ਨਵਾਂਸ਼ਹਿਰ : ਖਬਰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚੋਂ ਆਈ ਹੈ ਜਿੱਥੇ ਨਵਾਂਸ਼ਹਿਰ ਤੋਂ ਆਸਟਰੇਲੀਆ ਦੇ ਸਿਡਨੀ ਸ਼ਹਿਰ ਜਾ ਕੇ ਪੀਜ਼ਾ ਸਪਲਾਈ ਦਾ ਬਿਜਨਸ਼ ਕਰਨ ਵਾਲੇ 23 ਸਾਲਾ ਇੱਕ ਨੌਜਵਾਨ ਵੱਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਏ ਜਾਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।ਕੋਰੋਨਾ ਦੇ ਸ਼ੱਕੀ ਨੌਜਵਾਨ ਦੀ ਮੌਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੀ ਛੱਤ ਤੋਂ ਡਿੱਗ ਕੇ ਹੋਈ ਹੈ, ਇਹ ਗੱਲ ਤਾਂ ਪੱਕੀ ਹੈ ਪਰ ਮਾਮਲਾ ਆਤਮਹੱਤਿਆ ਦਾ ਹੈ ਏਸ ਬਾਰੇ ਕੋਈ ਖੁਲ ਕੇ ਬੋਲਣ ਨੂੰ ਤਿਆਰ ਨਹੀਂ ਹੈ।
ਏਸ ਸੰਬੰਧੀ 23 ਸਾਲਾ ਮ੍ਰਿਤਕ ਦੇ ਅੰਕਲ ਦਾ ਦੋਸ਼ ਐ ਕਿ ਹਸਪਤਾਲ ਅੰਦਰ ਕਿਸੇ ਨੇ ਵੀ ਉਨ੍ਹਾਂ ਦੇ ਮ੍ਰਿਤਕ ਬੱਚੇ ਨੂੰ ਕੋਰੋਨਾ ਸੰਬੰਧੀ ਕੋਈ ਚੰਗੀ ਸਲਾਹ ਜਾਂ ਠੀਕ ਹੋਣ ਦਾ ਭਰੋਸਾ ਨਹੀਂ ਦਿੱਤਾ।ਇੱਥੋਂ ਤੱਕ ਕਿ ਮ੍ਰਿਤਕ ਦੀ ਮਾਤਾ ਨੂੰ ਵੀ ਉਸ ਦੇ ਬੱਚੇ ਦੀ ਮੌਤ ਤੋਂ ਬਾਅਦ ਲੰਬਾ ਸਮਾਂ ਹਸਪਤਾਲਾਂ ਦੇ ਗੇੜੇ ਕਢਵਾਏ ਗਏ ਤੇ ਤਰਾਸਦੀ ਇਹ ਹੈ ਕਿ ਉਸ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਸ ਦੇ ਬੱਚੇ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਮਿ੍ਰਤਕ ਦੇ ਕੋਰੋਨਾ ਵਾਇਰਸ ਸੰਬੰਧੀ ਕੀਤੇ ਗਏ ਟੈਸਟਾਂ ਸੰਬੰਧੀ ਰਿਪੋਰਟ ਆਉਣੀ ਅਜੇ ਬਾਕੀ ਹੈ।ਮ੍ਰਿਤਕ ਦੇ ਅੰਕਲ ਅਨੁਸਾਰ ਮਰਨ ਵਾਲੇ ਦੀ ਮਾਤਾ ਸਫਦਰਜੰਗ ਹਸਪਤਾਲ ਵਿੱਚੋਂ ਸਾਡੇ ਸੱਤ ਵਜੇ ਜਦੋਂ ਉਨ੍ਹਾਂ ਦੇ ਹੱਥ ਵਿੱਚ ਇੱਕ ਪਰਚੀ ਫੜਾ ਦਿੱਤੀ ਗਈ ਜਿਸ ਤੇ ਲਿਖਿਆ ਹੋਇਆ ਸੀ ਸਫਦਰਜੰਗ।