ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਕਡਾਊਨ ਖਤਰੇ ਦੇ ਵਿੱਚ ਮੰਗਲਵਾਰ ਸ਼ਾਮ 4 ਵਜੇ ਸਾਊਥ ਬਲਾਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲੀਡਰਸਿ਼ਪ ਵਿੱਚ ਮੰਤਰੀਆਂ ਦੇ ਸਮੂਹ ਦੀ ਬੈਠਕ ਹੋਈ।ਬੈਠਕ ਵਿੱਚ 3 ਮਈ ਦੇ ਬਾਅਦ ਰਾਹਤ ਅਤੇ ਰਿਆਇਤ ਦੇਣ ਤੇ ਚਰਚਾ ਕੀਤੀ ਗਈ।ਮਿਲੀ ਜਾਣਕਾਰੀ ਦੇ ਮੁਤਾਬਿਕ, ਕਈ ਤਰ੍ਹਾਂ ਦੀ ਢਿੱਲ ਤੇ ਚਰਚਾ ਕੀਤੀ ਗਈ।ਦੱਸ ਦਈਏ ਕਿ ਸੂਤਰਾਂ ਦੇ ਅਨੁਸਾਰ 3 ਮਈ ਦੇ ਬਾਅਦ ਲਾਕਡਾਊਨ ਵੱਧਣ ਵਰਗੀ ਕਿਸੇ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ।ਲਾਕਡਾਊਨ ਦੇ ਬਾਅਦ ਸ਼ਰਤਾਂ ਦੇ ਨਾਲ ਛੂਟ ਮਿਲ ਸਕਦੀ ਹੈ ਪਰ ਸੋਸ਼ਲ ਡਿਸਟੈਸਿੰਗ ਅਤੇ ਮਾਸਕ ਲਾਉਣਾ ਹੋਵੇਗਾ।ਟਰੇਨ, ਪਲੇਨ ਤੋਂ ਕਿਸੇ ਵੀ ਤਰ੍ਹਾਂ ਦੀ ਛੂਟ ਮਿਲਣ ਦੀ ਉਮੀਦ ਨਹੀਂ ਹੈ।
ਇਸ ਦੇ ਇਲਾਵਾ ਵਿਆਹ, ਧਾਰਮਿਕ ਸਥਾਨ ਜਿਹੀਆਂ ਜਗ੍ਹਾ ਨੂੰ ਲੈ ਕੇ ਵੀ ਫਿਲਹਾਲ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ ਹੈ।ਮੁੰਬਈ, ਦਿੱਲੀ, ਨੋਇਡਾ, ਇੰਦੌਰ ਜਿਹੇ ਇਲਾਕਿਆਂ ਨੂੰ ਲੈ ਕੇ ਕਾਫੀ ਨਜ਼ਰ ਰੱਖੀ ਜਾ ਸਕਦੀ ਹੈ।ਇਨ੍ਹਾਂ ਜਗ੍ਹਾਂ ਤੇ ਕੋਰੋਨਾ ਦੇ ਪ੍ਰਭਾਵ ਵਾਲੇ ਮਰੀਜ਼ ਬਹੁਤ ਜਿ਼ਆਦਾ ਹਨ।15 ਮਈ ਦੇ ਬਾਅਦ ਹੀ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਦਾ ਬਿਹਤਰ ਢੰਗ ਨਾਲ ਮੁਆਇਆ ਹੋ ਪਾਵੇਗਾ।