ਅੰਮ੍ਰਿਤਸਰ : ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਜਾਰੀ ਹੈ।ਲਗਾਤਾਰ ਵੱਧਦੀ ਕੀਮਤਾਂ ਦੇ ਖਿਲਾਫ ਵਿਰੋਧੀ ਧਿਰ ਕਾਗਰਸ ਸੋਮਵਾਰ ਨੂੰ ਸੜਕ ਤੇ ਉਤਰ ਗਈ।ਉਸ ਦੇ ਨੇਤਾਵਾਂ ਨੇ ਦਿੱਲੀ ਸਮੇਤ ਦੇਸ਼ਭਰ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ।ਪੰਜਾਬ ਵਿੱਚ ਵੀ ਅੰਮ੍ਰਿਤਸਰ ਸਮੇਤ ਕਈ ਜਿਲਿਆਂ ਵਿੱਚ ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕੀਤਾ।ਇਸ ਦੌਰਾਨ, ਕਾਰਜਕਾਰੀ ਚੇਅਰਮੈਨ ਸੋਨੀਆ ਗਾਂਧੀ ਨੇ ਸਰਕਾਰ ਤੋਂ ਪੈਟਰੋਲ ਡੀਜ਼ਲ ਦੇ ਵੱਧੇ ਹੋਏ ਰੇਟ ਵਾਪਸ ਲੈਣ ਦੀ ਮੰਗ ਕੀਤੀ।
ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, ਸਰਕਾਰ ਮੁਸ਼ਕਿਲ ਸਮੇਂ ਵਿੱਚ ਦੇਸ਼ਵਾਸੀਆਂ ਦਾ ਸਹਾਰਾ ਬਣੇ ਨਾ ਕਿ ਉਨ੍ਹਾਂ ਦੀ ਮੁਸੀਬਤ ਦਾ ਫਾਇਦਾ ਚੁੱਕ ਕੇ ਮੁਨਾਫਾਖੋਰੀ ਕਰੇ।ਪਿਛਲੇ 3 ਮਹੀਨਿਆਂ ਵਿੱਚ ਮੋਦੀ ਸਰਕਾਰ ਨੇ 22 ਵਾਰ ਲਗਾਤਾਰ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਕੀਤਾ ਹੈ।2014 ਦੇ ਬਾਅਦ ਕੇਂਦਰ ਨੇ ਜਨਤਾ ਨੂੰ ਕੱਚੇ ਤੇਲ ਦੀ ਵਿਰਦੀ ਕੀਮਤਾਂ ਦਾ ਫਾਇਦਾ ਦੇਣ ਦੀ ਜਗ੍ਹਾ ਇਸ ਤੇ 12 ਵਾਰ ਐਕਸਾਈਜ਼ ਡਿਊਟੀ ਵਧਾ ਕੇ 18 ਲੱਖ ਕਰੋੜ ਰੁਪਏ ਦੀ ਜਿ਼ਆਦਾ ਵਸੂਲੀ ਕੀਤੀ ਹੈ।
ਉਹ ਆਪਣੇ ਆਪ ਵਿੱਚ ਜਨਤਾ ਦੀ ਮਿਹਨਤ ਦੀ ਕਮਾਈ ਤੋਂ ਪੈਸੇ ਕੱਢ ਕੇ ਸਰਕਾਰੀ ਖਜ਼ਾਨਾ ਭਰਨ ਦਾ ਜਿਉਂਦਾ ਜਾਗਦਾ ਉਦਾਹਰਣ ਹੈ।ਪਾਰਟੀ ਨੇਤਾ ਰਾਹੁਲ ਅਤੇ ਪ੍ਰਿਯੰਕਾ ਨੇ ਲੋਕਾਂ ਤੋਂ ਸਪੀਕ ਕਅਪ ਅਗੇਂਸਟ ਫਿਊਲ ਹਾਹੀਕ ਅਭਿਆਨ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਐਕਸਾਈਜ਼ ਤੁਰੰਤ ਘਟਾਵੇ।
ਮੁਨਾਫਾਖੋਰੀ ਦੇ ਇਲਜ਼ਾਮਾਂ ਤੇ ਪੈਟਰੋਲੀਅਮ ਅਤੇ ਪ੍ਰਾਕ੍ਰਿਤਕ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਲਟਵਾਰ ਕਰਦੇ ਹੋਏ ਕਿਹਾ, ਤੇਲ ਤੇ ਟੈਕਸ ਤੋਂ ਆਇਆ ਪੈਸੇ ਕਰੀਬਾਂ, ਕਿਸਾਨਾਂ, ਪ੍ਰਵਾਸੀ ਕਾਮਗਾਰਾਂ ਦੇ ਕਲਿਆਣ ਵਿੱਚ ਰਚ ਹੁੰਦਾ ਹੈ, ਨਾ ਕਿ ਵਿਚੋਲਿਆਂ ਜਾਂ ਨਿੱਜੀ ਫਾਹਿਦੇ ਵਿੱਚ।ਜਿਵੇਂ ਪਹਿਲਾਂ ਹੁੰਦਾ ਸੀ।
ਨਵੰਬਰ 2014 ਤੋਂ ਜਨਵਰੀ 2016 ਦੇ ਵਿੱਚ ਕੇਂਦਰ ਨੇ 9 ਵਾਰ ਐਕਸਾਈਜ਼ ਡਿਊਟੀ ਵਧਾਈ ਅਤੇ ਸਿਰਫ ਇੱਕ ਵਾਰ ਰਾਹਤ ਦਿੱਤੀ।ਅਜਿਹਾ ਕਰਕੇ ਸਾਲ 2014-15 ਅਤੇ 2018-19 ਦੇ ਵਿੱਚ ਕੇਂਦਰ ਨੇ ਤੇਲ ਤੇ ਟੈਕਸ ਤੋਂ 10 ਲੱਖ ਕਰੋੜ ਰੁਪਏ ਕਮਾਏ।