ਉਸ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਉਸ ਦੇ 23 ਸਾਲਾ ਬੱਚੇ ਨੂੰ ਅਧਿਕਾਰੀ ਲੈ ਗਏ ਹਨ, ਮਾਂ ਦੇ ਦੱਸਣ ਅਨੁਸਾਰ ਉਸ ਦੇ ਬੱਚੇ ਨੂੰ ਜਹਾਜ਼ ਉਤਰਨ ਲੱਗਿਆਂ ਸਿਰ ਦਰਦ ਦੀ ਸਿ਼ਕਾਇਤ ਹੋਈ ਸੀ ਤੇ ਉਸ ਤੋਂ ਬਾਅਦ ਉਸ ਨੂੰ ਸਿਰਫ ਉਹ ਸਲਿੱਪ ਦਿੱਤੀ ਗਈ ਜਿਸ ਤੇ ਸਿਰਫ ਹਸਪਤਾਲ ਦਾ ਨਾਮ ਲਿਖਿਆ ਗਿਆ ਸੀ।
ਮ੍ਰਿਤਕ ਦੇ ਅੰਕਲ ਦੇ ਦੱਸਣ ਅਨੁਸਾਰ ਉਹ ਸਫਦਰਜੰਗ ਹਸਪਤਾਲ ਵੱਲ ਦੌੜੇ, ਜਿੱਥੇ ਪਹੁੰਚਣ ਤੇ ਹਸਪਤਾਲ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਇੱਕ ਘੰਟੇ ਤੱਕ ਕੁਝ ਵੀ ਨੀਂ ਦੱਸਿਆ।ਏਸ ਉਪਰੰਤ ਉਨ੍ਹਾਂ ਕੋਲ ਇੱਕ ਹਸਪਤਾਲ ਮੁਲਾਜ਼ਮ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ ਬੱਚੇ ਨੂੰ ਸ਼ਾਇਦ ਆਰਐਮਆਈ ਹਸਪਤਾਲ ਲਿਜਾਇਆ ਗਿਆ ਹੈ ਕਿਉਂਕਿ ਉਸ ਦਾ ਨਾਮ ਹਸਪਤਾਲ ਦੀ ਲਿਸਟ ਵਿੱਚ ਨਹੀਂ ਹੈ।ਇਸ ਉਪਰੰਤ ਮਾਂ ਅਤੇ ਅੰਕਲ ਦੋਵੇਂ ਦੰਸੀ ਗਈ ਜਗ੍ਹਾ ਤੇ ਪਹੁੰਚ ਗਏ ਪਰ ਉੱਥੇ ਜਾ ਕੇ ਵੀ ਉਨ੍ਹਾਂ ਨੂੰ ਇੱਕ ਘੰਟੇ ਤੱਕ ਆਪਣੇ ਬੱਚੇ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਸੰਘਰਸ਼ ਕਰਨਾ ਪਿਆ ਪਰ ਇਸ ਤੋਂ ਬਾਅਦ ਵੀ ਜਦੋਂ ਕੁਝ ਹਾਸਿਲ ਨਾ ਹੋਇਆ ਤਾਂ ਉਹ ਸਫਦਰਜੰਗ ਹਸਪਤਾਲ ਵਾਪਸ ਮੁੜ ਆਏ।ਇਸ ਦੋਰਾਨ ਉਨ੍ਹਾਂ ਨੂੰ ਉੱਥੇ ਪਹੁੰਚਦਿਆਂ ਰਾਤ ਦੇ ਸਾਡੇ ਦਸ ਵਜ ਚੁੱਕੇ ਸਨ।ਮ੍ਰਿਤਕ ਦੇ ਅੰਕਲ ਅਨੁਸਾਰ ਮਰਨ ਵਾਲੇ ਦੀ ਮਾਂ ਨੂੰ ਗੱਡੀ ਵਿੱਚ ਹੀ ਇੰਤਜ਼ਾਰ ਕਰਨ ਬਾਰੇ ਹਸਪਤਾਲ ਵਿੱਚ ਪੁੱਛਗਿਛ ਕਰਨ ਲਈ ਚਲਾ ਗਿਆ ਤੇ ਇਸ ਦੌਰਾਨ ਉਸ ਨੇ ਦੇਖਿਆ ਕਿ ਉੱਥੇ ਕੁਝ ਮੀਡੀਆ ਵਾਲੇ ਕਿਸੇ ਅਜਿਹੇ ਬੰਦੇ ਬਾਰੇ ਗੱਲ ਕਰ ਰਹੇ ਸਨ ਜਿਹੜਾ ਕਿ ਹਸਪਤਾਲ ਦੀ ਸੱਤਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਗਿਆ ਸੀ ਤੇ ਇਹ ਘਟਨਾ ਦੋ ਘੰਟੇ ਪਹਿਲਾਂ ਹੋਈ ਸੀ।