Htv Punjabi
Uncategorized

ਔਰਤ ਜ਼ਾਤ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਬੰਦੇ ਦੀ ਕਹਾਣੀ, ਜਿਹੜਾ ਹਥੌੜਿਆ ਤੇ ਪੇਚਕਸਾਂ ਨਾਲ ਕਰਦਾ ਸੀ ਔਰਤਾਂ ਦੇ ਕਤਲ, 84 ਔਰਤਾਂ ਦੇ ਕਤਲ ਦੀ ਦਿਲਚਸਪ ਕਹਾਣੀ

ਨਵੀਂ ਦਿੱਲੀ : ਤੁਸੀਂ ਹੁਣ ਤੱਕ ਬਹੁਤ ਸਾਰੇ ਸੀਰੀਅਲ ਕਿਲੱਰ ਦੇ ਬਾਰੇ ਵਿੱਚ ਸੁਣਿਆ ਹੋਵੇਗਾ, ਜਿਨ੍ਹਾਂ ਨੇ ਕਈ ਲੋਕਾਂ ਦੀ ਬੇਰਹਿਮੀ ਨਾਲ ਹੱਤਿਆਵਾਂ ਕੀਤੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਰੂਸ ਦੇ ਇੱਕ ਅਜਿਹੇ ਸਿਰਫਿਰੇ ਸੀਰੀਅਲ ਕਿੱਲਰ ਦੇ ਬਾਰੇ ਵਿੱਚ ਦੱਸਾਂਗੇ, ਜਿਹੜਾ ਸਭ ਤੋਂ ਅਲੱਗ ਅਤੇ ਸਭ ਤੋਂ ਜਿਆਦਾ ਖੁੰਖਾਰ ਹੈ।ਇਸ ਸੀਰੀਅਲ ਕਿੱਲਰ ਨੇ ਇੱਕ ਜਾਂ ਦੋ ਨਹੀਂ ਬਲਕਿ 84 ਔਰਤਾਂ ਦੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ।ਇਹ ਹੱਤਿਆਵਾਂ ਉਸ ਨੇ ਹਥੌੜਿਆਂ ਅਤੇ ਪੇਚਕਸ ਦੀ ਮਦਦ ਨਾਲ ਕੀਤੀ ਸੀ।
ਦਰਅਸਲ, ਮਿਖਾਇਲ ਪੋਪਕੋਵ ਨਾਮ ਦਾ ਇਹ ਸੀਰੀਅਲ ਕਿੱਲਰ ਰੂਸ ਦਾ ਇੱਕ ਸਾਬਕਾ ਪੁਲਿਸ ਵਾਲਾ ਹੈ।ਪੋਪਕੋਵ ਤੇ 18 ਤੋਂ 50 ਸਾਲ ਦੀ ਔਰਤਾਂ ਦੇ ਬਲਾਤਕਾਰ ਅਤੇ ਹੱਤਿਆ ਦੇ ਲਈ 2 ਵਾਰ ਮੁੱਕਦਮਾ ਦਰਜ ਹੋ ਚੁੱਕਿਆ ਹੈ।ਪੋਪਕੋਵ ਨੇ ਜਿਆਦਾਤਰ ਅਰਤਾਂ ਦੀ ਹੱਤਿਆ 1992 ਤੋਂ 2010 ਦੇ ਵਿੱਚ ਕੀਤੀ ਸੀ ਅਤੇ ਹੁਣ ਤੱਕ ਪੁਲਿਸ ਦੇ ਅਨੁਸਾਰ ਹੱਤਿਆਵਾਂ ਦੀ ਅਧਿਕਾਰਿਕ ਸੰਖਿਆ 81 ਹੈ।
ਇਸ ਸਨਕੀ ਹੱਤਿਆਰੇ ਦੀ ਉਮਰ 56 ਸਾਲ ਹੈ।ਇੱਕ ਡਰਾਉਣੇ ਵੀਡੀਓ ਵਿੱਚ ਇਸ ਸੀਰੀਅਲ ਕਿੱਲਰ ਨੇ ਇੱਕ ਔਰਤ ਦੀ ਹੱਤਿਆ ਕਰਨ ਦੀ ਗੱਲ ਸਵੀਕਾਰ ਕੀਤੀ ਹੇ, ਜਿਸ ਨੂੰ ਉਸ ਨੇ ਕਾਰਲ ਮਾਕਰਸ ਸਟਰੀਟ ਤੇ ਆਪਣੇ ਗ੍ਰਹਿ ਨਗਰ ਅੰਗਾਰਸਕ ਤੋਂ ਚੁੱਕਿਆ ਸੀ।ਵੀਡੀਓ ਵਿੱਚ ਉਸ ਨੇ ਜੰਗਲ ਵਿੱਚ ਉਸ ਜਗ੍ਹਾ ਨੂੰ ਵੀ ਦਿਖਾਇਆ, ਜਿੱਥੇ ਉਸ ਨੇ ਉਸ ਔਰਤ ਦਾ ਬਲਾਤਕਾਰ ਕਰਨ ਦੇ ਬਾਅਦ ਹੱਤਿਆ ਕਰ ਦਿਤੀ ਸੀ।ਪੋਪਕੋਵ ਨੇ ਇੱਕ ਜਾਸੂਸ ਨੂੰ ਕਿਹਾ ਕਿ ਉਸ ਨੇ ਉਸ ਔਰਤ ਨੂੰ ਨਜਾਇਜ਼ ਸੰਬੰਧ ਬਣਾਉਣ ਦੇ ਲਈ ਮਜ਼ਬੂਰ ਕੀਤਾ, ਜਿਸ ਨੂੰ ਲੈ ਕੇ ਦੋਨਾਂ ਦੇ ਵਿੱਚ ਝਗੜਾ ਹੋਇਆ ਅਤੇ ਉਸ ਨੇ ਗੁੱਸੇ ਵਿੱਚ ਉਸ ਔਰਤ ਦੀ ਹੱਤਿਆ ਕਰ ਦਿੱਤੀ।
