Htv Punjabi
corona news crime news Featured Health India Punjab Video

ਗੁਰੂ ਦੀ ਨਗਰੀ ਤੋਂ ਹੁਣੇ-ਹੁਣੇ ਆਈ ਬਹੁਤ ਮਾੜੀ ਖਬਰ, ਇੱਲ੍ਹਾਂ ਵਾਂਗ ਇਕੱਠੇ ਹੋ ਗਏ ਲੋਕ LIVE!

ਅੰਮ੍ਰਿਤਸਰ (ਹਰਜੀਤ ਸਿੰਘ) :  ਇੱਕ ਪਾਸੇ ਤਾਂ ਸਰਕਾਰ ਵੱਲੋਂ ਸੂਬੇ ‘ਤ ਲਕਰਫਿਊ ਦਾ ਸਮਾ ਦੋ ਹਫਤਿਆਂ ਲਈ ਹੋਰ ਵਧਾ ਦਿੱਤਾ ਗਿਐ ਤੇ ਹਰ ਗਰੀਬ ਦੇ ਘਰ ਰਾਸ਼ਨ ਪਹੁੰਚਾਉਣ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਦੇ ਵੱਡੇ ਵੱਡੇ ਵੱਦੇ ਦਾਅਵੇ ਕੀਤੇ ਜਾ ਰਹੇ ਨੇ, ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਰਾਮ ਤਲਾਈ ਚੋਂਕ ਬੱਸ ਸਟੈਂਡ ਇਲਾਕੇ ਕੋਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਐ। ਜੀ ਹਾਂ ਪੋਲ ! ਕਿਉਂਕਿ ਜਿਸ ਦੇਸ਼ ‘ਚ ਕਰੋੜਾਂ ਟਨ ਅਨਾਜ ਹਰ ਸਾਲ ਸੜ ਜਾਂਦਾ ਹੋਵੇ, ਉਥੇ ਜਦੋਂ ਕੋਈ ਭੁੱਖਮਰੀ ਤੋਂ ਤੰਗ ਆ ਕੇ ਆਪਣੀ ਜਾਨ ਦੇਣ ਲਈ ਮਜ਼ਬੂਰ ਹੋ ਜਾਵੇ ਤਾਂ ਉਸ ਨੂੰ ਤੁਸੀਂ ਕੀ ਕਹੋਗੇ ? ਜੀ ਜਨਾਬ ਇਹ ਬਿੱਲਕੁਲ ਸੱਚ ਐ ਤੇ ਇਹ ਸੱਚ ਵਾਪਰਿਆ ਹੈ  ਅਜਿਹੀ ਹੀ ਇੱਕ ਘਟਨਾ ਵਾਪਰੀ ਐ ਅੰਮ੍ਰਿਤਸਰ ‘ਚ। ਜਿੱਥੇ ਬੀਤੀ ਸਵੇਰ ਜਦੋਂ ਲੋਕਾਂ ਦੀ ਨਜ਼ਰ ਬਿਜਲੀ ਦੇ ਉਸ ਟਾਵਰ ‘ਤੇ ਪਈ ਜਿਥੋਂ ਮੇਨ ਲਾਈਨ ਸਪਲਾਈ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਐ। ਨਜ਼ਾਰਾ ਦੇਖਕੇ ਸਾਰਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਹੀ ਰਹਿ ਗਏ। ਉੱਥੇ ਕੋਈ ਬੰਦਾ ਉਸ ਟਾਵਰ ਤੇ ਜਾ ਚੜ੍ਹਿਆ ਸੀ। ਜਿਸਦਾ ਪਤਾ ਲੱਗਣ ‘ਤੇ ਕਰਫਿਊ ਤੇ ਤਾਲਾਬੰਦੀ ਦੇ ਇਸ ਮਾਹੌਲ ‘ਚ ਵੀ ਲੋਕਾਂ ਦਾ ਹਾਜੂਮ ਇਕੱਠਾ ਹੋ ਗਿਆ।
ਅੰਮ੍ਰਿਤਸਰ ਦੇ ਰਾਮ ਤਲਾਈ ਚੋਂਕ ਬੱਸ ਸਟੈਂਡ ਕੋਲ ਵਾਪਰੀ ਇਸ ਘਟਨਾ ਸਬੰਧੀ ਜਦੋਂ ਸੂਚਨਾ ਪੁਲਿਸ ਨੂੰ ਮਿਲੀ ਤਾਂ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਨੇ ਤੁਰੰਤ ਹਰਕਤ ‘ਚ ਆਉਂਦਿਆਂ ਭਾਰੀ ਫੋਰਸ ਸਮੇਤ ਇਲਾਕੇ ਨੂੰ ਚਾਰੋ ਪਾਸਿਓਂ ਘੇਰਾ ਪਾ ਲਿਆ। ਮੌਕੇ ਤੇ’ ਹੀ ਫਾਇਰ ਬਿਗ੍ਰੇਡ ਦੀਆ ਗੱਡੀਆਂ ਤੇ ਪੁਲਿਸ ਦੇ ਖਾਸ ਕਮਾਂਡੋ ਬੁਲਾਏ ਵੀ ਸੱਦ ਲਏ ਗਏ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ‘ਚ ਇਹ ਚਰਚਾ ਛਿੜੀ ਹੋਈ ਸੀ ਕਿ ਖੰਭੇ ‘ਤੇ ਚੜ੍ਹਿਆ ਇਹ ਵਿਅਕਤੀ ਕੋਈ ਪ੍ਰਵਾਸੀ ਹੈ ਤੇ ਸ਼ਾਇਦ ਭੁੱਖ ਤੋਂ ਤੰਗ ਆਉਣ ਮਗਰੋਂ ਆਪਣੀ ਜਾਨ ਦੇਕੇ ਪ੍ਰਸ਼ਾਸ਼ਨ ਦੀਆਂ ਅੱਖਾਂ ਖੋਲਣ ਲਈ ਹੀ ਬਿਜਲੀ ਵਾਲੇ ਖੰਭੇ ‘ਤੇ ਜਾ ਚੜਿਆ ਸੀ। ਜਿਸ ਗੱਲ ਦੀ ਪੁਸ਼ਟੀ ਉਸ ਵੇਲੇ ਵੀ ਹੋਈ ਜਦੋਂ ਸਵੇਰੇ ਖੰਭੇ ‘ਤੇ ਚੜ੍ਹੇ ਪ੍ਰਵਾਸੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਇਹ ਕਹਿ ਕੇ ਰੌਲਾ ਪਾਇਆ ਕਿ ਨਾ ਤਾਂ ਉਸ ਕੋਲ ਪੈਸੇ ਨੇ ਤੇ ਨਾ ਹੀ ਖਾਣ ਪੀਣ ਲਈ ਰਾਸ਼ਨ।
ਇਸ ਦੌਰਾਨ ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਬੰਦੇ ਨੂੰ ਉੱਚੀ ਉੱਚੀ ਚੀਕਾਂ ਮਾਰਨ ਦੇ ਅੰਦਾਜ਼ ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਥੋਂ ਤੱਕ ਕਿਹਾ ਕਿ ਅਸੀਂ ਤੈਨੂੰ ਸਾਰੇ ਆਪਣੇ ਕੋਲੋਂ ਪੰਜ ਪੰਜ ਸੌ ਰੁਪਏ ਵੀ ਦਿਆਂਗੇ ਤੇ ਖਾਣ ਨੂੰ ਰਾਸ਼ਨ ਦੀ ਵੀ ਕੋਈ ਕਮੀਂ ਨਹੀਂ ਆਉਣ ਦਿਆਂਗੇ ਪਰ ਉਸ ਨੇ ਕਿਸੇ ਦੀ ਇੱਕ ਨਹੀਂ ਸੁਣੀ।
ਕੁੱਲ ਮਿਲਾਕੇ ਕਮਾਂਡੋ ਦੀ ਮਦਦ ਨਾਲ ਕੁਝ ਚਿਰ ਦੀ ਮੁਸ਼ੱਕਤ ਮਗਰੋਂ ਉਸ ਪਰਵਾਸੀ ਮਜ਼ਦੂਰ ਨੂੰ ਟਾਵਰ  ਥੱਲੇ ਉਤਾਰ ਕੇ ਅੰਮਬੂਲੈਂਸ ਰਹੀ ਹਸਪਤਾਲ ਭੇਜ ਦਿੱਤਾ ਗਿਆ।  ਜਿਸ ਬਾਰੇ ਜਾਣਕਾਰੀ ਦੇਂਦਿਆਂ ਏਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਉੱਪਰ ਚੜ੍ਹੇ ਪਰਵਾਸੀ ਨੂੰ ਥੱਲੇ ਉਤਾਰਨ ‘ਤੇ ਪਤਾ ਚੱਲਿਆ ਕਿ ਉਹ ਬਹੁਤ ਥੱਕਿਆ ਹੋਇਆ ਤੇ ਪਿਆਸਾ ਸੀ ਲਿਹਾਜ ਉਸ ਨੂੰ ਕੋਈ ਸਵਾਲ ਕੀਤੇ ਬਿਨਾਂ ਅਸੀਂ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਆਹ ਜਿਲ੍ਹੇ ਦੇ ਜੇਲ੍ਹ ਪ੍ਰਸ਼ਾਸਨ ਦੀਆਂ ਖੁਲ੍ਹੀਆਂ ਪੋਲਾਂ, ਦੇਖੋ ਕਿਵੇਂ ਪੈਸੇ ਬਦਲੇ ਕੈਦੀਆਂ ਦੀ ਕਰਦੇ ਪੂਰੀ ਸੇਵਾ

htvteam

ਕਿਸਾਨੀ ਅੰਦੋਲਨ ਤੇ ਖੁੱਲ੍ਹੀ CM ਸਾਬ੍ਹ ਦੀ ਪੋਲ ?

htvteam

ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਮੁੰਡੇ ਨਾਲ ਕਰਵਾ’ਤਾ ਗਲਤ ਕੰਮ

htvteam

Leave a Comment