Htv Punjabi
Punjab

ਬੱਸਾਂ ਬੰਦ ਕਰਨ ਦੇ ਫੈਸਲੇ ‘ਚ ਸੋਧ ਹੁਣ ਇਨ੍ਹਾਂ ਰੂਟਾਂ ਤੇ ਜਾਰੀ ਰਹੇਗੀ ਬੱਸ ਸੇਵਾ

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਬੱਸਾਂ ਅਤੇ ਸਾਰਵਜਿਿਨਕ ਪਰਿਵਹਨ ਤੇ ਲਾਈ ਗਈ ਰੋਕ ਦੇ ਫੈਸਲੇ ਵਿੱਚ ਸਰਕਾਰ ਨੇ ਸ਼ੁੱਕਰਵਾਰ ਨੁੰ ਸੰਸ਼ੋਧਨ ਕਰਦੇ ਹੋਏ ਰਾਜ ਦੇ ਚੁਨਿੰਦਾ ਰੂਟਾਂ ਤੇ ਬਸ ਸੇਵਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਇਸ ਦੇ ਨਾਲ ਹੀ 12 ਯਾਤਰੀਆਂ ਵਿੱਚ ਘੱਟ ਸਮੱਰਥਾ ਰੱਖਣ ਵਾਲੇ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੂਟ ਦੇ ਦਿੱਤੀ ਹੈ।

ਵੀਰਵਾਰਠ ਨੂੰ ਮੰਤਰੀ ਸਮੂਹ ਦੀ ਬੈਠਕ ਵਿੱਚ ਸਾਰੇ ਸਾਰਵਜਨਿਕ ਆਵਾਜਾਈ ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿੱਚ ਸਾਰੇ ਸਟੇਟ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸ਼ਾ ਅਤੇ ਈ ਰਿਕਸ਼ਾ ਸ਼ਾਮਿਲ ਹਨ ਪਰ ਸ਼ੁੱਕਰਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੰਤਰੀ ਸਮੂਹ ਨੇ ਪਰਿਵਹਿਨ ਵਿਭਾਗ ਨੂੰ ਸਾਰਵਜਨਿਕ ਸੁਵਿਧਾਵਾਂ ਦੇ ਲਈ ਪੀਆਰਟੀਸੀ, ਪਨਬੱਸ, ਪੰਜਾਬ ਰੋਡਵੇਜ਼ ਦੀ ਬੱਸਾਂ ਨੂੰ ਖਾਸ ਰੂਟਾਂ ਤੇ ਚਲਾਉਣ ਦੀ ਇਜ਼ਾਜ਼ਤ ਦੇ ਦਿੱਤੀ।ਇਹ ਜਾਣਕਾਰੀ ਪਰਿਵਹਨ ਮੰਤਰੀ ਰਜ਼ੀਆ ਸੁਲਤਾਨਾ ਨੇ ਇੱਕ ਬਿਆਨ ਵਿੱਚ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਇਹ ਪਾਬੰਦੀ ਸ਼ੁੱਕਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ ਤੱਕ ਰਹੇਗੀ।ਇਸ ਪਾਬੰਦੀ ਵਿੱਚ ਸਟੇਟ ਕੈਰੇਜ ਦੇ ਨਾਲ ਠੇਕੇ ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਿਲ ਹਨ ਜਿਹੜੇ ਪੰਜਾਬ ਦੇ ਬਾਹਰ ਤੋਂ ਆਉਂਦੀ ਹੈ।ਹਾਲਾਂਕਿ ਐਮਰਜੈਂਸੀ ਦੀ ਸਥਿਤੀ ਵਿੱਚ ਸੰਬੰਧਿਤ ਡਿਪਟੀ ਕਮਿਸ਼ਲਰਾਂ ਅਤੇ ਰਾਜ ਪਰਿਵਹਿਨ ਕਮਿਸ਼ਨਰ ਨੂੰ ਕਿਸੀ ਵੀ ਸਾਰਵਜਨਿਕ ਵਾਹਨ ਨੂੰ ਇਸ ਹੁਕਮ ਤੋਂ ਛੂਟ ਦੇਣ ਦਾ ਅਧਿਕਾਰ ਹੈ।

ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਾਰੇ ਮੰਤਰੀਆਂ ਨੇ ਸਰਕਾਰੀ ਦਫਤਰਾਂ ਵਿੱਚ ਗੈਰ ਜ਼ਰੂਰੀ ਪਬਲਿਕ ਡੀਲਿੰਗ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਦੇ ਮੱਦੇਨਜ਼ਰ ਡਰਾਈਵਿੰਗ ਲਾਈਸੰਸ ਜ਼ਾਰੀ ਕਰਨ ਅਤੇ ਡਰਾਈਵਿੰਗ ਟੈਸਟ ਨੂੰ 23 ਮਾਰਚ ਤੋਂ 31 ਮਾਰਚ ਤੱਕ ਅਸਥਾਈ ਤੌਰ ਤੇ ਸਥਗਿਤ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।

 

Related posts

ਦਿਨ ‘ਚ ਸਿਰਫ 2 ਮਿੰਟ ਐਵੇਂ ਬੈਠ ਲਓ ਸਾਰਾ ਦਿਨ ਢਿੱਡ ਰਹੂਗਾ ਫੁੱਲ ਵਾਂਗੂੰ ਖਿੜਿਆ

htvteam

ਪੰਜਾਬੀਓ ਬਚਾਅ ਲਵੋ ਆਪਣੀਆਂ ਧੀਆਂ-ਭੈਣਾਂ ਨੂੰ

htvteam

ਆਹ ਦੇਖੋ ਹਸਪਤਾਲ ‘ਚ ਕੀ ਹੋ ਗਿਆ

htvteam

Leave a Comment