Htv Punjabi
Punjab

ਏਸੀਪੀ ਤੇ ਕਾਨੂੰਨਗੋ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਕੈਪਟਨ ਨੇ ਕੀਤਾ ਵੱਡਾ ਐਲਾਨ, ਦੇਖੋ ਕੀ ?

ਲੁਧਿਆਣਾ : ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਦੇ ਦੋ ਵੱਡੇ ਅਫਸਰਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।ਸਰਕਾਰ ਨੇ ਕਿਹਾ ਕਿ ਕੋਰੋਨਾ ਡਿਊਟੀ ਦੌਰਾਨ ਕਿਸੀ ਅਫਸਰ ਜਾਂ ਕਰਮਚਾਰੀ ਦੀ ਇਸ ਦੇ ਪ੍ਰਭਾਵ ਹੇਠ ਜੇਕਰ ਮੌਤ ਹੁੰਦੀ ਹੈ ਉਸ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਅਸਿਸਟੈਂਟ ਕਮਿਸ਼ਨਰ ਏਸੀਪੀ ਅਨਿਲ ਕੋਹਲੀ ਦੀ ਮੌਤ ਹੋ ਗਈ।52 ਸਾਲ ਦੇ ਕੋਹਲੀ 6 ਅਪ੍ਰੈਲ ਤੋਂ ਹਸਪਤਾਲ ਵਿੱਚ ਦਾਖਲ ਸਨ।ਕੁਟ ਦਿਨ ਪਹਿਲਾਂ ਹੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ।ਸ਼ਨੀਵਾਰ ਨੂੰ ਉਨ੍ਹਾਂ ਨੂੰ ਪਲਾਜ਼ਮਾ ਦਿੱਤਾ ਜਾਣਾ ਸੀ।ਹਾਲਾਂਕਿ, ਉਹ ਦਿੱਤਾ ਗਿਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।ਇਸ ਬਾਰੇ ਵਿੱਚ ਸਿਵਿਲ ਸਰਜਨ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।ਕੋਰੋਨਾ ਦੇ ਪ੍ਰਭਾਵ ਹੇਠ ਆਉਣ ਕਾਰਨ ਇਹ ਰਾਜ ਵਿੱਚ 16ਵੀਂ ਮੌਤ ਹੈ।ਇਸ ਤੋਂ ਪਹਿਲਾਂ ਕਾਨੂੰਨਗੋ ਗੁਰਮੇਲ ਸਿੰਘ ਦੀ ਵੀ ਜਾਨ ਚਲੀ ਗਈ ਸੀ।

ਏਸੀਪੀ ਕੋਹਲੀ ਵਿੱਚ ਕੋਰੋਨਾ ਦੇ ਪ੍ਰਭਾਵ ਦੇ ਲੱਛਣ ਦੇਖੇ ਗਏ ਸਨ। 9 ਅਪ੍ਰੈਲ ਨੂੰ ਉਨ੍ਹਾਂ ਦਾ ਟੈਸਟ ਹੋਇਆ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ।ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਦੂਜਾ ਸੈਂਪਲ ਲਿਆ ਗਿਆ।ਜਿਸ ਦੀ ਕਿ ਜਾਂਚ ਪਟਿਆਲਾ ਵਿੱਚ ਹੋਈ।13 ਅਪ੍ਰੈਲ ਨੂੰ ਆਈ ਰਿਪੋਰਟ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ।ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਕੋਹਲੀ ਇਸ ਦੇ ਪ੍ਰਭਾਵ ਵਿੱਚ ਕਿਵੇਂ ਆਏ ਹਨ।ਉਨ੍ਹਾਂ ਦੀ ਹਿਸਟਰੀ ਟਰੇਸ ਨਹੀਂ ਕੀਤੀ ਜਾ ਸਕੀ ਹੈ।ਸੰਪਰਕ ਵਿੱਚ ਆਉਣ ਵਾਲੇ ਚਾਰ ਲੋਕ ਪਾਜ਼ੀਟਿਵ ਮਿਲੇ ਹਨ।ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਤਨੀ, ਡਰਾਈਵਰ ਅਤੇ ਇੱਕ ਔਰਤ ਸਬ ਇੰਸਪੈਕਟਰ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਵੀ ਪਾਜ਼ੀਟਿਵ ਪਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਥਾਣਾ ਮੁਖੀ ਅਤੇ ਸਬ ਇੰਸਪੈਕਟਰ, ਏਸੀਪੀ ਦੇ ਗੰਨਮੈਨ, ਏਸੀਪੀ ਦੀ ਪਤਨੀ, ਐਸਐਚਓ ਦੇ ਡਰਾਈਵਰ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖਲ ਕਰਾਇਆ ਹੈ।ਔਰਤ ਸਬ ਇੰਸਪੈਕਟਰ ਲੁਧਿਆਣਾ ਦੀ ਨਿਵਾਸੀ ਹੈ।ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਗੰਨਮੈਨ ਫਿਰੋਜ਼ਪੁਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ।ਮਾਤਾ ਪਿਤਾ, ਪਤਨੀ ਅਤੇ ਡੇਢ ਸਾਲ ਦਾ ਮੁੰਡਾ ਹੈ।ਇਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਸਿਵਿਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਸਾਰੇ ਪਾਜ਼ੀਟਿਵ ਮਰੀਜ਼ਾਂ ਦੀ ਹਿਸਟਰੀ ਅਤੇ ਲਿੰਕ ਚੈਕ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਜਿ਼ਲ੍ਹੇੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 16 ਮਾਮਲੇ ਸਾਹਮਣੇ ਆ ਚੁੱਕੇ ਹਨ।ਏਸੀਪੀ ਤੋਂ ਪਹਿਲਾਂ ਦੋ ਔਰਤਾਂ ਦੀ ਵੀ ਇਸ ਦੇ ਪ੍ਰਭਾਵ ਕਾਰਨ ਹੀ ਮੌਤ ਹੋਈ ਸੀ।

 

Related posts

ਜਨਾਨੀਆਂ ਕਿਹੜਾ ਘੱਟ ਨੇ ,ਆਹ ਵੇਖੋ ਪੁਲਿਸ ਨੇ ਮਸਾਂ ਫੜ੍ਹੀਆਂ ਨੇ

htvteam

ਕਿਸਾਨ ਜਥੇਬੰਦੀਆਂ ਨੇ ਕਸ ਲਈ ਕਮਰ, ਮੋਦੀ ‘ਤੋਂ ਬਾਅਦ ਦੇਖੋ ਹੁਣ ਕਿਵੇਂ ਭਗਵੰਤ ਮਾਨ ਨਾਲ ਪਾਉਂਣਗੇ ਪੇਚਾ ?

htvteam

ਬੱਸਾਂ ਦੀ ਹੜਤਾਲ ਨੇ ਕੀਤੇ ਲੋਕ ਪ੍ਰੇਸ਼ਾਨ

htvteam

Leave a Comment