Htv Punjabi
Punjab

ਪੰਜਾਬ ‘ਚ ਕੋਰੋਨਾ ਮਹਾਂਮਾਰੀ ਸਬੰਧੀ ਕੈਪਟਨ ਨੇ ਕੀਤਾ ਵੱਡਾ ਐਲਾਨ, ਕਿਹਾ ਬਿਮਾਰੀ ਵੱਧ ਰਹੀ ਹੈ ਤੇ…

ਚੰਡੀਗੜ : ਪੰਜਾਬ ਦੇ ਮੁੰਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਵਿੱਚ ਵੱਧਦੀ ਕੋਰੋਨਾ ਮਰੀਜ਼ਾਂ ਦੀ ਸੰਖਿਆ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵਿਅਕਤ ਕੀਤੀ।ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੇ ਪਰ ਕਾਫੀ ਸੰਖਿਆ ਵਿੱਚ ਮਰੀਜ਼ ਠੀਕ ਹੋਏ ਹਨ।ਪ੍ਰਦੇਸ਼ ਵਿੱਚ ਹਰ ਲੈਵਲ ਤੇ ਮਹਾਂਮਾਰੀ ਨਾਲ ਨਿਪਟਣ ਦੀ ਕੋਸਿ਼ਸ਼ ਜਾਰੀ ਹੈ।ਮਹਾਂਮਾਰੀ ਫੈਲਣ ਤੇ ਲਗਾਮ ਲੱਗੇ, ਇਸ ਦੇ ਲਈ ਪੂਰੀ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ।ਪੂਰੇ ਇਹਤਿਆਤ ਵਰਤੇ ਜਾ ਰਹੇ ਹਨ।ਉਨ੍ਹਾਂ ਦੀ ਕੋਸਿ਼ਸ਼ ਕਿਸੀ ਤਰ੍ਹਾਂ ਮਰੀਜ਼ਾਂ ਦੀ ਸੰਖਿਆ ਘੱਟ ਕਰਨ ਤੇ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 4246 ਬੈਡਾਂ ਦੀ ਵਿਵਸਥਾ ਹੈ, ਜਿਨ੍ਹਾਂ ਵਿੱਚੋਂ 2017 ਬੈਡ ਤਿਆਰ ਹਨ।949 ਬੈਠ ਦੀ ਵਿਵਸਥਾ ਪ੍ਰਾਈਵੇਟ ਸੈਕਟਰ ਵਿੱਚ ਕੀਤੀ ਗਈ ਹੈ।52 ਸਰਕਾਰੀ ਅਤੇ 195 ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਨੂੰ ਦਾਖਿਲ ਕਰਨ ਦੀ ਵਿਵਸਥਾ ਕੀਤੀ ਗਈ ਹੈ।ਜਲਦੀ ਹੀ ਰਾਜ ਕੋਲ 600 ਵੈਂਟੀਲੇਟਰ ਹੋਣਗੇ।ਡਾਕਟਰਾਂ ਨੁੰ ਵੀ ਅਲਰਟ ਤੇ ਰੱਖਿਆ ਗਿਆ ਹੈ।ਜੇਕਰ ਕੋਈ ਡਾਕਟਰ ਕੋਰੋਨਾ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਤਾਂ ਉਸ ਦੇ ਵਿਕਲਪ ਦੀ ਵਿਵਸਥਾ ਵੀ ਕੀਤੀ ਹੋਈ ਹੈ।ਜਲਦੀ ਹੀ ਮਹਾਂਮਾਰੀ ਤੇ ਕਾਬੂ ਪਾ ਲਿਆ ਜਾਵੇਗਾ।

Related posts

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ, ਇਕੱਲੀ ਭਿੜ ਗਈ MLA ਨਾਲ

htvteam

ਰਾਤ ਵੇਲੇ ਪਿੰਡ ਦੇ ਛੱਪੜ ਨੇ ਡਰਾ ਦਿੱਤਾ ਸਾਰਾ ਪਿੰਡ; ਇਸ ਤਰ੍ਹਾਂ ਲਈ ਰਾਜ ਮਿਸਤਰੀ ਦੀ ਬਲੀ

htvteam

ਜੀਜਾ ਸਾਲੀ ਨੂੰ ਮੇਲਾ ਦੇਖਣ ਜਾਣਾ ਦੇਖੋ ਕਿਵੇਂ ਪਿਆ ਮਹਿੰਗਾ

htvteam