ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਸੰਕਟ ਤੋਂ ਰਾਜਾਂ ਨੂੰ ਬਾਹਰ ਕੱਢਣ ਦੇ ਲਈ ਤਿੰਨ ਸੂਤਰੀ ਰਣਨੀਤੀਆਂ ਦਾ ਸੁਝਾਅ ਦਿੱਤਾ ਹੈ l ਉਨ੍ਹਾਂ ਨੇ, ਤਿੰਨ ਮਹੀਨੇ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ 15ਵੇਂ ਵਿੱਤ ਆਯੋਗ ਦੀ ਰਿਪੋਰਟ ਦੇਣ ਦਾ ਸਮੇਂ ਅਕਤੂਬਰ 2021 ਤੱਕ ਵਧਾਉਣ ਦੀ ਸਲਾਹ ਦਿੱਤੀ ਹੈ l ਲਾਕਡਾਊਨ ਦੇ ਕਾਰਨ ਕਾਰੋਬਾਰ ਅਤੇ ਉਦਯੋਗਿਕ ਗਤੀਵਿਧੀਆਂ ਠੱਪ ਹੋਣ ਨਾਲ ਸੂਬੇ ਦਾ ਮਾਲੀਆ ਨੁਕਸਾਨ ਅਤੇ ਸਿਹਤ ਅਤੇ ਰਾਹਤ ਕਾਰਜਾਂ ਦੇ ਖਰਚੇ ਵੱਧਣ ਦਾ ਹਵਾਲਾ ਦਿੰਦੇ ਹੋਏ ਮੁੱਖਮੰਤਰੀ ਨੇ ਪ੍ਰਧਾਨਮੰਤਰੀ ਨੂੰ ਪੱਤਰ ਲਿਖਿਆ l
ਇਸ ਵਿੱਚ ਉਨ੍ਹਾਂ ਨੇ 15ਵੇਂ ਵਿੱਤ ਆਯੋਗ ਦੇ ਪਿਛਲੇ ਸਾਲ ਦੇ ਅਨੁਮਾਨਾਂ, ਜਿਸ ਵਿੱਚ ਘਰੇਲੂ ਵਿਕਾਸ ਦਰ ਵਿੱਚ ਸੱਤ ਪ੍ਰਤੀਸ਼ਤ ਦੀ ਵਾਧਾ ਦਰ ਦਾ ਅਨੁਮਾਨ ਲਾਇਆ ਗਿਆ ਸੀ, ਉਸ ਦੇ ਮੁਕਾਬਲੇ ਰਾਜਾਂ ਨੂੰ ਇਸ ਵਾਰ ਬਹੁਤ ਘੱਟ ਰਾਜਸਵ ਮਿਲਣ ਦੀ ਹਾਲਤ ਵਿੱਚ 2020-21 ਦੇ ਲਈ ਇਸ ਦੀ ਅੰਤਿਮ ਰਿਪੋਰਟ ਦੀ ਫਿਰ ਸਮੀਖਿਆ ਕਰਨ ਦੀ ਬੇਨਤੀ ਕੀਤਾ ਹੈ l ਘਰੇਲੂ ਵਿਕਾਸ ਦਰ ਵਿੱਚ ਜ਼ੀਰੋ ਵਿਕਾਸ ਦਾ ਜ਼ਿਕਰ ਕਰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਕੁਝ ਵਿਸਲੇਸ਼ਕ ਨਕਾਰਾਤਮਕ ਵਿਕਾਸ ਦੀ ਗੱਲ ਕਰ ਰਹੇ ਹਨ l
ਕੈਪਟਨ ਨੇ ਪ੍ਰਧਾਨਮੰਤਰੀ ਨੂੰ ਬੇਨਤੀ ਕੀਤੀ ਕਿ ਉਹ 15ਵੇਂ ਵਿੱਤ ਆਯੋਗ ਨੂੰ ਆਪਣੀ ਅੰਤਿਮ ਰਿਪੋਰਟ ਦਾ ਸਮਾਂ ਅਕਤੂਬਰ 2021 ਤੱਕ ਮੁਲਤਵੀ ਕਰਨ ਦੀ ਹਿਦਾਇਤ ਦੇਣ ਦਾਂ ਕਿ ਰਾਜ ਅਗਲੇ ਪੰਜ ਸਾਲਾਂ ਵਿੱਚ ਅਰਥਵਿਵਸਥਾ ਦੇ ਸੰਭਾਵਿਤ ਵਿਕਾਸ ਦਾ ਸਹੀ ਮੂਲਅੰਕਣ ਕਰਨ ਦੇ ਯੋਗ ਹੋ ਜਾਵੇ l ਮੁੱਖਮੰਤਰੀ ਨੇ ਆਪਣੇ ਪੱਤਰ ਵਿੱਚ ਰਾਜਾਂ ਨੂੰ ਸਿਹਤ ਨਾਲ ਜੁੜੇ ਵਾਧੂ ਖਰਚਿਆਂ ਅਤੇ ਮੂਲਭੂਤ ਰਾਹਤ ਖਰਚਿਆਂ ਤੋਂ ਨਿਪਟਣ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਤੁਰੰਤ ਤਿੰਨ ਮਹੀਨੇ ਦਾ ਵਿਸ਼ੇਸ ਵਿੱਤੀ ਸਹਾਇਤਾ ਪੈਕੇਜ ਦੇਣ ਦੀ ਮੰਗ ਕੀਤੀ l
