ਜਲੰਧਰ ; ਕੇਂਦਰੀ ਵਿਧਾਨ ਸਭਾ ਖੇਤਰ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵਨ ਟਾਈਮ ਸੇਟਲਮੈਂਟ ਪਾਲਿਸੀ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ l ਚੰਡੀਗੜ੍ਹ ਵਿੱਚ ਸੀਐਮ ਨਾਲ ਹੋਈ ਮੁਲਾਕਾਤ ਵਿੱਚ ਬੇਰੀ ਨੇ ਵਨ ਟਾਈਮ ਸੇਟਲਮੈਂਟ, ਜਲੰਧਰ ਵਿੱਚ ਜੋਨਿੰਗ ਸਿਸਟਮ, ਦਕੋਹਾ ਰੇਲਵੇ ਕਰੋਸਿੰਗ ਤੇ ਫ਼ਲਾਈਓਵਰ ਅਤੇ ਸ਼ਹਿਰ ਦੇ ਕਈ ਮੁੱਦਿਆਂ ਤੇ ਚਰਚਾ ਕੀਤੀ l ਬੇਰੀ ਨੇ ਗੈਰ ਕਾਨੂੰਨੀ ਕਲੋਨੀਆਂ ਵਿੱਚ ਬਿਨਾਂ ਐਨਓਸੀ ਰਜਿਸਟਰੀ ਖੋਲਣ ਦੇ ਫ਼ੈਸਲੇ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ l ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪੰਜਾਬ ਦੀ ਆਰਥਿਕ ਸਥਿਤੀ ਹੋਰ ਵਧੀਆ ਬਣੇਗੀ l
ਵਿਧਾਇਕ ਬੇਰੀ ਨੇ ਕਿਹਾ ਕਿ ਵਨ ਟਾਈਮ ਸੇਟਲਮੈਂਟ ਪਾਲਿਸੀ ਵੀ ਜਲਦ ਜ਼ਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਹਜ਼ਾਰਾਂ ਲੋਕਾਂ ਦੀ ਆਸ ਬੱਝੀ ਹੋਈ ਹੈ l ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਦੁਕਾਨ, ਸ਼ੋਅਰੂਮ ਬਣਾਉਣ ਵਿੱਚ ਲਗਾ ਦਿੱਤੀ ਹੈ l ਉਨ੍ਹਾਂ ਨੂੰ ਕਿਸੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ.ਵਨ ਟਾਈਮ ਸੇਟਲਮੈਂਟ ਪਾਲਿਸੀ ਨਾਲ ਸਰਕਾਰ ਦੀ ਆਮਦਨੀ ਵਿੱਚ ਵਾਧਾ ਹੋਵੇਗਾ l ਵਿਧਾਇਕ ਨੇ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਜ਼ੋਨਿੰਗ ਸਿਸਟਮ ਕੀਤਾ ਜਾ ਰਿਹਾ ਹੈ ਤਾਂ ਕਿ ਤੰਗ ਇਲਾਕਿਆਂ ਵਿੱਚ ਲੋਕਾ ਨੂੰ ਇਮਾਰਤਾਂ ਬਣਾਉਣ ਵਿੱਚ ਮੁਸ਼ਕਿਲ ਨਾ ਆਵੇ l ਇਸ ਨਾਲ ਗੇਰ ਕਾਨੂੰਨੀ ਢੰਗ ਨਾਲ ਬਣ ਰਹੀਆਂ ਇਮਾਰਤਾਂ ਅਤੇ ਹੋਰ ਕੰਮ ਵੀ ਰੁਕਣਗੇ ਅਤੇ ਜੋ ਪੈਸਾ ਭ੍ਰਿਸ਼ਟਾਚਾਰ ਦੇ ਕਾਰਨ ਸਰਕਾਰ ਤੱਕ ਨਹੀਂ ਪਹੁੰਚਦਾ ਉਹ ਸਰਕਾਰ ਨੂੰ ਮਿਲੂਗਾ l