ਥੋੜੀ ਅੱਗੇ ਜਾਣ ਤੇ ਉਸ ਨੇ ਦੇਖਿਆ ਕਿ ਉੱਥੇ ਖੂਨ ‘ਚ ਲੱਥਪਥ ਇੱਕ ਲਾਸ਼ ਪਈ ਸੀ।ਜਿਸ ਕੋਲ ਨਾ ਤਾਂ ਪੁਲਿਸ ਵਾਲੇ ਖੁਦ ਜਾ ਰਹੇ ਸਨ ਤੇ ਨਾ ਤਾਂ ਉਸ ਨੂੰ ਜਾਣ ਦਿੱਤਾ ਜਾ ਰਿਹਾ ਸੀ।ਇਹ ਕਹਿਕੇ ਕਿ ਇਸ ਤੋਂ ਦੂਰੀ ਬਣਾਈ ਰੱਖੋ।
ਏਸ ਉਪਰੰਤ ਅੰਕਲ ਨੇ ਹਸਪਤਾਲ ਪ੍ਰਸ਼ਾਸ਼ਨ ਤੇ ਆਪਣੇ ਬੱਚੇ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਫੇਰ ਦਬਾਅ ਪਾਇਆ ਪਰ ਇਸ ਦੇ ਬਾਵਜੂਦ ਉਸ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ 23 ਸਾਲਾ ਬੱਚਾ ਮਰ ਚੁੱਕਿਆ ਹੈ ਤੇ ਰੋਂਦੇ ਹੋਏ ਮ੍ਰਿਤਕ ਦੇ ਅੰਕਲ ਦੀਆਂ ਇਹ ਕਹਿੰਦਿਆਂ ਭੁੱਬਾਂ ਨਿਕਲ ਗਈਆਂ ਕਿ ਜਦੋਂ ਉਹ ਬਾਹਰ ਆਇਆ ਤੇ ਉਸ ਮ੍ਰਿਤਕ ਦੀ ਲਾਸ਼ ਕੋਲ ਪਹੁੰਚਿਆ ਤਾਂ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਉਨ੍ਹਾਂ ਦੇ ਆਪਣੇ ਬੱਚੇ ਦੀ ਲਾਸ਼ ਹੈ।ਮ੍ਰਿਤਕ ਦੇ ਅੰਕਲ ਅਨੁਸਾਰ ਤ੍ਰਾਸਦੀ ਇਹ ਰਹੀ ਕਿ ਇਸ ਦੇ ਬਾਵਜੂਦ ਨਾ ਤਾਂ ਪੁਲਿਸ ਨੇ ਤੇ ਨਾ ਹੀ ਹਸਪਤਾਲ ਵਾਲਿਆਂ ਨੇ ਏਸ ਸੰਬੰਧੀ ਕੋਈ ਪੁਸ਼ਟੀ ਕੀਤੀ।ਇਸ ਉਪਰੰਤ ਬਾਤ 12 ਵਜੇ ਇੱਕ ਸੀਨੀਅਰ ਡਾਕਟਰ ਨੇ ਉਨ੍ਹਾਂ ਦੇ ਬੱਚੇ ਦੀ ਮੌਤ ਵਾਲੀ ਖਬਰ ਦੀ ਪੁਸ਼ਟੀ ਕਰ ਦਿੱਤੀ।
