ਮਾਮਲਾ ਜਲੰਧਰ ਦਾ ਹੈ, ਜਿੱਥੇ ਬਸ ਸਟੈਂਡ ਦੇ ਨੇੜੇ ਸੈਂਟਰ ਮਾਰਕੀਟ ‘ਚ ਵੀਜ਼ਾ ਬੁੱਕ ਨਾਂ ਦਾ ਇੱਕ ਦਫਤਰ ਹੈ | ਮਖਦੂਮਪੁਰਾ ਇਲਾਕੇ ਦਾ ਰਹਿਣ ਵਾਲਾ ਇਸ ਦਫਤਰ ਦਾ ਮਾਲਕ ਬਲਰਾਜ ਵਿਦੇਸ਼ ਭੇਜਣ ਲਈ ਲੋਕਾਂ ਦੇ ਵੀਜ਼ੇ ਲਗਵਾਉਣ ਦਾ ਕੰਮ ਕਰਦਾ ਹੈ |
ਬਲਰਾਜ ਦੇ ਦੱਸਣ ਮੁਤਾਬਿਕ ਜੰਮੂ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਕੁੱਝ ਮਹੀਨੇ ਪਹਿਲਾਂ ਇਸਦੇ ਜ਼ਰੀਏ ਕੈਨੇਡਾ ਲਈ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਜਿਸਦਾ ਨਤੀਜਾ ਨਹੀਂ ਆਇਆ | ਜਿਸ ਕਰਕੇ ਉਹ ਨੌਜਵਾਨ ਇਸ ਕੋਲੋਂ ਆਪਣੇ ਪੈਸੇ ਵਾਪਿਸ ਮੰਗ ਰਿਹਾ ਸੀ |
ਜਿਸ ਕਰਕੇ ਦਫਤਰ ਦੇ ਵਿਚ ਬਲਰਾਜ ਅਤੇ ਜੰਮੂ ਤੋਂ ਆਏ ਨੌਜਵਾਨਾਂ ‘ਚ ਮਾਰਕੁਟਾਈ ਸ਼ੁਰੂ ਹੋ ਗਈ |