Htv Punjabi
Punjab

ਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਤੇ ਬਾਲਾਜੀ ਪ੍ਰੋਡਕਸ਼ਨ ਖਿਲਾਫ ਮੁਕੱਦਮਾਂ ਦਰਜ਼, ਫੌਜ ਦਾ ਮਜ਼ਾਕ ਉਡਾਉਣ ਦੇ ਲੱਗੇ ਦੋਸ਼!

ਅੰਮ੍ਰਿਤਸਰ : ਮਸ਼ਹੂਰ ਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਕੰਪਨੀ ਬਾਲਾਜੀ ਪ੍ਰੋਡਕਸ਼ਨ ਦੇ ਖਿਲਾਫ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਹੈ।ਚੀਫ ਜਿਊਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਇਹ ਕੇਸ ਪੰਜਾਬੀ ਗਾਇਕ ਸਿੰਘ ਬਲਜੀਤ ਦੀ ਸਿ਼ਕਾਇਤ ਤੇ ਦਰਜ ਕੀਤਾ ਗਿਆ ਹੈ।ਗਾਇਕ ਦਾ ਇਲਜ਼ਾਮ ਹੈ ਕਿ ਏਕਤਾ ਕਪੂਰ ਨੇ ਇੱਕ ਵੈਬ ਸੀਰੀਜ਼ ਦੇ ਰਾਹੀਂ ਭਾਰਤੀ ਸੈਨਾ ਦਾ ਮਜਾਕ ਉਡਾਇਆ ਹੈ।ਹਾਲਾਂਕਿ ਹਲੇ ਤੈਅ ਨਹੀਂ ਹੋਇਆ ਹੈ ਕਿ ਇਸ ਤੇ ਕੋਰਟ ਮਾਮਲੇ ਦੀ ਅਗਲੀ ਸੁਣਵਾਈ ਕਦ ਕਰੇਗੀ।
ਐਡਵੋਕੇਟ ਪ੍ਰਕਾਸ਼ ਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਗਾਇਕ ਸਿੰਘ ਬਲਜੀਤ ਨੇ ਏਕਤਾ ਕਪੂਰ, ਉਨ੍ਹਾਂ ਦੇ ਪਿਤਾ ਜਤਿੰਦਰ ਕਪੂਰ ਅਤੇ ਮਹਾਂਸਭਾ ਕਪੂਰ ਦੇ ਖਿਲਾਫ ਮਜੀਠਾ ਰੋਡ ਥਾਣੇ ਵਿੱਚ ਇੱਕ ਸਿ਼ਕਾਇਤ ਵੀ ਦਿੱਤੀ ਹੈ।ਸਿ਼ਕਾਇਤਕਰਤਾ ਬਲਜੀਤ ਦਾ ਕਹਿਣਾ ਹੈ ਕਿ ਬਾਲਾਜੀ ਦਾ ਅਰਥ ਸ਼੍ਰੀ ਹਨੂੰਮਾਨ ਜੀ ਹੈ ਅਤੇ ਇਸ ਨਾਮ ਦੇ ਬੈਨਰ ਤਲੇ ਭਾਰਤੀ ਸੈਲਾ ਤੇ ਅਸ਼ਲੀਲ ਵੈਬ ਸੀਰੀਜ਼ ਤਿਆਰ ਕੀਤਾ ਜਾਣਾ ਬੇਹੱਦ ਸ਼ਰਮਨਾਕ ਹੈ।ਇਸ ਨੂੰ ਦੇਸ਼ ਦਾ ਕੋਈ ਵੀ ਨਾਗਰਿਕ ਬਰਦਾਸ਼ਤ ਨਹੀਂ ਕਰ ਸਕਦਾ।
ਇਸ ਬਾਰੇ ਵਿੱਚ ਸਿੰਘ ਬਲਜੀਤ ਅਤੇ ਉਨ੍ਹਾਂ ਦੀ ਵਕੀਲ ਪ੍ਰਕਾਸ਼ ਕੌਰ ਦਾ ਹਿਣਾਾ ਹੈ ਕਿ ਏਕਤਾ ਕਪੂਰ ਦੇ ਖਿਲਾਫ ਇਹ ਮੁੱਕਦਮਾ ਉਨ੍ਹਾਂ ਨੇ ਕਈ ਆਰਮੀ ਅਫਸਰ ਨਾਲ ਗੱਲ ਕਰਰਨ ਦੇ ਬਾਅਦ ਦਾਇਰ ਕੀਤੀ ਹੈ।ਅੰਮ੍ਰਿਤਸਰ ਦੇ ਕੋਰਟ ਵਿੱਚ ਕੇਸ ਰਜਿਸਟਰ ਹੋ ਜਾਣ ਤੇ ਹੁਣ ਏਕਤਾ ਕਪੂਰ ਦੀ ਮੁਸ਼ਕਿਲਾਂ ਵੱਧ ਸਕਦੀਆਂ ਹਨ।ਗਾਇਕ ਬਲਜੀਤ ਸਿੰਘ ਨੇ ਏਕਤਾ ਕਪੂਰ ਦੇ ਇਸ ਸੀਰੀਅਲ ਤੇ ਪ੍ਰਤੀਬੰਧ ਲਾਉਣ ਦੀ ਵੀ ਮੰਗ ਕੀਤੀ ਹੈ।ਨਾਲ ਹੀ ਹਿੰਦੂ ਸੰਗਠਨਾਂ ਨੇ ਬੇਨਤੀ ਕੀਤੀ ਹੈ ਕਿ ਏਕਤਾ ਪ੍ਰੋਡਕਸ਼ਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ।

Related posts

ਮੰਦਿਰ ਦੇ ਪਿੱਛੇ ਤੋਂ ਇਨ੍ਹਾਂ ਹਾਲਾਤਾਂ ‘ਚ ਮਿਲਿਆ ਨੌਜਵਾਨ

Htv Punjabi

ਦਬੰਗ ਲੇਡੀ ਅਫ਼ਸਰ ਉੱਤਰੀ ਮੈਦਾਨ ‘ਚ, ਨਸ਼ੇ ਸੌਦਾਗਰਾਂ ਦੇ ਘਰ ‘ਚ ਵੜ੍ਹਕੇ ਕੀਤੇ ਸਿੱਧੇ

htvteam

ਮਦਦ ਕਰਨ ਆਏ ਲੋਕਾਂ ਨੇ ਪੈਸੇ ਤੇ ਮੋਬਾਈਲ ਕੀਤੇ ਚੋਰੀ; ਦੇਖੋ ਵੀਡੀਓ

htvteam