Htv Punjabi
Punjab

ਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇ

ਲੁਧਿਆਣਾ ; ਅਗਰ ਨਗਰ ਇਨਕਲੇਵ ਵਿੱਚ ਘਰੇਲੂ ਵਿਵਾਦ ਦੇ ਵਿੱਚ ਬਹੂ ਨੇ ਆਪਣੀ ਸੱਸ ਦੇ ਸਿਰ ਵਿੱਚ ਕੱਪੜੇ ਧੋਣ ਵਾਲੀ ਥਾਪੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ l ਔਰਤ ਨੇ ਸੱਸ ਦੇ ਸਿਰ ਅਤੇ ਮੱਥੇ ‘ਤੇ ਕਈ ਵਰ ਕਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ l ਚਲਾਕ ਅਤੇ ਸ਼ਾਤਿਰ ਬਹੂ ਨੇ ਪੂਰੀ ਵਾਰਦਾਤ ਮੈਡੀਕਲ ਗਲਵਸ ਪਾ ਕੇ ਕੀਤੀ ਅਤੇ ਫਿਰ ਬਾਅਦ ਵਿੱਚ ਸੱਸ ‘ਤੇ ਅਣਪਛਾਤੇ ਵਿਅਕਤੀ ਦੁਆਰਾ ਹਮਲਾ ਕਰਨ ਦਾ ਰੌਲਾ ਪਾ ਦਿੱਤਾ ਪਰ ਜਦੋਂ ਪੀੜਿਤ ਔਰਤ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉਨ੍ਹਾਂ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਵਾਰਦਾਤ ਦਾ ਪਤਾ ਲੱਗਿਆ l ਔਰਤ ਹੁਣ ਬਾਡੇਵਾਲਾ ਰੋਡ ‘ਤੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ l ਜਿੱਥੇ ਉਸ ਦੀ ਹਾਲਤ ਗੰਭੀਰ ਹੈ l ਉਨ੍ਹਾਂ ਦੇ ਸਿਰ ਵਿੱਚ 30 ਟਾਂਕੇ ਲਾਏ ਗਏ ਹਨ l ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਗਰ ਨਗਰ ਦੀ ਸ਼ਸ਼ੀ ਸ਼ਰਮਾ ਦੀ ਸ਼ਿਕਾਇਤ ਤੇ ਰੇਨੂੰ ਬਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਏਐਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਨ ਵਾਲੀ ਔਰਤ ਮੁਲਜ਼ਮ ਔਰਤ ਰੇਨੂੰ ਬਾਲਾ ਦੀ ਸੱਸ ਹੈ l
ਜਾਂਚ ਅਫਸਰ ਨੇ ਦੱਸਿਆ ਕਿ ਬਹੂ ਨੇ ਵਾਰਦਾਤ ਕਰਨ ਤੋਂ ਪਹਿਲਾਂ ਮੈਡੀਕਲ ਵਿੱਚ ਇਸਤੇਮਾਲ ਹੋਣ ਵਾਲੇ ਗਲਵਸ ਪਾ ਕੇ ਉਸ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਤਾਂ ਕਿ ਉਸ ਦੇ ਹੱਥਾਂ ਦੇ ਨਿਸ਼ਾਨ ਨਾ ਆਉਣ ਪਰ ਜਦ ਸੱਸ ਨੂੰ ਹੋਸ਼ ਆਇਆ ਤਾਂ ਉਸ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ l ਪੁਲਿਸ ਨੇ ਜਾਂਚ ਦੇ ਦੌਰਾਨ ਰੇਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ l ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ੍ਹ ਭੇਜ ਦਿੱਤਾ ਗਿਆ l

Related posts

ਕਿਸਾਨਾਂ ਦੇ ਹੱਕ ਚ ਉੱਤਰੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਮਾਨ ਦੀਆਂ ਸੁਨਣ ਵਾਲੀਆਂ ਅਜੀਬੋ-ਗਰੀਬ ਗੱਲਾਂ

htvteam

ਪੁਰਾਣੀ ਤੋਂ ਪੁਰਾਣੀ ਖਾਂਸੀ ਇੱਕ ਗਿਲਾਸ ਨਾਲ ਮਿੰਟਾਂ ‘ਚ ਹੋ ਜਾਏਗੀ ਛੂ-ਮੰਤਰ

htvteam

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

htvteam

Leave a Comment