Htv Punjabi
Punjab

ਬਾਈਕ ਸਵਾਰ ਨੌਜਵਾਨ ਦੇ ਢਿੱਡ ਚੋਂ ਆਰ ਪਾਰ ਹੋ ਗਿਆ ਅਵਾਰਾ ਜਾਨਵਰ ਦਾ ਸਿੰਙ, ਦੇਖੋ ਕਿਵੇਂ ਹੋਈ ਦਰਦਨਾਕ ਮੌਤ 

ਅਬੋਹਰ : ਅਬੋਹਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਉਸ ਦੇ ਦੋ ਸਾਥੀ ਜਖ਼ਮੀ ਹੋ ਗਏ।ਇਹ ਤਿੰਨੋਂ ਇੱਕ ਹੀ ਬਾਈਕ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਅਚਾਨਕ ਬਾਈਕ ਦੀ ਇੱਕ ਜਾਨਵਰ ਨਾਲ ਟੱਕਰ ਹੋ ਗਈ ਅਤੇ ਬੇਕਾਬੂ ਹੋ ਕੇ ਗਿਰ ਗਈ।ਬਾਈਕ ਸਵਾਰ ਹਰਦੀਪ ਦੇ ਸੀਨੇ ਵਿੱਚ ਜਾਨਵਰ ਦਾ ਸਿੰਗ ਆਰ ਪਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਹਾਦਸਾ ਪਿੰਡ ਜੰਡਵਾਲਾ ਹਨੁਵੰਤਾ ਤੋਂ ਭੰਗਰਖੇੜਾ ਅਚਾੜਿਕੀ ਰੋਡ ਤੇ ਹੋਇਆ ਹੈ।ਪਿੰਡ ਕੱਲਰਖੇੜਾ ਦਾ 22 ਸਾਲ ਦਾ ਹਰਦੀਪ ਸਿੰਘ ਪੁੱਤਰ ਭੂਰਾ ਸਿੰਘ ਆਪਣੇ ਸਾਥੀਆਂ ਸੁਨੀਲ ਕੁਮਾਰ ਪੁੱਤਰ ਤੇਜਾ ਰਾਮ ਅਤੇ ਗੰਗੂ ਪੁੱਤਰਰ ਦਰਸ਼ਨ ਸਿੰਘ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਪਿੰਡ ਜੰਡਵਾਲਾ ਹਨੁਵੰਤਾ ਤੋਂ ਭੰਗਰਖੇੜਾ ਰੋਡ ਜਾ ਰਿਹਾ ਸੀ।ਰਸਤੇ ਵਿੱਚ ਅਚਾਨਕ ਸੜਕ ਤੇ ਜਾਨਵਰ ਆ ਜਾਣ ਦੇ ਕਾਰਨ ਉਨਾਂ ਦੀ ਬਾਈਕ ਬੇਕਾਬੂ ਹੋ ਕੇ ਉਸ ਨਾਲ ਟਕਰਾ ਗਈ ਅਤੇ.ਜਿਸ ਨਾਲ ਹਰਦੀਪ ਦੀ ਮੌਤ ਗਈ ਅਤੇ ਸੁਨੀਲ ਅਤੇ ਗੱਗੂ ਜਖ਼ਮੀ ਹੋ ਗਏ।

ਚੌਂਕੀ ਕਲਰਖੇੜਾ ਦੇ ਹੌਲਦਾਰ ਲੇਖਰਾਜ ਨੇ ਦੱਸਿਆ ਕਿ ਮ੍ਰਿਤਕ ਹਰਤੀਪ ਦੇ ਪਿਤਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਹੈ। ਉਹ ਆਪਣੇ 2 ਭਾਈਆਂ ਦੇ ਨਾਲ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।

Related posts

ਬਾਦਲ ਜਾਓ ਜੇਲ੍ਹ, ਹੋਊ ਵੱਡੀ ਕਾਰਵਾਈ ?

htvteam

ਨੌਕਰੀ ਦੇਣ ਦੇ ਬਹਾਨੇ ਫਾਜ਼ਿਲਕਾ ਵਿੱਚ ਚਾਰ ਨੌਜਵਾਨਾਂ ਨੇ ਠੱਗਿਆ, ਕਾਰ ਵਿੱਚ ਕੀਤਾ ਸਮੂਹਿਕ ਕੁਕਰਮ

Htv Punjabi

ਇਕੋ ਝਟਕੇ ‘ਚ ਬੰਦੇ ਦਾ ਐਵੇਂ ਹੋਇਆ 70 ਲੱਖ ਦਾ ਨੁਕਸਾਨ; ਦੇਖੋ ਵੀਡੀਓ

htvteam