣ ਕੇ ਘਰਦੇ ਵਿਰਲਾਪ ਕਰਨ ਲੱਗੇ ਤਾਂ ਕਿਸੇ ਨੇ ਕਰੰਟ ਲੱਗਣ ਵਾਲੇ ਨੂੰ ਰੇਤ ਵਿੱਚ ਦੱਬ ਕੇ ਜ਼ਿੰਦਾ ਕਰਨ ਦੀ ਗੱਲ ਕਹੀ l
ਇਸ ਤੇ ਭੀੜ ਲਾਸ਼ ਨੂੰ ਐਮਰਜੈਂਸੀ ਦੇ ਬਾਹਰ ਪਾਰਕ ਵਿੱਚ ਰੇਤ ਵਿੱਚ ਦੱਬ ਕੇ ਜ਼ਿੰਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗ ਗਈ l ਫੇਰ ਵੀ ਕੁਝ ਨਈਂ ਹੋਇਆ ਤਾਂ ਡੈਡ ਬਾਡੀ ਲੈ ਕੇ ਚਲੇ ਗਏ l ਹੈਰਾਨੀ ਦੀ ਗੱਲ ਇਹ ਰਹੀ ਕਿ ਇਹ ਸਭ ਕੁਝ ਐਸਐਮਓ ਡਾਕਟਰ ਤਾਰਾ ਸਿੰਘ ਅਤੇ ਥਾਣਾ ਸਿਟੀ ਦੇ ਐਸਐਚਓ ਐਸਆਈ ਹਰਜਿੰਦਰ ਸਿੰਘ ਦੇ ਨਾਲ ਆਈ ਪੁਲਿਸ ਦੇ ਸਾਹਮਣੇ ਹੁੰਦਾ ਰਿਹਾ ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ l
ਇਸ ਤੋਂ ਬਾਅਦ ਹਸਪਤਾਲ ਦੇ ਅੰਦਰ ਇਸ ਅੰਧਵਿਸ਼ਵਾਸ਼ੀ ਕਾਰਵਾਈ ਦੀ ਚਰਚਾ ਹੁੰਦੀ ਰਹੀ ਕਿ ਜੋ ਕੰਮ ਇਲਾਜ ਨਾਲ ਸੰਭਵ ਹੈ, ਉਸ ਨੂੰ ਟੋਟਕੇ ਕਿਵੇਂ ਕਰ ਸਕਦੇ ਹਨ l ਐਸਐਮਓ ਡਾਕਟਰ ਤਾਰਾ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਨਾਲ 150 ਤੋਂ ਜ਼ਿਆਦਾ ਲੋਕ ਸਨ ਜਿਹੜੇ ਕਿ ਉਨ੍ਹਾਂ ਨਾਲ ਲੜਨ ਲਈ ਆ ਰਹੇ ਸਨ ਇਸ ਲਈ ਉਹ ਕਿਸੇ ਨੂੰ ਰੋਕ ਨਈਂ ਸਕੇ l ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਗੁੱਸੇ ਵਿੱਚ ਹੋਣ ਤੇ ਉਨ੍ਹਾਂ ਨੇ ਪੁਲਿਸ ਨੂੰ ਵੀ ਬੁਲਾਇਆ ਸੀ l