Htv Punjabi
Punjab

ਕੋਰੋਨਾ ਦੀ ਮਾਰ : ਭਾਰਤ ਚ 10 ਦਿਨਾਂ ‘ਚ ਇੱਕ ਲੱਖ ਮਾਮਲੇ ਆਉਣ ਤੇ ਸਰਕਾਰਾਂ ਚਿੰਤਾ ਚ ਦੇਖੋ ਪਹਿਲੇ ਇੱਕ ਲੱਖ ਕਿੰਨੇ ਦਿਨਾਂ ਚ ਆਏ ਤੇ ਹੁਣ 3 ਲੱਖ ਪਾਰ ਹੋਣ ਨੂੰ ਕਿੰਨੇ ਦਿਨ ਲੱਗੇ

ਨਵੀਂ ਦਿੱਲੀ : ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਮਾਮਲੇ ਵੱਧ ਕੇ 3 ਲੱਖ ਦੇ ਪਾਰ ਹੋ ਗਏ।ਹੁਣ ਭਾਰਤ ਦੁਨੀਆਂ ਦਾ ਚੌਥਾ ਦੇਸ਼ ਹੈ, ਜਿੱਥੇ 3 ਲੱਖ ਤੋਂ ਜਿ਼ਆਦਾ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ।

30 ਜਨਵਰੀ ਨੂੰ ਦੇਸ਼ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।ਇਸ ਦੇ 110 ਦਿਨਾਂ ਬਾਅਦ ਯਾਨੀ 10 ਮਈ ਨੂੰ ਇਹ ਸੰਖਿਆ ਵੱਧ ਕੇ  ਇੱਕ ਲੱਖ ਹੋਈ।ਫਿਰ ਰਫਤਾਰ ਵਿੱਚ ਇੰਨੀ ਤੇਜ਼ੀ ਆ ਗਈ ਕਿ ਅਗਲੇ 25 ਦਿਨਾਂ ਵਿੱਚ ਅੰਕੜਾ 3 ਲੱਖ ਦੇ ਪਾਰ ਹੋ ਗਿਆ।

ਰਾਹਤ ਦੀ ਗੱਲ ਇਹ ਹੈ ਕਿ ਸਵਾ ਸੌ ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਕੋਰੋਨਾ ਦੀ ਰਫਤਾਰ ਕਾਫੀ ਘੱਟ ਗਈ ਹੈ।ਅਮਰੀਕਾ ਵਿੱਚ ਸਭ ਤੋਂ ਤੇਜ਼ 82 ਦਿਨਾਂ ਵਿੱਚ 3 ਲੱਖ ਤੋਂ ਜਿ਼ਆਦਾ ਲੋਕ ਕੋਰੋਨਾ ਪਾਜ਼ੀਟਿਵ ਹੋ ਗਏ ਸਨ।ਭਾਰਿਤ ਵਿੱਚ ਇਹ ਅੰਕੜਾ 135 ਦਿਨ ਵਿੱਚ ਪਹੁੰਚਿਆ।

6 ਮਈ ਨੂੰ ਦੇਸ਼ ਵਿੱਚ ਕੋਰੋਨਾ ਦਾ ਅੰਕੜਾ 50 ਹਜ਼ਾਰ ਤੇ ਸੀ।ਮਤਲਬ ਦੇਸ਼ ਵਿੱਚ ਪ੍ਰਭਾਵਿਤਾਂ ਦੀ ਸ਼ੁਰੂਆਤ ਤੋਂ ਲੈ ਕੇ 50 ਹਜ਼ਾਰ ਮਾਮਲੇ ਹੋਣ ਤੱਕ 98 ਦਿਨ ਲੱਗੇ।ਇਸ ਦੇ ਬਾਅਦ ਰਫਤਾਰ ਤੇਜ਼ ਹੋ ਗਈ।ਅਗਲੇ 50 ਹਜ਼ਾਰ ਮਾਮਲੇ ਸਿਰਫ 12 ਦਿਨਾਂ ਵਿੱਚ ਸਾਹਮਣੇ ਆਏ।

