Htv Punjabi
Punjab

ਮਾਂ ਦੁੱਧ ਲੈਣ ਗਈ ਤਾਂ ਦੇਖੋ ਪਿੱਛੇ ਕੁੱਤੇ ਨੇ ਦੁੱਧ ਮੂੰਹੀ ਬੱਚੀ ਦਾ ਕੀ ਹਾਲ ਕੀਤੈ

ਅੰਮ੍ਰਿਤਸਰ : ਕਰਤਾਰਪੁਰ ਵਿੱਚ ਆਵਾਰਾ ਕੁੱਤਿਆਂ ਨੇ ਝੁੱਗੀ ਵਿੱਚ ਸੌ ਰਹੀ 6 ਮਹੀਨਿਆਂ ਦੀ ਮਾਸੂਮ ਨੂੰ ਨੋਂਚ ਕੇ ਮਾਰ ਦਿੱਤਾ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕਾ ਬੱਚੀ ਦੇ ਪਿਤਾ ਬਬੁਆਨ ਚੌਧਰੀ ਨਿਵਾਸੀ ਬਿਹਾਰ ਨੇ ਦੱਸਿਆ ਕਿ ਉਹ ਪਸਨਾ ਪਿੰਡ ