ਰਾਮਪੁਰਾ ਫੂਲ : ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਾਣ ਵਾਲੇ ਰਸਤੇ ਤੇ ਤੇਜ਼ ਰਫਤਾਰ ਕਾਰ ਲੇ ਬਾਈਕ ਨੂੰ ਟੱਕਰ ਮਾਰਨ ਦੇ ਬਾਅਦ ਪਲਟ ਗਈ।ਇਸ ਤੋਂ ਕਾਰ ਸਵਾਰ ਅਕਾਲੀ ਨੇਤਾ ਅਤੇ ਨਗਰ ਕੌਂਸਿਲ ਪਿੰਡ ਰਾਮਪੁਰਾ ਦੇ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਭੋਲਾ ਦੀ ਮੌਤ ਹੋ ਗਈ ਹੈ ਜਦ ਕਿ ਬਾਈਕ ਸਵਾਰ 2 ਨੋਜਵਾਨ ਗੰਭੀਰ ਜਖ਼ਮੀ ਹੋ ਗਏ।ਹਾਦਸਾ ਉਸ ਸਮੇਂ ਹੋਇਆ ਜਦ ਤਜਿੰਦਰ ਭੋਲਾ ਮੌੜ ਮੰਡੀ ਸਾਈਡ ਤੋਂ ਰਾਮਪੁਰਾ ਵੱਲੋਂ ਆ ਰਹੇ ਸਨ ਕਿ ਅਚਾਨਕ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਮੁੜ ਰਹੇ ਨੌਜਵਾਨਾਂ ਦੀ ਮੋਟਰ ਸਾਈਕਲ ਨੂੰ ਪਿੱਛੇ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸੜਕ ਤੇ ਕਈ ਵਾਰ ਪਲਟਣ ਦੇ ਬਾਅਦ ਸੜਕ ਦੇ ਦੂਸਰੇ ਕਿਨਾਰੇ ਪਹੁੰਚ ਗਈ।ਮਾਲਵਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਸਵਾਰ ਗੁਰਵਿੰਦਰ ਸਿੰਘ ਦੀ ਟੰਗ ਕੱਟ ਗਈ।ਇਸ ਕਾਰਨ ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ ਰੈਫਰ ਕਰ ਦਿੱਤਾ।ਉੱਥੇ ਸੁਖਜੀਤ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।