ਬੀਤੀ ਦਿਨੀ ਝਾੜੂ ਵਾਲਿਆਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰੀ ਗੁੱਸੇ ਨਾਲ ਲਾਲੋ ਲਾਲੋ ਨਜ਼ਰ ਆਏ ਸੀ ਜਿਨ੍ਹਾਂ ਮੁੱਖ ਮੰਤਰੀ ਦੇ ਨਾਮ ਤੇ ਬਣਿਆ ਨੀਂਹ ਪੱਥਰ ਵੀ ਤੋੜ ਦਿੱਤਾ ਸੀ ਪਰ ਅੱਜ ਵਿਧਾਇਕ ਸਾਬ੍ਹ ਖੁਸ਼ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਤੀਆਂ ਤਿਉਹਾਰ ਦੀ ਖੁਸ਼ੀ ਮਨ੍ਹਾਈ ਐ,ਵਿਧਾਇਕ ਸਾਬ੍ਹ ਔਰਤਾਂ ਅਤੇ ਕੁੜੀਆਂ ਮੁਟਿਆਰਾਂ ਦੇ ਨਾਲ ਬੋਲੀਆਂ ਪਾਉਂਦੇ ਨਜ਼ਰ ਆਏ ਨੇ ਐਨਾ ਹੀ ਨਹੀਂ ਅੱਗੇ ਦੇਖੋ ਵਿਧਾਇਕ ਸਾਬ੍ਹ ਨੇ ਕਿਵੇਂ ਭੰਗੜੇ ਪਾ ਪਾ ਧੂੜਾਂ ਪੱਟੀਆਂ ਨੇ,,,,,,,,,,,,,
ਵਿਧਾਇਕ ਗੋਗੀ ਹੋਰਾਂ ਦਾ ਕਹਿਣਾ ਐ ਅਸੀ ਤੀਆਂ ਦਾ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਹੈ,ਤੇ ਇਹ ਤਿਉਹਾਰ ਸਾਡਾ ਅਮੀਰ ਵਿਰਸਾ ਹੈ ਇਸਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਬੈਸਟਨ ਕਲਚਰ ਤੋਂ ਪ੍ਰਭਾਵਿਤ ਸਾਡੀ ਨੌਜਵਾਨ ਪੀੜੀ ਅਮੀਰ ਵਿਰਸੇ ਨੂੰ ਭੁੱਲ ਰਹੀ ਐ ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ‘ਤੇ ਵੀ ਬਹੁਤ ਅਸਰ ਪਾਇਆ ਹੈ। ਕੁੜੀਆਂ, ਔਰਤਾਂ ਹੁਣ ਮਰਦਾਂ ਵਾਂਗ ਨੌਕਰੀਆਂ ਅਤੇ ਹੋਰ ਕੰਮਾਂ ਕਾਰਾਂ ਵਿੱਚ ਮਸਰੂਫ਼ ਹਨ ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
