ਚੰਡੀਗੜ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫਾਈਨਲ ਪਪਰ 15 ਜੁਲਾਈ ਤੱਕ ਸਥਗਿਤ ਕਰਨ ਦਾ ਐਲਾਨ ਕੀਤਾ ਹੈ।ਹਾਲਾਂਕਿ ਇਸ ਬਾਰੇ ਵਿੱਚ ਅੰਤਿਮ ਫੈਸਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਜਾਰੀ ਕੀਤੇ ਜਾਣ ਵਾਲੇ ਨਵੇਂ ਦਿਸ਼ਾ ਨਿਰਦੇਸ਼ਾਂ ਤੇ ਆਧਾਰਿਤ ਹੋਵੇਗਾ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਕੀ ਅਤੇ ਉਨ੍ਹਾਂ ਦੇ ਮਾਪੇ ਪੇਪਰਾਂ ਨੂੰ ਲੈ ਕੇ ਚਿੰਤਿਤ ਸਨ।
ਪੇਪਰਾਂ ਤੇ ਭਰਮ ਦੀ ਸਥਿਤੀ ਬਣੀ ਹੋਈ ਸੀ।ਇਸ ਨੂੰ ਹੀ ਦੂਰ ਕਰਨ ਦੇ ਲਈ ਸੀਐਮ ਨੇ ਇਹ ਘੋਸ਼ਣਾ ਕੀਤੀ।ਮਾਲੂਮ ਹੋਵੇ ਕਿ ਯੂਜੀਸੀ ਦੁਆਰਾ 29 ਅਪ੍ਰੈਲ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ, ਪੰਜਾਬ ਦੀ ਯੂਨੀਵਰਸਿਟੀਆਂ ਨੇ ਜੁਲਾਈ 2020 ਵਿੱਚ ਪੇਪਰ ਲੈਣ ਦਾ ਫੈਸਲਾ ਲਿਆ ਸੀ।ਉਸ ਸਮੇਂ ਯੂਜੀਸੀ ਨੇ ਐਲਾਨ ਕੀਤਾ ਸੀ ਕਿ ਉਹ ਸਥਿਤੀ ਦੀ ਫਿਰ ਤੋਂ ਸਮੀਖਿਆ ਕਰਨਗੇ।ਹੁਣ ਅਕਾਦਮਿਕ ਗਤੀਵਿਧੀਆਂ ਖਾਸਕਰ ਪੇਪਰ ਕਰਵਾਉਣ ਦੇ ਸੰਬੰਧ ਵਿੱਚ ਯੂਜੀਸੀ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦਾ ਇੰਤਜ਼ਾਰ ਹੈ।
ਉੱਥੇ ਹੀ ਪੰਜਾਬ ਯੂਨੀਵਰਸਿਟੀ ਨੇ ਵੀ ਇਹ ਗੱਲ ਕਹੀ ਹੈ ਕਿ ਪੇਪਰਾਂ ਦੀ ਤਾਰੀਕ ਕੋਈ ਘੋਸਿ਼ਤ ਨਹੀਂ ਕੀਤੀ ਹੈ।ਯੂਜੀਸੀ ਦੀ ਗਾਈਡਲਾਈਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
