Htv Punjabi
Punjab

ਕੌਣ ਕਹਿੰਦੈ ਕਿ ਪੰਜਾਬ ‘ਚ ਮੁੜ ਲੌਕਡਾਊਨ ਮੁੜ ਹੋਵੇਗਾ ਲਾਗੂ? ਆਹ ਦੇਖੋ ਪੰਜਾਬ ਸਰਕਾਰ ਦਾ ਨਵਾਂ ਐਲਾਨ

ਚੰਡੀਗੜ : ਕੋਵਿਡ-19 ਸੰਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰਵਜਨਿਕ ਬੱਸਾਂ ਵਿੱਚ ਪੂਰੀ ਸਵਾਰੀਆਂ ਬਿਠਾਉਣ ਦੀ ਛੂਟ ਦਿੱਤੇ ਜਾਣ ਦੇ ਨਾਲ ਹੀ ਨਿੱਜੀ ਕਾਰ ਵਿੱਚ ਪੂਰੇ ਪਰਿਵਾਰ ਦੇ ਨਾਲ ਸਫਰ ਕਰਨ ਦੀ ਵੀ ਛੂਟ ਦੇ ਦਿੱਤੀ ਗਈ ਹੈ। ਇਸ ਢਿੱਲ ਦੀ ਸ਼ਰਤ ਇਹ ਹੈ ਕਿ ਕਾਰ ਵਿੱਚ ਇੱਕ ਹੀ ਪਰਿਵਾਰ ਦੇ ਮੈਂਬਰ ਨਾਲ ਬੈਠ ਸਕਣਗੇ। ਰਿਸ਼ਤੇਦਾਰਾਂ, ਪਰਿਵਾਰਿਕ ਮਿੱਤਰਾਂ ਨੂੰ ਨਾਲ ਲੈ ਕੇ ਇੱਕ ਹੀ ਕਾਰ ਵਿੱਚ ਸਫਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਐਮਐਚਏ ਦੁਆਰਾ ਜਾਰੀ ਦਿਸਾ ਨਿਰਦੇਸਾਂ ਦੇ ਤਹਿਤ ਕਾਰ ਵਿੱਚ ਡਰਾਈਵਰ ਦੇ ਨਾਲ ਸਿਰਫ ਇੱਕ ਵਿਅਕਤੀ ਜਾਂ ਲਾਂਗ ਰੂਟ ਤੇ ਚਲਦੇ ਸਮੇਂ ਡਰਾਈਵਰ ਦੇ ਨਾਲ ਦੋ ਲੋਕਾਂ ਨੂੰ ਹੀ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।ਇਸ ਨਿਯਮ ਦੇ ਤਹਿਤ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਕਿਸੇ ਦੇ ਵੀ ਬੈਠਣ ਤੇ ਮਨਾਹੀ ਸੀ।

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਵੱਧਦੇ ਪੈਟਰੋਲ ਡੀਜ਼ਲ ਦੇ ਰੇਟ ਦੇ ਕਾਰਨ ਬੱਸ ਆਪਰੇਟਰਾਂ ਦੁਆਰਾ 50 ਫੀਸਦੀ ਸਵਾਰੀਆਂ ਦੇ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਦੇਣ ਦੀ ਵਜ੍ਹਾ ਕਾਰਨ ਰਾਜ ਵਿੱਚ ਬੱਸਾਂ ਵਿੱਚ ਪੂਰੀ ਸੀਟਾਂ ਭਰਨ ਦੀ ਛੂਟ ਦੇ ਦਿੱਤੀ ਸੀ। ਇਸ ਛੂਟ ਦੇ ਨਾਲ ਸ਼ਰਤ ਇਹ ਸੀ ਕਿ ਸਾਰੀ ਸਵਾਰੀਆਂ ਮਾਸਕ ਪਾ ਕੇ ਹੀ ਸਫਰ ਕਰਨਗੀਆਂ।

ਮੁੱਖਮੰਤਰੀ ਵੱਲੋਂ ਸਾਰਵਜਨਿਕ ਬੱਸਾਂ ਦੇ ਇਲਾਵਾ ਨਿੱਜੀ ਕਾਰ ਜੀਪ ਵਿੱਚ ਸਫਰ ਕਰਨ ਦੀਆਂ ਸ਼ਰਤਾਂ ਵਿੱਚ ਵੀ ਢਿੱਲ ਦੇ ਦਿੱਤੀ ਹੈ। ਹਾਲਾਂਕਿ ਕਾਰ ਜੀਪ ਵਿੱਚ ਸਫਰ ਕਰ ਰਹੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੈ। ਇਸ ਢਿੱਲ ਤੋਂ ਕਿਸੀ ਵੀ ਪਰਿਵਾਰ ਦੇ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਉਹ ਕਾਰ ਜੀਪ ਵਿੱਚ ਸੀਟਾਂ ਦੀ ਪੂਰੀ ਯੋਗਤਾ ਦਾ ਉਪਸੋਗ ਕਰਦੇ ਹੋਏ ਸਫਰ ਕਰ ਸਕਣਗੇ।

Related posts

ਕੁੜੀ ਦੇ ਵਿਆਹ ‘ਚ ਮਾਮੇ ਬਣਕੇ ਆਏ ਪੁਲਿਸ ਵਾਲੇ ਦੇਖੋ ਥਾਣੇਦਾਰਾਂ ਨੇ ਅਸਲ ਮਾਮੇ ਦਾ ਕਿਵੇਂ ਨਿਭਾਇਆ ਕਿਰਦਾਰ ?

htvteam

ਤੁਹਾਡੇ ਸ਼ਹਿਰ ‘ਚ ਨਾ ਹੋ ਜਾਵੇ ਆਹ ਕੰਮ ਰੱਖੋ ਧਿਆਨ

htvteam

ਬੱਸਾਂ,ਰੇਲਾਂ,ਗੱਡੀਆਂ ਰਾਹੀ ਗਲਤ ਸਮਾਨ ਲਿਆਉਂਣ ਵਾਲੇ ਬੰਦਿਆਂ ਨੂੰ ਚੁੱਕਣ ਲਈ ਪੁਲਿਸ ਨੇ ਲਗਾਈ ਨਵੀ ਸਕੀਮ

htvteam