ਪੋਪਕੋਵ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਜਾਂਚ ਕਰ ਰਹੇ ਪ੍ਰਮੁੱਖ ਜਾਂਚ ਅਧਿਕਾਰੀ ਲੈਫਟੀਨੈਂਟ ਕਰਨਲ ੲਵੇਜੇਰਚੇਵਸਕੀ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਪੋਪਕੋਵ ਨੇ 200 ਲੋਕਾਂ ਦੀ ਹੱਤਿਆ ਕੀਤੀ ਹੋਵੇਗੀ।81 ਔਰਤਾਂ ਦੀ ਹੱਤਿਆ ਦਾ ਇਲਜ਼ਾਮ ਸਿੱਧ ਹੋਣ ਦੇ ਬਾਅਦ ਉਸ ਨੇ ਪੁਲਿਸ ਨੂੰ ਪੀੜਿਤਾਂ ਦੀ ਕੁੱਲ ਸੰਖਿਆ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਸਾਲ 2015 ਵਿੱਚ ਪੋਪਕੋਵ ਨੂੰ 22 ਔਰਤਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਪਰ ਬਾਅਦ ਵਿੱਚ ਉਸ ਨੇ 59 ਹੋਰ ਹੱਤਿਆਵਾਂ ਨੂੰ ਕਬੂਲ ਕੀਤਾ।ਜਿਸ ਵਿੱਚ ਇੱਕ ਪੁਲਿਸ ਵਾਲੇ ਦੀ ਹੱਤਿਆ ਵੀ ਸ਼ਾਮਿਲ ਹੈ।ਹਾਲਾਂਕਿ ਪੁਲਿਸ ਨੂੰ ਇਨ੍ਹਾਂ ਹੱਤਿਆਵਾਂ ਵਿੱਚੋਂ ਤਿੰਨ ਹੱਤਿਆਵਾਂ ਦੇ ਸਬੂਤ ਨਹੀਂ ਮਿਲ ਸਕੇ।ਪੋਪਕੋਵ ਹੱਤਿਆ ਕਰਨ ਦੇ ਲਈ ਕੁਹਾੜੀਆਂ, ਹਥੌੜਿਆਂ, ਚਾਕੂ, ਪੇਚਕਸ ਅਤੇ ਕੁਦਾਲ ਦਾ ਇਸਤੇਮਾਲ ਕਰਦਾ ਸੀ।

Related posts

ਇਨਸਾਨ ਪਸ਼ੂ ਪੰਛੀਆਂ ਦੀ ਭਾਸ਼ਾ ਚ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਪਾਉਂਦਾ ਹੈ? ਆਹ ਦੇਖੋ ਉਸਦਾ ਰਾਜ਼! ਤੇ ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਇਨ੍ਹਾਂ ਨਾਲ ਗੱਲ !

Htv Punjabi

ਕਰੋਨਾ ਸਬੰਧੀ ਅਧਿਕਾਰੀਆਂ ਨੇ ਦਿੱਤੀ ਅਜਿਹੀ ਰਿਪੋਰਟ ਕਿ ਭੜਕ ਉੱਠੀ ਸਰਕਾਰ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

Htv Punjabi

ਦੁਨੀਆ ਦਾ ਮੋਸਟ ਵਾਂਟਿਡ ਜਹਾਜ਼ ਜਿਹੜਾ ਸਮੁੰਦਰ ਚੋਂ ਹੀ ਲੁੱਟ ਲੈਂਦਾ ਸੀ ਕਰੋੜਾਂ ਦੀਆਂ ਮੱਛੀਆਂ, ਆਹ ਦੇਖੋ ਰਾਜ਼

Htv Punjabi