Htv Punjabi
Punjab

ਪੰਜਾਬ ‘ਚ 30-40 ਸਾਲ ਦੇ ਲੋਕਾਂ ਦੀ ਲੱਗੀ ਹੋਈ ਸੀ ਪੈਨਸ਼ਨ, 3 ਸਾਲ ਚੱਲੀ ਜਾਂਚ ‘ਚ ਹੈਰਾਨੀਜਨਕ ਤੱਥ ਆਏ ਸਾਹਮਣੇ, ਦੇਖੋ ਕੌਣ ਫਸਿਆ!

ਜਲੰਧਰ : ਰਾਜ ਵਿੱਚ ਬਜ਼ੁਰਗ ਪੈਨਸ਼ਨ ਦੇ ਨਾਮ ਤੇ 162 ਕਰੋੜ ਰੁਪਏ ਦਾ ਘੋਆਲਾ ਸਾਹਮਦੇ ਆਇਆ ਹੈ।ਇਸ ਵਿੱਚ 30 ਤੋਂ 40 ਸਾਲ ਦੀ ਔਰਤਾਂ ਅਤੇ ਮਰਦਾਂ ਦੀ ਉਮਰ ਵਿੱਚ ਹੇਰਫੇਰ ਕਰਕੇ ਗਲਤ ਤਰੀਕੇ ਨਾਲ ਪੈਨਸ਼ਨ ਲਈ ਗਈ ਹੈ।ਸਾਲ 2015 ਵਿੱਚ ਅਸਲੀ ਉਮਰ ਜਿ਼ਆਦਾ ਦਿਖਾ ਕੇ, ਪਤੇ ਗਲਤ ਲਿਖੇ ਗਏ।ਫਰਜ਼ੀ ਇਨਕਮ ਸਰਟੀਫਿਕੇਟ ਲਾ ਕੇ ਇਹ ਲਾਭ ਲਿਆ ਗਿਆ।ਇਸ ਫਰਜ਼ੀਵਾੜੇ ਵਿੱਚ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭਗਤ ਵੀ ਉਜਾਗਰ ਹੋਈ ਹੈ।ਇਹ ਲੋਕ ਕਰੀਬ 2 ਸਾਲ ਤੱਕ ਪੈਨਸ਼ਨ ਦਾ ਲਾਭ ਲੈਂਦੇ ਰਹੇ।ਪੈਨਸ਼ਨ ਦਾ ਭਾਰ ਵੱਧਣ ਤੇ ਸਰਕਾਰ ਨੇ ਸਾਲ 2017 ਵਿੱਚ ਇਸ ਦੀ ਜਾਂਚ ਦੇ ਹੁਕਮ ਦਿੱਤੇ।ਜਾਂਚ ਦੇ ਬਾਅਦ ਹੁਣ 3 ਸਾਲ ਬਾਅਦ ਇਸ ਘੋਟਾਲੇ ਦਾ ਖੁਲਾਸਾ ਹੋਇਆ।ਰਾਜ ਦੇ 22 ਜਿਲਿਆਂ ਵਿੱਚ 70137 ਲੋਕਾਂ ਨੇ ਗਲਤ ਢੰਗ ਨਾਲ ਪੈਨਸ਼ਨ ਕੱਢ ਸਰਕਾਰ ਨੂੰ 162 ਕਰੋੜ ਤੋਂ ਜਿਆਦਾ ਦੇ ਮਾਲੀਆ ਦਾ ਚੂਨਾ ਲਾਇਆ।
ਉੱਥੇ ਮਾਮਲੇ ਵਿੱਚ ਖੁਲਾਸਾ ਹੋਣ ਦੇ ਬਾਅਦ, ਸਰਕਾਰ ਨੇ ਸਾਰੇ ਜਿਲਿਆਂ ਦੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਇਸ ਫਰਜ਼ੀਵਾੜੇ ਦੀ ਰਿਕਵਰੀ ਦੇ ਹੁਕਮ ਦਿੱਤੇ ਹਨ।ਸਰਕਾਰ ਨੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਤੋਂ ਮਹੀਨੇ ਵਿੱਚ 2 ਵਾਰ ਯਾਨੀ ਹਰ 15 ਦਿਨ ਵਿੱਚ ਵਸੂਲੀ ਵਿੱਚ ਹੋਈ ਪ੍ਰਗਤੀ ਦੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ।ਜਿਹੜੇ ਅਧਿਕਾਰੀ ਸਮੇਂ ਤੇ ਰਿਪੋਰਟ ਭੇਜਣ ਵਿੱਚ ਦੇਰ ਕਰਨਗੇ, ਉਨ੍ਹਾਂ ਦੇ ਖਿਲਾਫ ਵੀ ਉੱਚਿਤ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਰਕਾਰ ਵੱਲੋਂ ਵਸੂਲੀ ਦਾ ਪੱਤਰ ਮਿਲਿਆ ਹੈ।ਹੁਣ ਵਿਭਾਗ ਡਿਪਟੀ ਕਮਿਸ਼ਨਰ ਨੂੰ ਲੈਟਰ ਭੇਜੇਗਾ।ਰਿਕਵਰੀ ਦੇ ਲਈ ਇੱਕ ਕਮੇਟੀ ਬਣਾਈ ਜਾਵੇਗੀ।ਇਹ ਕਮੇਟੀ ਵਸੂਲੀ ਦਾ ਕੰਮ ਕਰਵਾਏਗੀ।