ਕੈਪਟਨ ਨੇ ਸੁਝਾਅ ਦਿੱਤਾ ਕਿ ਰਾਜਾਂ ਨੂੰ ਜ਼ਰੂਰਤ ਦੇ ਅਨੁਸਾਰ ਉੱਥੋਂ ਦੀ ਸੱਮਸਿਆਵਾਂ ਅਤੇ ਜ਼ਰੂਰਤਾਂ ਦੇ ਲਈ ਇਸ ਦਾ ਪ੍ਰਸੋਗ ਕਰਨ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ l ਪੇਸ਼ਕਸ਼ ਦੇ ਅਨੁਸਾਰ ਤਿੰਨ ਮਹੀਨੇ ਦੇ ਪੈਕੇਜ ਨੂੰ ਵਿਸ਼ੇਸ਼ ਕੋਵਿਡ-19 ਮਾਲੀਆ ਅਨੁਦਾਨ ਦੇ ਵਿਰੁੱਧ ਐਡਜਸਟ ਕੀਤਾ ਜਾ ਸਕਦਾ ਹੈ l
ਕੈਪਟਨ ਨੇ ਇਹ ਵੀ ਸੁਝਾਅ ਦਿੱਤਾ ਕਿ ਵਿੱਤ ਆਯੋਗ 2020-21 ਦੇ ਲਈ ਇੱਕ ਹੋਰ ਅੰਤਿਮ ਰਿਪੋਰਟ ਬਣਾ ਸਕਦਾ ਹੈ l ਹਾਲਾਂਕਿ 3 ਮਈ 2020 ਤੱਕ 40 ਦਿਨਾਂ ਦਾ ਲਾਕਡਾਊਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਲਈ ਜ਼ਰੂਰੀ ਸੀ l ਪਰ ਇਸ ਦੇ ਨਤੀਜੇ ਦੇ ਤੌਰ ਤੇ ਵੱਡਾ ਆਰਥਿਤ ਸੰਕਟ ਖੜਾ ਹੋ ਗਿਆ ਹੈ l ਸਾਰੇ ਰਾਜ ਇਸ ਸਮੇਂ ਬਹੁਤ ਗੰਭੀਰ ਵਿੱਤੀ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹਨ l
ਪੰਜਾਬ ਦੇ ਖਜ਼ਾਨੇ ਤੇ ਵੱਡਾ ਬੋਝ ਪੈ ਰਿਹਾ ਹੈ.ਉਨ੍ਹਾਂ ਨੇ ਕਿਹਾ ਕਿ ਵਪਾਰ, ਕਾਰੋਬਾਰ ਅਤੇ ਉਦਯੋਗਾਂ ਦੇ ਕਰੀਬ ਕਰੀਬ ਬੰਦ ਹੋਣ ਤੇ ਮਾਲੀਆ ਘੱਟ ਹੋ ਗਿਆ ਹੈ ਅਤੇ ਇਸ ਸਮੇਂ ਜ਼ਿਆਦਾ ਜ਼ਰੂਰੀ ਸਿਹਤ ਪਰ ਰਾਹਤ ਕਾਰਜਾਂ ਦੇ ਖਰਚਿਆਂ ਦੇ ਲਈ ਵੱਡੇ ਲੈਵਲ ਤ ਫੰਡ ਦੀ ਜ਼ਰੂਰਤ ਹੈ l ਕੈਪਟਨ ਨੇ ਅੱਗੇ ਕਿਹਾ ਕਿ 15ਵੇਂ ਵਿੱਤ ਆਯੋਗ ਨੂੰ ਸਾਲ 2020-21 ਦੇ ਲਈ ਵਿਸ਼ੇਸ ਕੋਵਿਡ-19 ਮਾਲੀਆ ਅਨੁਦਾਨ ਦੀ ਸਿਫਾਰਿਸ਼ ਕਰਨ ਦੀ ਬੇਨਤੀ ਕੀਤੀ ਜਾਵੇ l
ਤਿੰਨ ਸੂਤਰੀ ਰਣਨੀਤੀਆਂ ਦੇ ਤੀਸਰੇ ਸਤੰਭ ਦੇ ਤੌਰ ਤੇ ਉਨ੍ਹਾਂ ਨੇ ਸੂਬੇ ਵਿੱਚ ਮਾਲੀਏ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਘਾਟੇ ਨੂੰ ਵਧਾਉਣ ਦੀ ਪੇਸ਼ਕਸ਼ ਵੀ ਦਿੱਤੀ, ਜਿਵੇਂ ਹੋਰ ਦੇਸ਼ਾਂ ਦੁਆਰਾ ਕੀਤਾ ਜਾ ਰਿਹਾ ਸੀ l ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਨਾਲ ਮੁਕਾਬਲੇ ਦੇ ਲਈ ਭਾਰਤ ਸਰਕਾਰ ਦੀ ਕੋਸ਼ਿਸ਼ਾਂ ਵਿੱਚ ਰਾਜ ਦੇ ਪੂਰੇ ਸਮਰਥਨ ਦਾ ਹੌ਼ਸਲਾ ਦਿੰਦੇ ਹੋਏ ਕੈਪਟਨ ਨੇ ਪ੍ਰਧਾਨਮੰਤਰੀ ਨੂੰ ਬੇਨਤੀ ਕੀਤੀ ਕਿ ਪੇਸ਼ ਕੀਤੇ ਗਏ ਸੁਝਾਵਾਂ ਦੇ ਅਨੁਸਾਰ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ l