Htv Punjabi
Punjab

ਕੈਪਟਨ ਨੇ ਕਿਹਾ ਗ੍ਰਹਿ ਮੰਤਰੀ ਜੀ ਸ਼ਰਾਬ ਦੀ ਵਿਕਰੀ ਕਰਨ ਦਿਓ ਸੂਬੇ ਦੀ ਮਾਲੀ ਹਾਲਤ ਬਹੁਤ ਖ਼ਰਾਬ ਐ!

ਚੰਡੀਗੜ੍ਹ : ਪੰਜਾਬ ਵਿੱਚ ਮਾਲੀਆ ਅਤੇ ਖਰਚ ਦੇ ਵਿੱਚ ਵੱਧਦੇ ਚਿੰਤਾਜਨਕ ਅੰਤਰ ਵੱਲ ਇਸ਼ਾਰਾ ਕਰਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਰਾਜ ਵਿੱਚ ਸ਼ਰਾਬ ਦੀ ਵਿਕਰੀ ਦੀ ਇਜ਼ਾਜ਼ਤ ਦੇਣ l ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੂੰ ਮੰਗਲਵਾਰ ਨੂੰ ਲਿਖੇ ਪੱਤਰ ਵਿੱਚ ਮੁੱਖਮੰਤਰੀ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਸਾਰੇ ਰਾਜ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ l
ਕੋਵਿਡ-19 ਸੰਕਟ ਨਾਲ ਨਿਪਟਣ ਦੇ ਲਈ ਕੇਂਦਰ ਅਪ੍ਰੈਲ ਮਹੀਨੇ ਦੇ ਲਈ 3000 ਕਰੋੜ ਰੁਪਏ ਦੇ ਅੰਤਿਮ ਮੁਆਵਜ਼ੇ ਦੀ ਰਾਸ਼ੀ ਜ਼ਾਰੀ ਕਰੇ l ਇਸ ਦੇ ਨਾਲ ਹੀ ਉਨ੍ਹਾਂ ਨੇ ਚਾਰ ਮਹੀਨੇ ਦੀ 4400 ਕਰੋੜ ਰੁਪਏ ਦੀ ਬਕਾਇਆ ਜੀਐਸਟੀ ਦੀ ਰਾਸ਼ੀ ਵੀ ਤੁਰੰਤ ਜਾਰੀ ਕਰਨ ਦੀ ਮੰਗ ਦੋਹਰਾਈ l ਸੀਐਮ ਨੇ ਕਿਹਾ ਕਿ ਸਿਹਤ ਅਤੇ ਰਾਹਤ ਕਾਰਜਾਂ ਦੇ ਮੱਦੇਨਜ਼ਰ ਪੰਜਾਬ ਦੇ ਖਜ਼ਾਨੇ ਤੇ ਕਾਫੀ ਬੁਝ ਪੈ ਰਿਹਾ ਹੈ ਜਿਹੜਾ ਲਗਾਤਾਰ ਵੱਧਦਾ ਹੀ ਜਾਵੇਗਾ l
ਲਾਕਡਾਊਨ ਦੇ ਕਾਰਨ ਵਪਾਰ, ਕਾਰੋਬਾਰ ਅਤੇ ਉਦਯੋਗ ਬੰਦ ਹੋਣ ਦੇ ਕਾਰਨ ਮਾਲੀਏ ਦੀ ਕੋਈ ਪ੍ਰਾਪਤੀ ਨਹੀਂ ਹੋ ਰਹੀ ਹੈ l ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਿਆ ਨੂੰ ਕੋਵਿਡ-19 ਦੀ ਰੋਕਥਾਮ ਦੇ ਲਈ ਸੋਸ਼ਲ ਡਿਸਟੈਂਸ ਅਤੇ ਹੋਰ ਕਦਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਚਰਨਬੱਧ ਢੰਗ ਨਾਲ ਕੁਝ ਇਲਾਕਿਆਂ ਵਿੱਚ ਸ਼ਰਾਬ ਦੀ ਵਿਕਰੀ ਦੀ ਆਗਿਆ ਦੇਣੀ ਚਾਹੀਦੀ ਹੈ l ਇਸ ਤੋਂ ਵੈਟ ਅਤੇ ਆਬਕਾਰੀ ਮਾਲੀਆ ਇੱਕਠਾ ਕੀਤਾ ਜਾ ਸਕਦਾ ਹੈ l ਇਸ ਤੋਂ ਰਾਜ ਦੀ ਦੇਣਦਾਰੀਆਂ ਅਤੇ ਰੋਜ਼ਮਰਾ ਦੇ ਕੁਝ ਖਰਚੇ ਨਿਪਟਾਏ ਜਾ ਸਕਣਗੇ l

Related posts

ਜਾਲ ‘ਚ ਕਿਵੇਂ ਆਪ ਹੀ ਫਸਿਆ ਕਸੂਤਾ

htvteam

ਮਾਰਕਿਟ ‘ਚ ਆਈ ਬੰਦੇ ਦੀ ਟੈਨਸ਼ਨ ਦੂਰ ਕਰਕੇ ਸੋਹਣਾ ਬਣਾਉਣ ਵਾਲੀ ਚਾਹ

htvteam

ਤੌਬਾ ਤੌਬਾ ਐਨਾ ਵੱਡਾ ਕਹਿਰ! ਰੁਲਗੇ ਬੱਚੇ

htvteam

Leave a Comment