Htv Punjabi
Uncategorized

ਕਈ ਸਿਆਸੀ ਰਾਜ ਆਪਣੀ ਬੁੱਕਲ ਵਿੱਚ ਲੈ ਗਈ ਸਾਬਕਾ ਐਸ.ਜੀ.ਪੀ. ਸੀ ਪ੍ਰਧਾਨ ਮੱਕੜ ਦੀ ਮੌਤ (Avatar Singh Makkar Passes Away)

Avatar Singh Makkar Passes Away

Avatar Singh Makkar Passes Away

(ਨਵੀਂ ਦਿੱਲੀ)

ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ ਹਨ| ਮੱਕੜ ਇਸ ਸਮੇ 78 ਸਾਲਾਂ ਦੇ ਸਨ ਅਤੇ ਪਿੱਛੇ ਆਪਣੇ ਇਕ ਪੁੱਤਰ ਅਤੇ ਪਤਨੀ ਨੂੰ ਛੱਡ ਗਏ ਹਨ| ਜ਼ਿਕਰਯੋਗ ਹੈ ਕਿ ਮੱਕੜ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਨਾਜ਼ੁਕ ਦੱਸੀ ਜਾ ਰਹੀ ਸੀ|

ਇਥੇ ਦੱਸ ਦਿੱਤਾ ਜਾਵੇ ਕਿ ਮੱਕੜ ਉਸ ਸਮੇ ਐਸ.ਜੀ.ਪੀ. ਸੀ ਦੇ ਪ੍ਰਧਾਨ ਸੀ ਜਦੋਂ ਸੌਦਾ ਸਾਧ (ਰਾਮ ਰਹੀਮ) ਨੂੰ ਅਕਾਲ ਤਖ਼ਤ ਵਲੋਂ ਮੁਆਫੀ ਦੇ ਦਿੱਤੀ ਗਈ ਸੀ| ਮੱਕੜ ਉਸਦੇ ਥੋੜੇ ਸਮੇ ਬਾਅਦ ਹੀ ਇਸ ਫੈਸਲੇ ਤੋਂ ਇਹ ਕਹਿ ਕੇ ਕਿਨਾਰਾ ਕਰ ਗਏ ਸਨ ਕਿ ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਪਰ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਸੁਣੀ ਨਹੀਂ | ਮੱਕੜ ਪਿਛਲੇ ਕੁਝ ਸਮੇ ਤੋਂ ਅਕਾਲੀ ਦਲ ਦੇ ਬਾਦਲ ਧੜੇ ਖਿਲਾਫ ਵੀ ਰੱਜ ਕੇ ਭੜਾਸ ਕੱਢ ਰਹੇ ਸਨ ਅਤੇ ਟਕਸਾਲੀਆਂ ਵੱਲ ਜਾਣ ਦੇ ਸੰਕੇਤ ਦੇ ਰਹੇ ਸਨ, ਪਰ ਉਨ੍ਹਾਂ ਦੀ ਇਹ ਮੌਤ ਕਈ ਸਿਆਸੀ ਰਾਜ ਆਪਣੇ ਨਾਲ ਹੀ ਲੈ ਗਈ|

Avatar Singh Makkar Passes Away

Related posts

ਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸ

Htv Punjabi

ਆਹ ਖ਼ਬਰ ਨੂੰ ਧਿਆਨ ਨਾਲ ਪੜ੍ਹਿਓ, ਦੇਖੋ ਭਾਰਤ ‘ਚ 17 ਦੇਸ਼ਾਂ ਚੋਂ ਕਿਵੇਂ ਆਈ ਐ ਕਰੋਨਾ ਵਾਇਰਸ ਦੀ ਬਿਮਾਰੀ!

Htv Punjabi

ਮਿਆਂਮਾਰ `ਚ ਤਖਤਾਪਲਟ:ਫੌਜ ਨੇ ਲਈ ਆਪਣੇ ਹੱਥਾਂ ਵਿਚ ਸੱਤਾ!

htvteam

Leave a Comment