Htv Punjabi
Punjab Video

ਕਮਰੇ ‘ਚ ਦੋ ਕੁੜੀਆਂ ਨਾਲ ਐਵੇਂ ਦੀ ਹਾਲਤ ‘ਚ ਮਿਲਿਆ ਮੁੰਡਾ, LIVE ਸੀਨ ਦੇਖ ਪਾਣੀ-ਪਾਣੀ ਹੋਈਆਂ ਲੇਡੀਜ਼ ਕਾਂਸਟੇਬਲ

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਕਪੂਰਥਲਾ ਦੀ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਇੱਕ ਗੈਸਟ ਹਾਊਸ ‘ਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਰੇਡ ਕਰਨ ਆਏ ਪੁਲਿਸ ਵਾਲਿਆਂ ਨੇ ਆਪਣੇ ਮੋਬਾਈਲ ਦੇ ਕੈਮਰੇ ਆਨ ਕਰਕੇ ਵੀਡੀਓ ਬਣਾਉਂਦੇ ਹੋਏ ਮਾਰੀ ਇਸ ਰੇਡ ਦੌਰਾਨ ਉਥੋਂ ਮੌਕੇ ਤੋਂ 2 ਕੁੜੀਆਂ ਤੇ ਇੱਕ ਮੁੰਡੇ ਨੂੰ ਕਾਬੂ ਕੀਤਾ ਹੈ। ਮੌਕੇ ‘ਤੇ ਬਣਾਈ ਗਈ ਵੀਡੀਓ ਵਿੱਚ ਸਾਫ ਦਿਖਾਈ ਦਿੱਤਾ ਕਿ ਜਿਵੇ ਹੀ ਇੱਕ ਲੇਡੀ ਕਾਂਸਟੇਬਲ ਨੇ ਗੈਸ ਹਾਊਸ  ਦੇ ਕਮਰੇ ਦਾ ਇੱਕ ਬੰਦ ਦਰਬਾਜਾ ਖੋਲਿਆ ਤਾਂ ਅੰਦਰ ਇੱਕੋ ਬੈੱਡ ‘ਤੇ ਦੋ ਕੁੜੀਆਂ ਦੇ ਵਿਚਕਾਰ ਪਏ ਨੌਜਵਾਨ ਮੁੰਡੇ ਨੂੰ ਦੇਖ ਕੇ ਉਹ ਵੀ ਹੈਰਾਨ ਰਹਿ ਗਈ ਅਤੇ ਉਸਨੇ ਬੈੱਡ ਤੋਂ ਉੱਠ ਕੇ ਖੜੀ ਹੋਈ ਕੁੜੀ ਦੇ ਥੱਪੜ ਜੜ ਦਿੱਤੇ।

ਗੈਸਟ ਹਾਊਸ ‘ਤੇ ਛਾਪਾ ਮਾਰ ਕੇ ਕੁੜੀਆਂ ਅਤੇ ਮੁੰਡੇ ਨੂੰ ਕਾਬੂ ਕਰਨ ਤੋਂ ਬਾਅਦ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਇਸ ਗੈਸਟ ਹਾਊਸ ਦੀ ਸ਼ਿਕਾਇਤ ਮਿਲ ਚੁੱਕੀ ਸੀ, ਅਤੇ ਹੁਣ ਕਰਫਿਊ ਦੌਰਾਨ ਜਦ ਸਭ ਕੁਝ ਬੰਦ ਪਿਐ ਤਾਂ ਹੋਟਲ ਮਾਲਕ ‘ਤੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਕਾਨੂੰਨ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ…

ਦੱਸ ਦੇਈਏ ਕਿ ਪੁਲਿਸ ਦੋਵਾਂ ਕੁੜੀਆਂ ਨਾਲ ਰੰਗਰਲੀਆਂ ਮਨਾਉਂਦੇ ਨੌਜਵਾਨ ਮੁੰਡੇ ਅਤੇ ਹੋਟਲ ਚਾਲਕ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਜਿੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਦੇ ਬਾਅਦ ਪਤਾ ਚੱਲੇਗਾ ਕਿ ਇਹ ਦੋਵੇਂ ਕੁੜੀਆਂ ਕੌਣ ਹਨ ਤੇ ਉਨ੍ਹਾਂ ਦਾ ਉਸ ਮੁੰਡੇ ਨਾਲ ਕੀ ਸਬੰਧ ਸੀ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਘਰ ਬੈਠੇ ਮੂਲੀ ਵਾਲੇ ਫਾਰਮੂਲੇ ਨਾਲ ਦੂਰ ਭਜਾਓ ਬਵਾਸੀਰ; 7 ਦਿਨ ਘਰ ਬੈਠਕੇ ਵਰਤੋਂ ਵੈਦ ਜੀ ਦਾ ਨੁਸਖਾ

htvteam

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

ਪੰਜਾਬ ਦੇ ਲੀਡਰਾਂ ਦੀ ਐਕਟਿੰਗ ਅੱਗੇ ਹਾਲੀਵੁੱਡ ਫੇਲ੍ਹ, ਡਾਇਰੈਕਟਰ ਹੁਣ ਕਰਨਗੇ ਪੰਜਾਬ ਵਿਧਾਨ ਸਭਾ ਵੱਲ ਰੁੱਖ

htvteam

Leave a Comment