ਪੰਚਕੂਲਾ : ਪ੍ਰੇਮ ਸੰਬੰਧਾਂ ਦੇ ਕਾਰਨ ਨਾਭਾ ਦੇ ਰਹਿਣ ਵਾਲੇ ਇੱਕ 22 ਸਾਲ ਦੇ ਨੌਜਵਾਨ ਨੇ ਭਾਖੜਾ ਨਹਿਰ ਵਿੱਚ ਕੁੱਦ ਕੇ ਆਤਮਹੱਤਿਆ ਕਰ ਲਈ।ਕੋਤਵਾਲੀ ਨਾਭਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੀ ਪ੍ਰੇਮਿਕਾ ਅਤੇ ਉਸ ਦੇ ਦੋਸਤ ਦੇ ਖਿਲਾਫ ਸੁਸਾਈਡ ਦੇ ਲਈ ਮਜ਼ਬੂਦ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ।ਹਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਨਾਭਾ ਕੋਤਵਾਲੀ ਤੋਂ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਨਾਭਾ ਨਿਵਾਸੀ ਅੰਕੁਸ਼ ਬਾਂਸਲ ਰਾਜਪੁਰਾ ਦੇ ਕੋਲ ਚਿਤਕਾਰਾ ਯੂਨੀਵਰਸਿਟੀ ਦਾ ਵਿਦਿਆਰਥੀ ਸੀ।ਅੰਕੁਸ਼ ਦੇ ਪਿਤਾ ਸਤੀਸ਼ ਕੁਮਾਰ ਦੀ ਨਾਭਾ ਦੀ ਅਨਾਜ ਮੰਡੀ ਵਿੱਚ ਆੜਤ ਦੀ ਦੁਕਾਨ ਹੈ।ਉਹ ਆਪਣੇ ਮਾਤਾ ਪਿਤਾ ਦਾ ਇੱਕਲੋਤਾ ਮੁੰਡਾ ਸੀ।ਪਿਤਾ ਦੁਆਰਾ ਦਿੱਤੇ ਬਿਆਨ ਦੇ ਮੁਤਾਬਿਕ ਅੰਕੁਸ਼ ਦਾ ਨਾਭਾ ਦੇ ਹੀ ਪਿੰਡ ਢੀਂਗੀ ਦੀ ਰਹਿਣ ਵਾਲੀ ਮਹਿਕ ਪੁਰੀ ਨਾਮ ਦੀ ਕੁੜੀ ਨਾਲ ਪ੍ਰੇਮ ਸੰਬੰਧ ਸਨ, ਜਿਹੜੀ ਪਟਿਆਲਾ ਸਥਿਤ ਥਾਪਰ ਯੂਲੀਵਰਸਿਟੀ ਵਿੱਚ ਬੀਟੈਕ ਕਰ ਰਹੀ ਹੈ।ਕੁਝ ਦਿਨ ਪਹਿਲਾਂ ਅਚਾਨਕ ਮਹਿਕ ਨੇ ਅੰਕੁਸ਼ ਨਾਲ ਸੰਬੰਧ ਤੋੜ ਲਏ।ਉਸ ਨੇ ਇੱਕ ਨਵੇਂ ਮੁੰਡੇ ਨਾਲ ਸੰਬੰਧ ਬਣਾ ਲਏ, ਜਿਸ ਕਾਰਨ ਅੰਕੁਸ਼ ਕਾਫੀ ਪਰੇਸ਼ਾਨ ਸੀ।
ਪੁਲਿਸ ਦੇ ਮੁਤਾਬਿਕ 25 ਜੂਨ ਨੂੰ ਅੰਕੁਸ਼ ਪਟਿਆਲਾ ਵਿੱਚ ਨਾਭਾ ਰੋਡ ਤੇ ਭਾਖੜਾ ਨਹਿਰ ਤੇ ਪਹੁੰਚਿਆ ਅਤੇ ਉੱਥੇ ਤੋਂ ਮਹਿਕ ਨੂੰ ਫੋਨ ਕੀਤਾ ਕਿ ਉਹ ਹੁਣੇ ਉਸ ਨੂੰ ਮਿਲਣ ਆਵੇੇ, ਨਹੀਂ ਤਾਂ ਉਹ ਭਾਖੜਾ ਵਿੱਚ ਛਾਲ ਲਾ ਦੇਵੇਗਾ।ਮਹਿਕ ਨੇ ਅੰਕੁਸ਼ ਦੀ ਚੰਡੀਗੜ ਵਿਆਹੀ ਭੈਣ ਨੂੰ ਫੋਨ ਕਰ ਦਿੱਤਾ।ਜਦ ਤੱਕ ਪਰਿਵਾਰ ਵਾਲੇ ਮੌਕੇ ਤੇ ਪਹੁੰਚਦੇ, ਤਦ ਤੱਕ ਅੰਕੁਸ਼ ਨੇ ਨਹਿਰ ਵਿੱਚ ਛਾਲ ਲਾ ਦਿੱਤੀ ਸੀ।ਉਸ ਦਾ ਮੋਟਰਸਾਈਕਲ ਨਹਿਰ ਕਿਨਾਰੇ ਖੜਾ ਮਿਲਿਆ ਸੀ।ਤਦ ਤੋਂ ਅੰਕੁਸ਼ ਲਾਪਤਾ ਸੀ।ਗੋਤਾਖੋਰਾਂ ਦੁਆਰਾ ਲਗਾਤਾਰ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ।ਇਸੀ ਵਿੱਚ ਸੋਮਵਾਰ ਨੂੰ ਅੰਕੁਸ਼ ਦੀ ਲਾਸ਼ ਭਾਖੜਾ ਦੀ ਖਨੌਰੀ ਬਰਾਂਚ ਤੋਂ ਮਿਲੀ।ਇਸ ਦੇ ਬਾਅਦ ਪੁਲਿਸ ਨੇ ਨੌਜਵਾਨ ਦੇ ਪਿਤਾ ਦੇ ਬਿਆਨ ਤੇ ਪ੍ਰੇਮਿਕਾ ਅਤੇ ਉਸ ਦੇ ਦੋਸਤ ਦੇ ਖਿਲਾਫ ਕੇਸ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ।