Htv Punjabi
corona news Fitness Health Punjab

ਕੋਰੋਨਾ ਦੇ ਮਰੀਜ਼ ਇਸ ਲਈ ਦੁਬਾਰਾ ਹੋ ਰਹੇ ਨੇ ਬਿਮਾਰ, ਕਾਰਨ ਜਾਣਕੇ ਹੋ ਜਾਓਗੇ ਹੈਰਾਨ!

ਜਲੰਧਰ : ਸਿਵਿਲ ਹਸਪਤਾਲ ਦੇ ਨਰਸਿੰਗ ਸਕੂਲ ਵਿੱਚ ਡੀ ਐਡਿਕਸ਼ਨ ਵਿਭਾਗ ਦੀ ਓਪੀਡੀ ਵਿੱਚ ਸਾਈਕੇਟ੍ਰਿਸਟ ਦੇ ਕੋਲ ਦਿਮਾਗ ਨਾਲ ਜੁੜੀ ਸਮੱਸਿਆਵਾਂ ਕਾਰਨ ਪੀੜਿਤ ਮਰੀਜ਼ ਵੱਧ ਰਹੇ ਹਨ।ਐਚਓਡੀ ਡਾ. ਅਮਨ ਸੂਦ ਦਾ ਕਹਿਣਾ ਹੈ ਕਿ 3 ਮਹੀਨਿਆਂ ਵਿੱਚ ਸਾਈਕੇਟ੍ਰੀ ਦੇ ਮਰੀਜ਼ਾਂ ਵਿੱਚ ਇਜਾਫਾ ਹੋਇਆ ਹੈ।ਜਿਨ੍ਹਾਂ ਮਰੀਜ਼ਾਂ ਦਾ ਹਿਲਾਜ ਹੋ ਗਿਆ ਸੀ, ਉਹ ਦੁਬਾਰਾ ਡਿਪਰੈਸ਼ਨ ਦੇ ਸਿ਼ਕਾਰ ਹੋ ਰਹੇ ਹਨ।ਉੱਥੇ, ਸਾਈਕੇਟ੍ਰਿਸਟ ਵਿਭਾਗ ਦੇ ਕਾਊਂਸਲਿੰਗ ਸਟਾਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿ਼ਆਦਾਤਰ ਲੋਕਾਂ ਦੇ ਡਿਪਰੈਸ਼ਨ ਦਾ ਕਾਰਨ ਕੋਰੋਨਾਵਾਇਰਸ ਹੈ।
ਲੋਕ ਆਪਣੇ ਦਿਮਾਗ ਵਿੱਚ ਧਾਰਨਾ ਬਣਾ ਚੱਕੇ ਹਨ ਕਿ ਜੇਕਰ ਕੋਰੋਨਾ ਹੋ ਗਿਆ ਤਾਂ ਬਚਣਾ ਮੁਸ਼ਕਿਲ ਹੈ।ਹਾਂਲਾਕਿ ਲੋਕਾਂ ਦਾ ਅਜਿਹਾ ਮਾਈਂਡਸੈਟ ਹੋਦਾ ਸੁਭਾਵਿਕ ਵੀ ਹੈ ਪਰ ਜਿਆਦਾਤਰ ਲੋਕਾਂ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਨਹੀਂ ਹੈ।ਲੋਕ ਹੁਣ ਤੱਕ ਇਹ ਮੰਨ ਕੇ ਚੱਲ ਰਹੇ ਹਨ ਕਿ ਜੇਕਰ ਪਰਿਵਾਰ ਦੇ ਇੱਕ ਮੈ਼ਬਰ ਨੂੰ ਕੋਬੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਤਾਂ ਉਨ੍ਹਾਂ ਦੇ ਸਾਰੇ ਪਰਿਵਾਰ ਵੀ ਖਤਰੇ ਵਿੱਚ ਪੈ ਜਾਵੇਗਾ।
ਸਿਵਿਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਦੇ ਨਾਲ ਹਸਪਤਾਲ ਵਿੱਚ ਬਣੇ ਨਰਸਿੰਗ ਸਕੂਲ ਵਿੱਚ ਰੋਜ਼ਾਨਾ 20 ਤੋਂ ਜਿਆਦਾ ਡਿਪਰੈਸ਼ਨ ਦੀ ਦਵਾਈ ਲੈਣ ਆ ਰਹੇ ਹਨ।ਵਿਭਾਗ ਦੀ ਓਪੀਡੀ ਦੇ ਮੁਤਾਬਿਕ 3 ਮਹੀਨੇ ਵਿੱਚ ਦਿਮਾਗ ਨਾਲ ਜੁੜੀ ਬੀਮਾਰੀਆਂ ਨਾਲ ਜੂਝ ਰਹੇ 1500 ਤੋਂ ਜਿਆਦਾ ਮਰੀਜ਼ ਦਵਾਈ ਲੈਦ ਪਹੁੰਚ ਚੁੱਕੇ ਹਨ।ਇਨ੍ਹਾਂ ਵਿੱਚ 60 ਫੀਸਦੀ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ।ਡਾਕਟਰ ਅਮਨ ਸੂਦ ਨੇ ਕਿਹਾ ਕਿ ਲਾਕਡਾਊਨ ਵਿੱਚ ਘਰ ਵਿੱਚ ਰਹਿਣ ਦੇ ਕਾਰਨ ਜਿਆਦਾਤਰ ਲੋਕ ਡਿਪਰੈਸ਼ਨ ਦਾ ਸਿ਼ਕਾਰ ਹੋਏ ਹਨ।ਇਨ੍ਹਾਂ ਵਿੱਚ ਵੀ ਹਰ ਵਰਗ ਦਾ ਵਿਅਕਤੀ ਸ਼ਾਮਿਲ ਹੈ।
