ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਸਰੱਹਦੀ ਖੇਤਰ ਦੇ ਸੁਲਤਾਨਵਿੰਡ ਪਿੰਡ ਦੇ ਘਰ ਤੋਂ ਫੜੀ ਗਈ 195 ਕਿਲੋ ਤੋਂ ਜ਼ਿਆਦਾ ਹੈਰੋਇਨ ਦੇ ਮਾਮਲੇ ਵਿੱਚ ਕੋਈ ਵੀ ਹੋਵੇ, ਕਿਸੀ ਵੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ l ਚੰਡੀਗੜ ਸਥਿਤ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਹੜਾ ਮੁੱਖ ਕਿੰਗਪਿਨ ਫੜਿਆ ਗਿਆ ਹੈ, ਉਹ ਅਕਾਲੀ ਸਰਕਾਰ ਦੇ ਦੌਰਾਨ ਐਸਐਸ ਬੋਰਡ ਦਾ ਮੈਂਬਰ ਸੀ l
ਉਨ੍ਹਾਂ ਨੇ ਕਿਹਾ ਕਿ ਨਸ਼ੇ ਦਾ ਖਾਤਮਾ ਕਰਨ ਦੇ ਲਈ ਅਜਿਹੇ ਕਦਮ ਚੁੱਕੇ ਜਾਣਗੇ, ਜਿਸ ਨਾਲ ਪੰਜਾਬ ਤੋਂ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ l ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੀ ਤਾਰ ਅਲੱਗ ਅਲੱਗ ਦੇਸ਼ਾਂ ਨਾਲ ਜੁੜੀ ਹੈ l ਉਨ੍ਹਾਂ ਨੇ ਕਿਹਾ ਕਿ ਸਰਕਾਰ ਤਦ ਤੱਕ ਜੰਗ ਜ਼ਾਰੀ ਰੱਖੇਗੀ, ਜਦੋਂ ਤੱਕ ਇਸ ਸੱਮਸਿਆ ਨੂੰ ਜੜ ਤੋਂ ਖਤਮ ਨਹੀਂ ਕਰ ਦਿੱਤਾ ਜਾਂਦਾ l
ਬੀਤੀ ਰਾਤ ਹੋਈ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੇ ਵਿਵਰਣ ਜ਼ਾਰੀ ਕਰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਜਿਸ ਘਰ ਤੋਂ ਬਰਾਮਦਗੀ ਹੋਈ ਹੈ, ਉਹ ਘਰ ਕਥਿਤ ਤੌਰ ‘ਤੇ ਅਨਵਰ ਮਸੀਹ ਨਾਲ ਸੰਬੰਧਿਤ ਹੈ, ਜੋ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਅਧੀਨ ਸੇਵਾਵਾਂ ਚਯਨ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ l
ਮੁੱਖਮੰਤਰੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖਮੰਤਰੀ ਨੂੰ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਰਾਜ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਜੁੜੇ ਕਿਸੀ ਵੀ ਤਸਕਰ, ਗੈਂਗਸਟਰ ਅਤੇ ਅੱਤਵਾਦੀ ਨੂੰ ਸਿਰ ਚੁੱਕਣ ਨਹੀਂ ਦਿੱਤਾ l ਇਸੀ ਕਾਰਨ ਪੰਜਾਬ ਵਿੱਚ ਨਸ਼ਿਆਂ ਤੋਂ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਆਈ ਹੈ l ਇਹ ਸਰਕਾਰ ਅਤੇ ਪੁਲਿਸ ਦੀ ਕੋਸ਼ਿਸ਼ਾਂ ਕਾਰਨ ਹੀ ਸੰਭਵ ਹੋਇਆ ਹੈ l 2018 ਵਿੱਚ 114 ਮੌਤਾਂ ਹੋਈਆਂ ਸਨ, ਜਦਕਿ 2019 ਵਿੱਚ ਇਹ ਸੰਖਿਆ ਘਟ ਕੇ 47 ਰਹਿ ਗਈ l ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਦ ਤੱਕ ਜੰਗ ਜ਼ਾਰੀ ਰੱਖੇਗੀ, ਜਦ ਤੱਕ ਇਹ ਸੱਮਸਿਆ ਜੜ ਤੋਂ ਖਤਮ ਨਹੀਂ ਹੋ ਜਾਂਦੀ l