Htv Punjabi
Punjab

ਜਸਵਿੰਦਰ ਭੱਲਾ ਜਦੋਂ ਵੀ ਕੈਮਰੇ ਮੂਹਰੇ ਆਉਂਦੈ, ਨਵਾਂ ਈ “ਸੱਪ” ਕੱਢਦੈ, ਆਹ ਦੇਖੋ ਕੋਰੋਨਾ ਤੇ ਕਰੀਨਾ ਦਾ ਮੇਲ,

ਲੁਧਿਆਣਾ ; ਕਾਮੇਡੀਅਨ ਅਜਿਹੇ ਕਰੇਟੀਵ ਹੁੰਦੇ ਹਨ ਜਿਹੜੇ ਦਰਦ ਵਿਚ ਵੀ ਹਸਾਉਣ ਦਾ ਅੰਦਾਜ ਲੱਭ ਲੈਂਦੇ ਹਨ l ਨਾਮੁਰਾਦ ਬਿਮਾਰੀ ਕੋਰੋਨਾ ਤੇ ਕਾਮੇਡੀਅਨ ਨੇ ਖੂਬ ਚੁਟਕੀਆਂ ਲਈਆਂ l ਪੀਏਯੂ ਦੇ ਪ੍ਰੋਫ਼ੇਸਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਲਾਕ ਡਾਊਨ ਵਿੱਚ ਤਨਾਵ ਤੋਂ ਗੁਜਰਦੇ ਪਰਿਵਾਰ ਦੇ ਹਾਲਾਤ ਤੇ ਦਿਲਚਸਪ ਵੀਡੀਓ ਬਣਾਇਆ l ਇਸ ਵਿਚ ਬਾਪ-ਪੁੱਤ ਦੇ ਡਾਇਲਾਗਸ ਵਿੱਚ ਉਹ ਕਹਿੰਦੇ ਹਨ ਕਿ ਮੇਂ ਬਾਬਾ ਆਦਮ ਦੇ ਨਾਲ ਪੈਦਾ ਹੋਇਆ ਸੀ, ਜਿਹੜਾ ਮੈਨੂੰ ਪਤਾ ਹੈ ਕਿ ਕੋਰੋਨਾ ਪਹਿਲਾ ਕਦ ਆਈ ਸੀ l
ਕਦ ਖਤਮ ਹੋਵੇਗੀ l ਪੁੱਤ ਇਹ ਕੋਰੋਨਾ ਹੈ ਕੋਈ ਕਰੀਨਾ ਨਹੀਂ ਕਿ ਉਸ ਨੂੰ ਮੁੰਬਈ ਫੋਨ ਕਰਕੇ ਪੁੱਛ ਲਵਾਂ l ਘਰ ਵਿੱਚ ਰਹੋ, ਸੋਸ਼ਲ ਡਿਸਟੇਨਸਿੰਗ ਅਪਣਾਓ l
ਫ਼ਿਲਮੀ-ਅਦਾਕਾਰ ਅਤੇ ਸੀਨੀਅਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਲੋਕਾਂ ਨੂੰ ਹਸਾਉਣ ਦਾ ਆਪਣਾ ਅੰਦਾਜ਼ ਹੈ l ਉਹਨਾਂ ਨੇ ਇਕ ਕੋਰੋਨਾ ਦੇ ਪ੍ਰਭਾਵ ਤੋਂ ਬਚਾਵ ਸੰਬੰਧੀ ਵੀਡੀਓ ਜਾਰੀ ਕੀਤਾ l ਇਸ ਵਿਚ ਮਾਰਮਿਕ ਅੰਦਾਜ ਵਿੱਚ ਨਾਰਾਜ ਹੋ ਕੇ ਭੱਲਾ ਉੱਠ ਕੇ ਜਾਂਦੇ ਮੁੰਡੇ ਦਾ ਹੇਠ ਫੜ ਕੇ ਕਹਿੰਦੇ ਹਨ ਕਿ ਕਦੀ ਤਾਂ ਪਿਤਾ ਦੇ ਨਾਲ ਬੈਠ ਜਾਇਆ ਕਰ l ਸਮਾਂ ਦਿਆ ਕਰ ਮੈਨੂੰ ਵੀ l
ਨਾਮਚੀਨ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਲਾਕ ਡਾਊਨ ਵਿੱਚ ਛੂਟ ਮਿਲਣ ਤੇ ਸੋਸ਼ਲ ਡਿਸਟੈਂਸ ਦੀ ਅਣਦੇਖੀ ਕਰਨ ਵਾਲਿਆਂ ਨੂੰ ਸਚੇਤ ਕੀਤਾ l ਘੁੱਗੀ ਦੀ ਦਿਲਚਸਪ ਤੁਕਬੰਦੀ ਵਿਚ ਹਲਕੇ-ਫੁਲਕੇ ਵਿਚ ਗੰਭੀਰ ਸੰਦੇਸ਼ ਦਿੱਤੋ ਕਿ ਖੁਲ ਗਿਆ ਲਾਕ ਡਾਊਨ ਬਾਹਰ ਜਾਣਾ ਸ਼ੁਰੂ ਕਰੋ, ਘਰ ਦੀਆਂ ਪੱਕੀਆਂ ਬਥੇਰਾ ਚਿਰ ਖਾ ਲੀਆਂ , ਬਾਹਰੋਂ ਫੇਰ ਗੰਦ ਮੰਦ ਖਾਣਾ ਸ਼ੁਰੂ ਕਰੋ l
ਕਾਮੇਡੀਅਨ ਭੱਲਾ ਦੀ ਸਹਿ-ਕਲਾਕਾਰ ਅਤੇ ਸਰਕਾਰੀ ਵਕੀਲ ਮੇਲੁ ਸ਼ਰਮਾ ਨੇ ਵੀ ਕੋਰੋਨਾ-ਸੰਕਟ ਦੇ ਕਾਰਨ ਸਟੂਡੈਂਟਸ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ਤੇ ਵੀਡੀਓ ਜਾਰੀ ਕਰਕੇ ਚੁਟਕੀ ਲਈ l ਉਹ ਪੜ੍ਹਾਈ ਵਿੱਚ ਕਮਜ਼ੋਰ ਸਟੂਡੈਂਟਸ ਦੀ ਖਿਚਾਈ ਕਰਦੇ ਹੋਏ ਕਹਿੰਦੀ ਹੈ ਕਿ ਕੋਰੋੜਨਾ ਵਾਇਰਸ ਨੇ ਪਾਸ ਕਰਾਇਆ, ਆਪਣੀ ਵਿਚ ਕਿਥੇ ਦਮ ਸੀ l

Related posts

ਦੁੱਧ ‘ਚ ਪਾਓ ਆਹ ਚੀਜ਼ ਲਿਆਉ ਵਧੀਆ ਨੀਂਦ

htvteam

ਤੱਤੇ ਤੱਤੇ ਗਾਣੇ ਸੁਣ ਮੁੰਡਿਆਂ ਨੇ ਅੱਧੀ ਰਾਤ ਕਰਤਾ ਗੰਦਾ ਕਾਰਾ

htvteam

ਕਮਰੇ ‘ਚ ਬੁਲਾ ਜਵਾਨ ਕੁੜੀਆਂ ਨਾਲ ਨਰਸ ਕਰਦੀ ਸੀ ਨਾਜਾਇਜ਼ ਕੰਮ

htvteam

Leave a Comment