ਗ੍ਰੀਨ ਮਾਡਲ ਦੇ ਰਹਿਣ ਵਾਲੇ 40 ਸਾਲ ਦੇ ਵਿਅਕਤੀ ਨੇ ਦੱਸਿਆ ਕਿ ਫਰਵਰੀ ਵਿੱਚ ਨਵਾਂ ਘਰ ਲਿਆ ਸੀ।ਇਸ ਦੇ ਕਾਰਨ ਬੈਂਕ ਤੋਂ 35 ਲੱਖ ਦਾ ਹੋਮ ਲੋਨ ਲਿਆ ਸੀ।ਮਾਰਚ ਵਿੱਚ ਲਾਕਡਾਊਨ ਦੇ ਬਾਅਦ ਕੰਪਨੀ ਨੇ ਵਰਕ ਘਰਾਮ ਹੋਮ ਕੀਤਾ।ਇਸ ਦੇ ਬਾਅਦ ਮਈ ਵਿੱਚ ਸੈਲਰੀ ਅੱਧੀ ਕਰ ਦਿੱਤੀ।ਇਸ ਦੇ ਬਾਦਅ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨ।ਬੈਂਕ ਲੋਨ ਦੀ ਕਿਸ਼ਤ ਨਾ ਦੇ ਸਕਣ ਕਾਰਨ ਡਿਪਰੈਸ਼ਨ ਹੋ ਗਿਆ।ਇਨ੍ਹਾਂ ਹਾਲਾਤਾਂ ਵਿੱਚ ਸ਼ਰਾਬ ਪੀਣ ਕਾਰਨ ਤਬੀਅਤ ਜਿਆਦਾ ਖਰਾਬ ਹੋ ਗਈ।ਹੁਣ 24 ਘੰਟੇ ਵਿੱਚ 2 ਤੋਂ 3 ਘੰਟੇ ਹੀ ਨੀਂਦ ਆਉਂਦੀ ਹੈ।ਭਗਤ ਸਿੰਘ ਚੌਂਕ ਨਿਵਾਸੀ ਸੰਦੀਪ ਨੇ ਕਿਹਾ ਕਿ ਅੱਘੀ ਸੈਲਰੀ ਮਿਲ ਰਹੀ ਹੈ, ਬਹੁਤ ਸਾਰੇ ਜਰੂਰੀ ਕੰਮ ਰੁਕ ਗਏ ਹਨ।ਬਿੱਲ ਤੱਕ ਨਹੀਂ ਦਿੱਤੇ ਜਾ ਰਹੇ ਹਨ।
ਜਵਾਲਾ ਨਗਰ ਦੇ ਰਹਿਣ ਵਾਲੇ 48 ਸਾਲ ਦੇ ਵਿਅਕਤੀ ਦਾ ਡਿਪਰੈਸ਼ਨ ਵਿੱਚ ਜਾਣ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦਾ ਡਰ ਹੈ।ਸਾਈਕੇਟ੍ਰਿਸਟ ਵੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ, ਉਨ੍ਹਾਂ ਵਿੱਚ ਜਿਆਦਾਤਰ ਇਹੀ ਸੋਚ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਤਾਂ ਜਿਆਦਾ ਦਿਨ ਤੱਕ ਬਚ ਨਹੀਂ ਸਕਣਗੇ।ਉੱਥੇ ਸਮਾਜ ਅਤੇ ਕਰੀਬੀ ਰਿਸ਼ਤੇਦਾਰ ਵੀ ਮਰੀਜ਼ ਦਾ ਬਾਇਕਾਟ ਕਰ ਦਿੰਦੇ ਹਨ।ਅਜਿਹੇ ਵਿੱਚ ਲੋਕਾਂ ਨੂੰ ਘੁੱਟਦ ਮਹਿਸੂਸ ਹੋਣ ਲੱਗਦੀ ਹੈ।ਖੁਦ ਨੂੰ ਘਰ ਦੇ ਕਿਸੀ ਕਮਰੇ ਵਿੱਚ ਆਈਸੋਲੇਟ ਕਰ ਲੈਂਦੇ ਹਨ ਅਤੇ ਹਰ ਕਿਸੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।ਇਸ ਦਾ ਕਾਰਨ ਇਹ ਹੈ ਕਿ ਉਹ ਦਿਮਾਗੀ ਤੌਰ ਤੇ ਬੀਮਾਰ ਹੋ ਰਹੇ ਹਨ।

Related posts

ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਣ ਤੇ ਕਿਸਾਨ ਜਥੇਬੰਦੀਆਂ ਹੋਈਆਂ ਅੱਡ,ਲੱੱਖੋਵਾਲ ਦਾ ਸਾਥ ਛੱਡਿਆ

htvteam

ਦੇਖੋ ਕਿਵੇਂ 20 ਮਿੰਟ ‘ਚ ਅੱਖਾਂ ਦੀ ਰੌਸ਼ਨੀ ਆਉਂਦੀ ਐ ਵਾਪਿਸ; ਵਿਦੇਸ਼ਾਂ ਤੋਂ ਵੱਡੇ ਵੱਡੇ ਅਮੀਰ ਬੰਦੇ ਆਉਂਦੇ ਨੇ ਇਲਾਜ਼ ਕਰਵਾਉਣ

htvteam

ਬੂਹੇ ‘ਚ ਝਾੜੂ ਮਾਰ ਰਹੀ ਜਨਾਨੀ ਨਾਲ ਦੇਖੋ ਮੁੰਡੇ ਕੀ ਕਰ ਗਏ

htvteam