ਚੰਡੀਗੜ੍ਹ : ਸਿਹਤ ਵਿਭਾਗ ਵੀ ਹੁਣ ਪੁਲਿਸ ਵਿਭਾਗ ਦੀ ਤਰ੍ਹਾਂ ਕੋਰੋਨਾ ਦੀ ਜੰਗ ਵਿੱਚ ਸਹਿਯੋਗ ਕਰਨ ਵਾਲੇ ਆਪਣੇ ਕਰਮਚਾਰੀਆਂ ਨੂੰ ਤੋਹਫੇ ਦੇਣ ਦੀ ਤਿਆਰੀ ਕਰ ਰਿਹਾ ਹੈ l ਵਿਭਾਗ ਕੋਰੋਨਾ ਨਾਲ ਲੜ ਰਹੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਇੱਕ ਵਾਰਡ ਬੁਆਏ ਤੋਂ ਲੈ ਕੇ ਡਾਕਟਰ ਤੱਕ ਪ੍ਰਮੋਸ਼ਨ ਅਤੇ ਇੰਕਰੀਮੈਂਟ ਦੇਣ ਦੀ ਤਿਆਰੀ ਕਰ ਰਿਹਾ ਹੈ l ਜਿਸ ਦੀ ਸਰਕਾਰ ਦੁਆਰਾ ਜਲਦੀ ਹੀ ਘੋਸ਼ਣਾ ਕੀਤੀ ਜਾਵੇਗੀ l ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਵਿੱਚ ਕਰਮਚਾਰੀਆਂ ਨੂੰ ਇਸ ਤਰ੍ਹਾਂ ਇੰਕਰੀਮੈਂਟ ਦੇਣ ਦੀ ਤਿਆਰੀ ਹੋ ਰਹੀ ਹੈ l ਇਸ ਨੂੰ ਪੱਕਾ ਅਮਲੀਜਾਮਾ ਪਹਿਨਾਉਣ ਦੇ ਬਾਅਦ ਸਰਕਾਰ ਇਸ ਦੀ ਘੋਸ਼ਣਾ ਕਰ ਦੇਵੇਗੀ l ਇਨ੍ਹਾਂ ਕਰਮਚਾਰੀਆਂ ਦੇ ਕੰਮ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ l
ਇਨ੍ਹਾਂ ਵਿੱਚ ਇੱਕ ਕੁਆਰੰਨਟਾਈਨ, ਮਰੀਜ਼ਾਂ ਦੀ ਜਾਂਚ, ਪੀੜਿਤ ਮਰੀਜ਼ਾਂ ਦਾ ਇਲਾਜ ਅਤੇ ਦੂਸਰਾ ਜੋ ਸਾਫ ਸਫਾਈ ਦਾ ਧਿਆਨ ਰੱਖ ਰਹੇ ਹਨ, ਉਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ l ਇਹ ਸਟਾਫ ਫਰੰਟ ਲਾਈਨ ਤੇ ਖੜੇ ਹੋ ਕੇ ਸਿੱਧੇ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ ਬਾਵਜੂਦ ਉਨ੍ਹਾਂ ਦਾ ਇਲਾਜ ਕਰਨ ਵਿੱਚ ਲੱਗੇ ਹਨ, ਜਦ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਸ ਤਰ੍ਹਾਂ ਕੋਰੋਨਾ ਵਾਇਰਸ ਉਨ੍ਹਾਂ ਨੂੰ ਵੀ ਹੋ ਸਕਦਾ ਹੈ ਪਰ ਇਸ ਦੀ ਪਰਵਾਹ ਨਾ ਕਰਦੇ ਹੋਏ ਇਹ ਕਰਮਚਾਰੀ ਰਾਤ ਦਿਨ ਇੱਕ ਕਰਕੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਲੱਗੇ ਹੋਏ ਹਨ l ਸਿਹਤ ਵਿਭਾਗ ਅਜਿਹੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਇਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਹੌਂਸਲਾ ਵਧਾਇਆ ਜਾ ਸਕੇ l
ਫਰੰਟ ਲਾਈਨ ਵਾਰੀਅਰਜ਼ ਨੂੰ ਕੋਵਿਡ ਦੀ ਲੜਾਈ ਦੇ ਬਾਅਦ ਪ੍ਰਮੋਸ਼ਨ ਜਾਂ ਇੰਕਰੀਮੈਂਟ ਦੇਣ ਦੀ ਤਿਆਰੀ ਕਰ ਰਹੀ ਹੈ l ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਵਿਡ ਦੀ ਲੜਾਈ ਵਿੱਚ ਇਹ ਮੁਲਾਜ਼ਿਮ ਸਭ ਤੋਂ ਅੱਗੇ ਦੀ ਲਾਈਨ ਵਿੱਚ ਖੜੇ ਹੋ ਕੇ ਲੜਾਈ ਕਰ ਰਹੇ ਹਨ, ਜਦ ਕਿ ਇਨ੍ਹਾਂ ਨੂੰ ਵਾਇਰਸ ਦਾ ਖਤਰਾ ਬਣਿਆ ਰਹਿੰਦਾ ਹੈ l ਇਸ ਲਈ ਵਿਭਾਗ ਇਨ੍ਹਾਂ ਲਈ ਵੀ ਕੁਝ ਕਰਨਾ ਚਾਹੁੰਦਾ ਹੈ l
ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਇੰਕਰੀਮੈਂਟ ਦੇਣ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਚੁੱਕੀ ਹੈ ਪਰ ਇਹ ਨਿਸ਼ਚਿਤ ਨਹੀਂ ਹੋ ਸਕਿਆ ਕਿ ਕਿੰਨੇ ਫੀਸਦੀ ਇੰਕਰੀਮੈਂਟ ਦਿੱਤਾ ਜਾਵੇ l ਹਲੇ ਇੱਕ ਹੋਰ ਮੀਟਿੰਗ ਹੋਣੀ ਹੈ ਅਤੇ ਇਸ ਦੇ ਬਾਅਦ ਪੂਰਾ ਖਾਕਾ ਤਿਆਰ ਕਰਨ ਦੇ ਬਾਅਦ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕੋਲ ਭੇਜਿਆ ਜਾਵੇਗਾ l
ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਵਿੱਚ ਇੰਕਰੀਮੈਂਟ ਨੂੰ ਲੈ ਕੇ ਮੰਤਰੀ ਦੀ ਮਨਜ਼ੂਰੀ ਦੇ ਬਾਅਦ ਵਿੱਤ ਵਿਭਾਗ ਕੋਲ ਐਸਟੀਮੇਟ ਭੇਜਿਆ ਜਾਵੇਗਾ l ਇਸ ਨੂੰ ਕੈਬਿਨੇਟ ਵਿੱਚ ਵੀ ਰੱਖਿਆ ਜਾਵੇਗਾ l ਮਨਜ਼ੂਰੀ ਮਿਲਦੇ ਹੀ ਇੰਕਰੀਮੈਂਟ ਜਾਂ ਪ੍ਰਮੋਸ਼ਨ ਦੇਣ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ l ਜ਼ਿਆਦਾਤਰ ਲੋਕ ਇਸ ਨੂੰ ਵਧਾਉਣ ਦੇ ਪੱਖ ਵਿੱਚ ਹਨ l
ਵਾਇਰਸ ਨੂੰ ਲੈ ਕੇ ਮੈਦਾਨ ਵਿੱਚ ਉਤਰ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇਗੀ, ਜਿਹੜੀ ਕਿ ਇਸ ਸਮੇਂ ਸਿੱਧਾ ਮੈਦਾਨ ਵਿੱਚ ਉੱਤਰ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਕਈ ਕਈ ਦਿਨਾਂ ਤੱਕ ਆਪਣੇ ਘਰ ਤੱਕ ਨਹੀਂ ਜਾ ਪਾਉਂਦੇ l ਇਸ ਲਿਸਟ ਦੇ ਤਿਆਰ ਹੋਣ ਦੇ ਬਾਅਦ ਇਸ ਦੀ ਸੂਚੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ l
ਸੂਬੇ ਵਿੱਚ ਸਰਕਾਰ ਹਸਪਤਾਲਾਂ, ਡਿਸਪੈ਼ਸਰੀਆਂ, ਸਮੁਦਾਇਕ ਸਿਹਤ ਕੇਂਦਰਾਂ ਵਿੱਚ 15 ਹਜ਼ਾਰ ਤੋਂ ਜ਼ਿਆਦਾ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਹੈ l ਮੌਜੂਦਾ ਸਮੇਂ ਵਿੱਚ ਵਿਭਾਵਿ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੇ ਇਲਾਵਾ 379 ਸੀਨੀਅਰ ਮੈਡੀਕਲ ਅਫਸਰ, 3 ਹਜ਼ਾਰ 142 ਮੈਡੀਕਲ ਅਫਸਰ, 285 ਡੇਂਟਲ ਡਾਕਟਰ, 2 ਹਜ਼ਾਰ 975 ਫਾਰਮਾਸਿਸਟ, 2 ਹਜ਼ਾਰ 506 ਸਟਾਫ ਨਰਸ, 795 ਮਹਿਲਾ ਹੈਲਥ ਵਿਜੀਟਰਸ, 3 ਹਜ਼ਾਰ 631 ਸਹਾਇਕ ਨਰਸ, 178 ਰੇਡੀਓਗਰਾਫਰ, 200 ਨੇਤਰ ਰੋਗ ਵਿਸ਼ੇਸ਼ਕ ਅਤੇ 1 ਹਜ਼ਾਰ 55 ਲੈਬੋਰੇਟਰੀ ਟੈਕਨੀਸ਼ੀਅਨ ਹਨ l
ਕੋਵਿਡ ਦੇ ਖਿਲਾਫ ਫਰੰਟ ਲਾਈਲ ਵਿੱਚ ਖੜੇ ਸਵੀਪਰ ਤੋਂ ਲੈ ਕੇ ਡਾਕਟਰ ਤੱਕ ਨੂੰ ਪ੍ਰਮੋਸ਼ਨ ਅਤੇ ਇੰਕਰੀਮੈਂਟ ਦਾ ਪ੍ਰਪੋਜ਼ਲ ਹੈ ਤਾਂ ਕਿ ਇਨ੍ਹਾਂ ਦਾ ਵੀ ਹੌਂਸਲਾ ਵਧੇ l ਇਸ ਨੂੰ ਸੀਐਮ ਦੀ ਮਨਜ਼ੂਰੀ ਮਿਲਣ ਦੇ ਬਾਅਦ ਲਾਗੂ ਕਰ ਦਿੱਤਾ ਜਾਵੇਗਾ l