Htv Punjabi
Punjab Religion

ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਦਾ ਵੱਡਾ ਐਲਾਨ ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ

ਪੰਜਾਬ ‘ਚ ਮੁੜ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਸਰਕਾਰੀ ਨਫਰੀ ਚੌਕਸ ਹੋ ਗਈ ਹੈ ਤਾਂ ਦੂਸਰੇ ਪਾਸੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਪੰਜਾਬ ਦੇ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦੇ ਕੇ ਗੁੰਮਰਾਹ ਕਰ ਰਿਹਾ ਹੈ, ਪਰ ਉਸ ਦੀਆਂ ਸਾਜਿਸ਼ਾਂ ਪੰਜਾਬੀ ਬੁਰੀ ਤਰ੍ਹਾਂ ਫੇਲ੍ਹ ਕਰ ਰਹੇ ਹਨ। ਜੁਲਾਈ ‘ਚ ਪੰਨੂ ਵਲੋਂ ਖਾਲਿਸਤਾਨ ਦੀ ਵੋਟ ਵੀ ਰਜਿਟਰਡ ਕਰਨੀ ਸ਼ੁਰੂ ਕੀਤੀ ਸੀ ਪਰ ਪੰਜਾਬੀਆਂ ਨੇ ਇਸ ਮਸਲੇ ਤੋਂ ਇਕ ਪਾਸਾ ਹੀ ਰੱਖਿਆ ਅਤੇ ਇਸ ਮਨਸੂਬੇ ਨੂੰ ਵੀ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਸੀ। ਇਸ ਤੋਂ ਬਾਅਦ 31 ਅਗਸਤ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਡਾaਣੁ ਵਾਲੇ ਦਿਲਾਵਰ ਸਿੰਘ ਦੀ ਬਰਸੀ ‘ਤੇ ਪੰਜਾਬ ਬੰਦ ਦਾ ਸੱਦਾ ਦਿੱਤਾ , ਜਿਥੇ ਪੰਜਾਬੀਆਂ ਨੇ ਇਸ ਨੂੰ ਵੀ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ।


ਤੁਹਾਨੂੰ ਦੱਸ ਦਈਏ ਕੇ ਹਰੀਸ਼ ਸਿੰਗਲਾ ਨੇ ਐਲਾਨ ਕੀਤਾ ਹੈ ਕੇ ਪੰਜਾਬ ਲਈ ਖਤਰਾ ਬਣ ਰਹੇ ਗੁਪਤਵੰਤ ਸਿੰਘ ਪੰਨੂ ਦਾ ਜਿਹੜਾ ਗਲਾ ਕੱਟ ਕੇ ਲਿਆਊ ਉਸ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ,51 ਹਜ਼ਾਰ ਦਾ ਇਨਾਮ ਜੋ ਉਸ ਦੀਆਂ ਲੱਤਾਂ ਤੋੜੇਗਾ ਅਤੇ ਇਕ ਲੱਖ ਦਾ ਇਨਾਮ ਜੋ ਪੁਲਿਸ ਅਫਸਰ ਉਸ ਨੂੰ ਭਾਰਤੀ ਜੇਲ ‘ਚ ਬੰਦ ਕਰੇਗਾ।


ਸਿਗਲਾ ਨੇ ਪੰਨੂ ਦੀ 31 ਅਗਸਤ ਦੀ ਚਿਤਾਵਨੀ ਨੂੰ ਸਵੀਕਾਰ ਕਰਦੇ ਹੋਏ ਐਲਾਨ ਕੀਤਾ ਹੈ ਕੇ ਸ਼ਿਵ ਸੈਨਾ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਸ਼ਰਧਾਜਲੀ ਭੇਟ ਕਰੇਗੀ। ਉਹਨਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਵੀ ਮੰਗ ਕੀਤੀ ਹੈ ਕਿ ਪੰਜਾਬ ਦਾ ਮਹੌਲ ਖਰਾਬ ਕਰਨ ਤੋਂ ਬਚਾਇਆ ਜਾਵੇ ਅਤੇ ਮਹੌਲ ਖਰਾਬ ਕਰਨ ਵਾਲਿਆਂ ਨੂੰ ਸਿਖ ਧਰਮ ਤੋਂ ਤੁਰੰਤ ਬਾਹਰ ਕੀਤਾ ਜਾਵੇ।

Related posts

ਭਾਜਪਾ ਹਾਈ ਕਮਾਂਡ ਦੀਆਂ ਨਜ਼ਰਾਂ ਪੰਜਾਬ ‘ਤੇ; ਅਗਲੇ 6 ਮਹੀਨੇ ਅਹਿਮ

htvteam

ਘੱਟ BP ‘ਚ ਪੁਲਸੀਆ ਪਹੁੰਚਿਆ ਹਸਪਤਾਲ; ਦੇਖੋ ਬਿਨਾਂ ਦਵਾਈ ਤੋਂ ਕਿਵੇਂ

htvteam

ਲਾਲ ਰੰਗ ਦੀ ਬੱਸ ‘ਚ ਸਵਾਰ ਹੋਇਆ ਮੌਤ ਦਾ ਫਰਿਸ਼ਤਾ

htvteam