ਮਰਨ ਵਾਲੇ ਦੇ ਅੰਕਲ ਅਨੁਸਾਰ ਉਨ੍ਹਾਂ ਨੇ ਡਾਕਟਰ ਨੂੰ ਇਹ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਇਹ ਸਭ ਕਿਵੇਂ ਵਾਪਰਿਆ ਪਰ ਉਸ ਡਾਕਟਰ ਨੇ ਉਨ੍ਹਾਂ ਨੂੰ ਕੋਈ ਉੱਤਰ ਨਹੀਂ ਦਿੱਤਾ।ਹਾਂ ਇੰਨਾ ਜ਼ਰੂਰ ਐ ਕਿ ਊੱਥੇ ਇੱਕ ਜੂਨੀਅਰ ਸਟਾਫ ਮੈਂਬਰ ਨੇ ਸਿਰਫ ਇੰਨਾ ਕਿਹਾ ਕਿ ਉਹ ਸ਼ਾਇਦ ਬਹੁਤ ਡਰ ਗਿਆ ਸੀ।ਏਸ ਉਪਰੰਤ ਰਾਤ ਡੇਢ ਵਜੇ ਮ੍ਰਿਤਕ ਦਾ ਅੰਕਲ ਉਸ ਜਗ੍ਹਾ ਪਹੁੰਚਿਆ ਜਿੱਥੇ ਮਰਨ ਵਾਲੇ ਦੀ ਮਾਂ ਗੱਡੀ ‘ਚ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਸੀ।ਜਿੱਥੇ ਉਸ ਨੇ ਮਾਂ ਨੂੰ ਝੂਠ ਬੋਲ ਦਿੱਤਾ ਕਿ ਉਸ ਦੇ 23 ਸਾਲਾ ਪੁੱਤਰ ਨੂੰ ਦੋ ਦਿਨ ਹਸਪਤਾਲ ਵਿੱਚ ਰੱਖਿਆ ਜਾਵੇਗਾ ਲਿਹਾਜ਼ਾ ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ।ਮ੍ਰਿਤਕ ਦੀ ਮਾਂ ਨੂੰ ਘਰ ਛੱਡਣ ਤੋਂ ਬਾਅਦ ਉਸ ਦਾ ਅੰਕਲ ਇੱਕ ਵਾਰ ਫੋਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਪਹੁੰਚਿਆ ਤੇ ਕਹਿਣ ਲੱਗਾ ਕਿ ਉਸ ਨੇ ਹਲੇ ਤੱਕ ਮਰਨ ਵਾਲੇ ਦੀ ਮਾਂ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ।ਦੱਸ ਦਈਏ ਕਿ ਮਰਨ ਵਾਲੇ ਲੜਕੇ ਦਾ ਪਿਤਾ ਇੱਕ ਛੋਟੇ ਜਿਹੇ ਟਰਾਂਸਪੋਰਟ ਦਾ ਬਿਜਨਸ ਚਲਾਉਂਦਾ ਹੈ ਤੇ ਉਨ੍ਹਾਂ ਨੇ ਆਪਣੇ ਇਸ ਬੱਚੇ ਨੂੰ ਸਾਡੇ ਤਿੰਨ ਸਾਲ ਪਹਿਲਾਂ ਪੜਾਈ ਕਰਨ ਲਈ ਆਸਟਰੇਲੀਆ ਭੇਜਿਆ ਸੀ ਜਿਸ ਉਪਰੰਤ ਉਹ ਉੱਥੇ ਸੈਟ ਹੋ ਗਿਆ ਤੇ ਪੀਜ਼ਾ ਸਪਲਾਈ ਦਾ ਕੰਮ ਕਰਨ ਲੱਗਾ।ਇਸ ਅੰਕਲ ਦਾ ਇਹ ਦੋਸ਼ ਐ ਕਿ ਕਾਸ਼ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਭਤੀਜੇ ਨੂੰ ਸਹੀ ਸਲਾਹ ਦਿੱਤੀ ਹੁੰਦੀ, ਗੁੱਸੇ ਵਿੱਚ ਉਹ ਕਹਿੰਦਾ ਹੇ ਕਿ ਇੱਥੇ ਕੋਰੋਨਾ ਦੇ ਸ਼ੱਕੀਆਂ ਦੀ ਕੋਈ ਦੇਖਭਾਲ ਨਹੀਂ ਕੀਤੀ ਜਾਂਦੀ, ਪਰਿਵਾਰ ਵਾਲਿਆਂ ਨੂੰ ਹਨੇਰੇ ਵਿੱਚ ਰੱਖਿਆ ਜਾਂਦਾ ਹੈ।