Htv Punjabi
Punjab

ਦੇਖ ਲਓ ਪੁਲਿਸ ਕੀ ਨਹੀਂ ਕਰ ਸਕਦੀ, ਜੋੋ ਕੰਮ ਨਾ ਕਰ ਸਕੀ ਏਕੇ 47 ਆਹ ਪੁਲਿਸੀਆਂ ਨੇ ਝਾੜੂ ਤੋਂ ਲੈ ਲਿਆ !

ਬਠਿੰਡਾ : ਜਿਸ ਦਿਨ ਤੋਂ ਨਾਨਕ ਸਿੰਘ ਨੇ ਬਠਿੰਡਾ ਪੁਲਿਸ ਦੇ ਐਸਐਸਪੀ ਵੱਜੋਂ ਚਾਰਜ ਸੰਭਾਲਿਆ ਹੈ, ਲਗਭਗ ਉਸੇ ਦਿਨ ਤੋਂ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀਆਂ ਜਨਤਾ ਦੇ ਹਿੱਤ ਵਿੱਚ ਸੁਰਖੀਆਂ ਵਿੱਚ ਰਹੀਆਂ ਨੇ।ਫੇਰ ਭਾਵੇਂ ਐਸਐਸਪੀ ਬਠਿੰਡਾ ਵੱਲੋਂ ਕੁਝ ਪੇਪਰਾਂ ਦੌਰਾਨ ਸੜਕ ਤੇ ਲੱਗੇ ਜਾਮ ਨੂੰ ਆਪ ਖੁਦ ਟਰੈਫਿਕ ਹਵਲਦਾਰ ਵਾਂਗੂ ਸੜਕ ਤੇ ਖੜ ਕੇ ਖੁਲਵਾਉਣ ਦੀ ਤੇ ਬੱਚਿਆਂ ਨੂੰ ਪੁਲਿਸ ਦੀ ਗੱਡੀਆਂ ‘ਚ ਪੇਪਰ ਵਾਲੀ ਥਾਂ ਤੇ ਛੱਡ ਕੇ ਆਉਣ ਦੀ ਘਟਨਾ ਹੋਵੇ, ਭਾਵੇਂ ਬਿਨਾਂ ਮਨਜ਼ੂਰੀ ਫਿਲਮ ਵਾਲਿਆਂ ਵੱਲੋਂ ਸੜਕ ਘੇ ਕੇ ਸ਼ੂਟਿੱਗ ਕੀਤੇ ਜਾਣ ਵਾਲਿਆਂ ਨੂੰ ਉੱਥੋਂ ਭਜਾਉਣ ਦੀ ਘਟਨਾ ਹੋਵੇ ਜਾਂ ਹੋਲੀ ਵਾਲੇ ਦਿਨ ਹੁੜਦੰਗ ਮਚਾ ਰਹੇ ਵਿਗੜੇ ਹੋੋਏ ਨੌਜਵਾਨ ਵੱਲੋਂ ਬਠਿੰਡਾ ਦੀਆਂ ਗਲੀਆਂ ਵਿੱਚ ਕੁੜੀਆਂ ਨੂੰ ਤੰਗ ਕੀਤੇ ਜਾਣ ਦੀ ਘਟਨਾ ਹੋਵੇ।ਹਰ ਥਾਂ ਐਸਐਸਪੀ ਬਠਿੰਡਾ ਨਾਨਕ ਸਿੰਘ ਆਪ ਖੁਦ ਮੌਹਰੇ ਹੋ ਕੇ ਜਨਤਾ ਦੇ ਹੱਕ ਵਿੱਚ ਡਟੇ ਹਨ ਤੇ ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਦੌਰਾਨ ਵੀ ਹੁਣ ਬਠਿੰਡਾ ਪੁਲਿਸ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ ਤੇ ਇਹ ਸੁਰਖੀਆਂ ਬਣਾਈਆਂ ਨੇ ਜਿ਼ਲ੍ਹਾ ਪੁਲਿਸ ਵੱਲੋਂ ਹੱਥਾਂ ਵਿੱਚ ਏਕੇ 47 ਦੀ ਥਾਂ ਤੇ ਝਾੜੂ ਫੜ ਕੇ।ਜੀ ਨਹੀਂ ਤੁਸੀਂ ਗਲਤ ਸੋਚ ਰਹੇ ਓ, ਇੱਥੇ ਪੁਲਿਸ ਵਾਲੇ ਨਈਂ ਪੁਲਿਸ ਵਾਲੇ ਝਾੜੂ ਨਹੀਂ ਫੇਰ ਰਹੇ ਬਲਕਿ ਉਨ੍ਹਾਂ ਲੋਕਾਂ ਕੋਲੋਂ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਸੜਕਾਂ ਤੇ ਝਾੜੂ ਮਰਵਾ ਰਹੇ ਹਨ।ਜਿਹੜੇ ਕਰਫਿਊ ਤੇ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ ਤੇ ਬਿਨਾਂ ਮਾਸਕ, ਦਸਤਾਨੇ ਪਾਈ ਸਮਾਜਿਕ ਦੂਰੀ ਦੇ ਨਿਯਮ ਦੀ ੳੁਲੰਘਣਾ ਕਰਦਿਆਂ ਦੋ ਦੋ, ਤਿੰਨ ਤਿੰਨ ਜਣੇ ਦੁਪਹੀਆ ਵਾਹਨਾਂ ਤੇ ਸਵਾਰ ਹੋ ਕੇ ਤੁਰੇ ਫਿਰਦੇ ਸਨ।

