Htv Punjabi
America corona news Fitness Health International

ਕਰੋਨਾ : ਦੇਖੋ ਅਮਰੀਕਾ ਚੀਨ ਦੀ ਸ਼ਬਦੀ ਜੰਗ ਨੇ ਕਿਵੇਂ ਲਿਆ ਨਵਾਂ ਮੋੜ! ਖੁਲਾਸੇ ਸੁਣਕੇ ਦੁਨਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ!

ਨਿਊਜ਼ ਡੈਸਕ : ਕੋਰੋਨਾ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਵਿੱਚ ਚੱਲ ਰਹੀ ਜ਼ੁਬਾਨੀ ਜੰਗ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ l ਯੂਐਸ ਇੰਟੈਲੀਜੈਂਸ ਕਮਿਊਨਿਟੀ ਨੇ ਇੱਕ ਤਰ੍ਹਾਂ ਨਾਲ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ l ਵੀਰਵਾਰ ਨੂੰ ਕਿਹਾ ਕਿ ਜਾਨਲੇਵਾ ਕੋਰੋਨਾ ਮਨੁੱਖ ਦੁਆਰਾ ਨਹੀਂ ਬਣਾਇਆ ਗਿਆ l
ਕਮਿਊਨਿਟੀ ਨੇ ਇਹ ਵੀ ਕਿਹਾ ਹੈ ਕਿ ਉੱਪਲਬਧ ਸਬੂਤਾਂ ਅਤੇ ਵਿਗਿਆਨਿਕ ਸਹਿਮਤੀਆਂ ਦੇ ਹਿਸਾਬ ਨਾਲ ਕੋਵਿਡ-19 ਵਾਇਰਸ ਕਿਸੀ ਲੈਬ ਵਿੱਚ ਜੈਨੇਟਿਕ ਮਾਡੀਫਿਕੇਸ਼ਨ ਦੇ ਜ਼ਰੀਏ ਵੀ ਨਹੀਂ ਬਣਾਇਆ ਗਿਆ ਹੇ l ਦਰਅਸਲ, ਹੁਣ ਤੱਕ ਟਰੰਪ ਚੀਨ ਤੇ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਕੋਰੋਨਾ ਵਾਇਰਸ ਨੂੰ ਚੀਨ ਸਥਿਤ ਵੁਹਾਨ ਦੇ ਲੈਬ ਵਿੱਚ ਬਣਾਇਆ ਗਿਆ ਹੈ l ਜਦ ਕਿ ਚੀਨ ਇਸ ਤੋਂ ਇਨਕਾਰ ਕਰਦਾ ਰਿਹਾ ਹੈ l ਹਾਲਾਂਕਿ, ਕਮਿਯੂਨਿਟੀ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਦੀ ਕੜੀ ਜਾਂਚ ਜਾਰੀ ਰੱਖਣਗੇ ਕਿ ਕੋਵਿਡ-19 ਵਾਇਰਸ ਦਾ ਫੈਲਾਅ ਕਿਸੀ ਜਾਨਵਰ ਦੇ ਇਨਸਾਨੀ ਸੰਪਰਕ ਵਿੱਚ ਆਉਣ ਨਾਲ ਹੋਇਆ ਜਾਂ ਇਹ ਚੀਨ ਦੀ ਇੱਕ ਲੈਬ ਵਿੱਚ ਦੁਰਘਟਨਾ ਦੇ ਕਾਰਨ ਫੈਲਣਾ ਸ਼ੁਰੂ ਹੋਇਆ ਹੈ l
ਦੱਸ ਦਈਏ ਕਿ ਅਮਰੀਕਾ ਲਗਾਤਾਰ ਵਾਇਰਸ ਨੂੰ ਲੈ ਕੇ ਚੀਨ ਤੇ ਇਲਜ਼ਾਮ ਲਾ ਰਿਹਾ ਹੈ.ਟਰੰਪ ਸਾਰਵਜਨਿਕ ਰੂਪ ਨਾਲ ਅਦਿ੍ਰਸ਼ ਦੁਸ਼ਮਣ ਦੇ ਵਿਸ਼ਵਕ ਪ੍ਰਸਾਰ ਨੂੰ ਲੈ ਕੇ ਚੀਨ ਨੂੰ ਲਗਾਤਾਰ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ l ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਮਹਾਂਮਾਰੀ ਤੋਂ ਹੋਏ ਨੁਕਸਾਨ ਨੂੰ ਲੈ ਕੇ ਚੀਨ ਤੋਂ ਜ਼ਰਮਨੀ ਦੇ ਮੁਕਾਬਲੇ ਜ਼ਿਆਦਾ ਮੁਆਵਜ਼ਾ ਲਵੇੇਗਾ l
ਜਰਮਨੀ ਨੇ ਚੀਨ ਤੋਂ 12.41 ਲੱਖ ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ l ਅਮਰੀਕਾ, ਬਿ੍ਰਟੇਨ ਅਤੇ ਜਰਮਨੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਚੀਨ ਨੇ ਪਾਰਦਰਸ਼ਿਤਾ ਵਰਤੀ ਹੁੰਦੀ ਅਤੇ ਵਾਇਰਸ ਦੇ ਸ਼ੁਰੂਆਤੀ ਚਰਣਾਂ ਵਿੱਚ ਇਸ ਦੀ ਜਾਣਕਾਰੀ ਸਾਂਝਾ ਕੀਤੀ ਹੁੰਦੀ ਤਾਂ ਇੰਨੇ ਸਾਰੇ ਲੋਕਾਂ ਦੀ ਦੁਰਭਾਗਪੂਰਣ ਮੌਤਾਂ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਨਾਸ਼ ਤੋਂ ਬਚਿਆ ਜਾ ਸਕਦਾ ਸੀ l ਕਈ ਹੋਰ ਦੇਸ਼ ਚੀਨ ਤੋਂ ਉਨ੍ਹਾਂ ਨੂੰ ਪਹੁੰਚੇ ਨੁਕਸਾਨ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ l

Related posts

ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਭੇਜਣਾ ਸੀ ਬਿਹਾਰ, ਮੌਕੇ ‘ਤੇ ਹੋ ਗਈ ਆਹ ਗੜਬੜ, ਫੇਰ ਮਜ਼ਦੂਰ ਅਜਿਹੇ ਭੜਕੇ ਕਿ ਦੇਖੋ ਕਿਵੇਂ ਪੈ ਗਈਆਂ ਪ੍ਰਸ਼ਾਸ਼ਨ ਨੂੰ ਭਾਜੜਾਂ

Htv Punjabi

BIG BREAKING ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, 21 ਦਿਨ ਪਹਿਲਾਂ ਕਰੋਨਾ ਪੌਜ਼ੇਟਿਵ ਆਈ ਸੀ ਰਿਪੋਰਟ, ਬ੍ਰੇਨ ਸਰਜਰੀ ਵੀ ਕੀਤੀ ਗਈ

htvteam

ਪਟਿਆਲਾ ਮਗਰੋਂ ਹੁਣ ਕੋਟਕਪੂਰਾ ‘ਚ ਪੁਲਿਸ ਨਾਕਾ ਪਾਰਟੀ ‘ਤੇ ਹੋਈ ਫਾਇਰਿੰਗ, ਇੱਕ ਜ਼ਖਮੀ 

Htv Punjabi

Leave a Comment