ਚੰਡੀਗੜ : ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਫਿਰ ਤੋਂ ਨਰਾਜ਼ ਹੋ ਗਏ ਹਨ।ਮੰਗਲਵਾਰ ਨੂੰ ਮੌਖਿਕ ਤੌਰ ਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।ਸੂਤਰਾਂ ਦੇ ਮੁਤਾਬਿਕ ਸਵੇਰੇ ਸੁਰੇਸ਼ ਕੁਮਾਰ ਦੀ ਸੀਐਮ ਨਾਲ ਇੱਕ ਮੀਟਿੰਗ ਹੋਈ, ਜਿਸ ਦੇ ਬਾਅਦ ਉਨ੍ਹਾਂ ਨੇ ਮੌਖਿਕ ਤੌਰ ਤੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ।ਹਾਲਾਂਕਿ ਸਰਕਾਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ, ਇਹ ਅਫਵਾਹ ਹੈ।
ਇਸ ਘਟਨਾ ਦੇ ਬਾਅਦ ਦੁਪਹਿਰ ਨੂੰ ਸੀਐਮ ਨੇ ਫਿਰ ਤੋਂ ਸੁਰੇਸ਼ ਨੂੰ ਮਿਲਣ ਦੇ ਲਹੀ ਬੁਲਾਇਆ।ਲਗਭਗ ਅੱਧਾ ਘੰਟੇ ਤੱਕ ਸੀਐਮ ਨਾਲ ਗੱਲਬਾਤ ਹੋਈ।ਸੂਤਰਾਂ ਨੇ ਦੱਸਿਆ ਕਿ ਸੀਐਮ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ ਸੀ।ਸੀਐਮ ਨਾਲ ਮਿਲਣ ਦੇ ਬਾਅਦ ਸੁਰੇਸ਼ ਨੇ ਪਰਸੋਨਲ ਵਿਭਾਗ ਦੇ ਐਸਸੀਐਸ ਨੂੰ ਆਪਣੇ 17 ਕਰਮਚਾਰੀਆਂ ਦੇ ਸਟਾਫ ਨੂੰ ਕਿਤੇ ਹੋਰ ਅਡਜਸਟ ਕਰਨ ਨੂੰ ਵੀ ਕਿਹਾ।ਫਿਲਹਾਲ ਦੇਰ ਰਾਤ ਅਸਤੀਫੇ ਤੇ ਤਸਵੀਰ ਸਾਫ ਨਹੀਂ ਹੋ ਪਾਈ ਸੀ।
ਸੁਰੇਸ਼ ਦੇ ਕੋਲ 14 ਗੰਨਮੈਨ, 17 ਕਰਮਚਾਰੀਆਂ ਦਾ ਆਫਿਸ ਸਟਾਫ, 2 ਜਿਪਸੀ ਅਤੇ 2 ਸਰਕਾਰੀ ਕਾਰਾਂ ਸਨ।ਸੀਐਮ ਨੂੰ ਅਸਤੀਫਾ ਦੇਣ ਦੇ ਬਾਅਦ ਗੰਨਮੈਨਾਂ ਅਤੇ 17 ਕਰਮਚਾਰੀਆਂ ਨੂੰ ਵੀ ਅਲਵਿਦਾ ਕਹਿ ਦਿੱਤਾ।ਹੁਣ ਬੁੱਧਵਾਰ ਨੂੰ ਤੈਅ ਹੋਵੇਗਾ ਕਿ ਇਨ੍ਹਾਂ ਦੇ ਸਟਾਫ ਨੂੰ ਕਿਤੇ ਹੋਰ ਐਡਜਸਟ ਕੀਤਾ ਜਾਂਦਾ ਹੈ ਜਾਂ ਫਿਰ ਸੁਰੇਸ਼ ਕੁਮਾਰ ਨੂੰ ਮਨਾ ਲਿਆ ਜਾਂਦਾ ਹੈ।