ਇਸ ਦੌਰਾਨ ਪੁਲਿਸ ਵਾਲੇ ਜਿੱਥੇ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੱਥ ਜੋੜ ਕੇ ਸਮਝਾਉਂਦੇ ਦਿਖੇ, ਉੱਥੇ ਨਾਲ ਹੀ ਆਪਣੀਆ ਜੇਬਾਂ ਵਿੱਚੋਂ ਆਪਣੇ ਰੁਮਾਲ ਕੱਢ ਕੇ ਮੂੰਹ ਢੱਕਣ ਦੀ ਮੌਕੇ ਤੇ ਹੀ ਸਹੂਲਤ ਮੁਹੱਈਆ ਕਰਾਉਂਦੇ ਨਜ਼ਰ ਆਏ ਤੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਹ ਵਾਕਿਆ ਹੀ ਬੇਪਰਵਾਹ ਹੋ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਤਾਂ ਉਨ੍ਹਾਂ ਪੁਲਿਸ ਵਾਲਿਆਂ ਨੇ ਅਜਿਹੇ ਨਿਯਮ ਤੋੜਣ ਵਾਲਿਆਂ ਨੂੰ ਨਾ ਚਪੇੜ ਮਾਰੀ, ਨਾ ਡੰਡਾ ਮਰਿਆ, ਨਾ ਉਨ੍ਹਾਂ ਦਾ ਚਲਾਨ ਕੱਟਿਆ ਤੇ ਨਾ ਹੀ ਉਨ੍ਹਾਂ ਨੂੰ ਬੇਇੱਜ਼ਤ ਕਰਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਪਾਈ।ਬਸ ਅਜਿਹੇ ਬੰਦਿਆਂ ਤੇ ਹੱਥਾਂ ‘ਚ ਫੜਾ ਦਿੱਤਾ ਝਾੜੂ ਤੇ ਪਾਣੀ ਦੀਆਂ ਬਾਲਟੀਆਂ ਤੇ ਦੇ ਦਿੱਤੀ ਸਜ਼ਾ ਕਿ ਪਾਣੀ ਛਿੜਕੀ ਜਾਓ ਤੇ ਸਫਾੇਹੀ ਕਰਦੇ ਚਲੇ ਜਾਓ।

ਇਸ ਖਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,,,,,,,

Related posts

ਕਾਲਜ਼ ਤੋਂ ਘਰ ਆਉਂਦੀ ਲਾਪਤਾ ਹੋਈ ਕੁੜੀ ਮਾਮਲੇ ‘ਚ ਆਇਆ ਨਵਾਂ ਮੋੜ

htvteam

ਜੇਲ ਚੋਂ ਬਣੀ ਵੀਡੀਓ ਨੇ ਕੈਦੀਆਂ ਦੇ ਪਰਿਵਾਰਾਂ ਦੀ ਵਧਾਈ ਚਿੰਤਾਂ, ਪਰਿਵਾਰ ਆਇਆ ਮੀਡੀਆ ਸਾਹਮਣੇ

htvteam

ਨਸ਼ਾ ਕਰਕੇ ਬੰਦੇ ‘ਚ ਜਾਗਿਆ ਅੰਦਰਲਾ ਸ਼ੈ+ਤਾਨ

htvteam

Leave a Comment