ਸਾਲ 2014-15 ਵਿੱਚ ਤਮਾਮ ਸਥਾਨ ਦੇ ਨੇਤਾਵਾਂ ਨੇ ਤਹਿਸੀਲ ਕਰਮਚਾਰੀਆਂ ਦੀ ਮਿਲੀਭਗਤ ਤੋਂ ਗਲਤ ਤਨਖਾਹ ਪੱਤਰ ਬਣਵਾਏ।ਫਿਰ 30 ਤੋਂ 40 ਸਾਲ ਤੱਕ ਦੀ ਔਰਤਾਂ ਅਤੇ ਮਰਦਾਂ ਨੂੰ ਬਜ਼ੁਰਗ ਦੱਸ ਕੇ ਸਮਾਜ ਕਲਿਆਣ ਵਿਭਾਗ ਦੇ ਅਫਸਰਾਂ ਨਾਲ ਮਿਲੀਭਗਤ ਕਰ ਕੇ ਬੁਢਾਪਾ ਪੈਨਸ਼ਨ ਵਿੱਚ ਨਾਮ ਦਰਜ ਕਰਵਾ ਲਿਆ।ਅਜਿਹੇ ਲੋਕਾਂ ਦੀ ਵੀ ਪੈਨਸ਼ਨ ਲਾਈ ਗਈ, ਜਿਨ੍ਹਾਂ ਦੀ ਆਮਦਨੀ ਹਰ ਮਹੀਨੇ 50 ਹਜ਼ਾਰ ਤੋਂ ਜਿਆਦਾ ਹੈ।ਉਹ ਦੁੱਧ, ਜਨਰਲ ਸਟੋਰ ਆਦਿ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ।ਪੇਂਡੂ ਖੇਤਰਾਂ ਵਿੱਚ ਵੀ ਅਜਿਹੇ ਲੋਕਾਂ ਦੀ ਪੈਨਸ਼ਨ ਲਾਈ ਗਈ, ਜਿਨ੍ਹਾਂ ਦੇ ਕੋਲ 10-10 ਏਕੜ ਤੱਕ ਜ਼ਮੀਨ ਹੈ।ਉੱਥੋਂ ਦੇ ਨੇਤਾਵਾਂ ਨੇ ਸਰਕਾਰ ਦਾ ਰੌਬਬ ਦਿਖਾ ਕੇ ਇਹ ਪੈਨਸ਼ਨ ਬਣਵਾਈ।
ਸਾਰੇ 22 ਜਿਲਿਆਂ ਵਿੱਚ ਗਲਤ ਤਰੀਕੇ ਨਾਲ ਬੁਢਾਪਾ ਪੈਨਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਤੋਂ ਵਸੂਲੀ ਕਰਨ ਦੇ ਲਈ ਲੈਟਰ ਭੇਜ ਦਿੱਤਾ ਗਿਆ ਹੈ।ਸਾਰੇ ਜਿਲਾ ਸਮਾਜ ਸੁਰੱਖਿਆ ਅਧਿਕਾਰੀਆਂ ਨਾਲ ਸੰਬੰਧਿਤ ਲੋਕਾਂ ਤੋਂ ਜਲਦ ਤੋਂ ਜਲਦ ਰਿਕਵਰੀ ਕਰਨ ਨੂੰ ਕਿਹਾ ਗਿਆ ਹੈ।ਜੇਕਰ ਰਿਕਵਰੀ ਵਿੱਚ ਦੇਰ ਹੋਈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।

Related posts

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

Htv Punjabi

ਪੁਲਿਸ ਦੀ ਮੁਸਤੈਦੀ ਨੇ ਕਿੰਝ ਬਚਾਈ ਲੋਕਾਂ ਦੀ ਜਾਨ

htvteam

ਪਹਿਲਾਂ ਅੱਖੀਆਂ ਲੜਾ ਸੁਨੱਖੀ ਕੁੜੀ ਨੇ ਫਸਾ ਲਿਆ DSP; ਲੁੱਟਦੀ ਸੀ ਨਜ਼ਾਰੇ

htvteam