ਫਿਰ 1 ਲੱਖ ਤੋਂ 1.5 ਲੱਖ ਮਾਮਲੇ ਹੋਣ ਵਿੱਚ 8 ਦਿਨ ਅਤੇ 1.5 ਲੱਖ 2 ਲੱਖ ਹੋਣ ਵਿੱਚ 7 ਦਿਨ ਲੱਗੇ।ਹੁਣ ਹਰ 5 ਦਿਨਾਂ ਵਿੱਚ 50 ਹਜ਼ਾਰ ਮਾਮਲੇ ਆ ਰਹੇ ਹਨ।2 ਲੱਖ ਤੋਂ 2.5 ਲੱਖ ਕੇਸ ਹੋਣ ਵਿੱਚ 5 ਦਿਨ ਅਤੇ 2.5 ਲੱਖ ਤੋਂ 3 ਲੱਖ ਕੇਸ ਹੋਣ ਵਿੱਚ ਸਿਰਫ 5 ਦਿਨ ਲੱਗੇ।

ਰਾਹਤ ਦੀ ਗੱਲ ਹੈ ਕਿ ਦੂਸਰੇ ਦੇਸਾਂ ਦੇ ਮੁਕਾਬਲੇ ਭਾਰਤ ਦਾ ਰਿਕਵਰੀ ਰੇਟ ਕਾਫੀ ਬਿਹਤਰ ਹੈ।ਇੱਥੇ ਹੁਣ ਤੱਕ 3 ਲੱਖ ਮਰੀਜ਼ਾਂ ਵਿੱਚੋਂ ਡੇਢ ਲੱਖ ਮਰੀਜ਼ ਠੀਕ ਹੋ ਚੁੱਕੇ ਹਨ।ਰਿਕਵਰੀ ਰੇਟ 49.34 ਪ੍ਰਤੀਸ਼ਤ ਹੈ।ਮਤਲਬ ਹਰ 100 ਵਿੱਚੋਂ 49 ਮਰੀਜ਼ ਠੀਕ ਹੋ ਰਹੇ ਹਨ।

ਯੂਕੇ ਵਿੱਚ ਸਭ ਤੋਂ ਘੱਟ ਰਿਕਵਰੀ ਰੇਟ ਹੈ।ਇੱਥੇ ਹੁਣ ਤੱਕ 2.93 ਲੱਖ ਮਰੀਜ਼ਾਂ ਵਿੱਚ ਸਿਰਫ 0.076 ਪ੍ਰਤੀਸ਼ਤ ਮਰੀਜ਼ ਹੀ ਠੀਕ ਹੋ ਸਕੇ ਹਨ।ਸਭ ਤੋਂ ਪ੍ਰਭਾਵਿਤ 4 ਦੇਸ਼ਾਂ ਦੀ ਲਿਸਟ ਵਿੱਚ ਰੂਸ ਦਾ ਸਭ ਤੋਂ ਚੰਗਾ ਰਿਕਵਰੀ ਰੇਟ ਹੈ।ਇੱਥੇ 51.97 ਪ੍ਰਤੀਸ਼ਤ ਦੀ ਦਰ ਨਾਲ ਮਰੀਜ਼ ਠੀਕ ਹੋ ਰਹੇ ਹਨ।ਅਮਰੀਕਾ ਦਾ ਰਿਕਵਰੀ ਰੇਟ 39.05 ਪ੍ਰਤੀਸ਼ਤ ਹੈ।

 

Related posts

ਥਾਣੇਦਾਰ ਨੇ ਭਿੜਦੇ ਸਾਂਢਾਂ ਨਾਲ ਲਿਆ ਪੰਗਾ; ਦੇਖੋ ਵੀਡਿਓ

htvteam

‘ਆਪ’ ਦੀ ਅਨਮੋਲ ਗਗਨ ਮਾਨ ਖਰੜ ਤੋਂ ਜੇਤੂ

htvteam

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ਹੋਰ ਭੱਖਿਆ ,ਦੋਵਾਂ ਦੀ ਲੜਾਈ ‘ਚ ਸਾਹਮਣੇ ਆਇਆ ਸੰਨੀ ਮਾਲਟਨ

htvteam

Leave a Comment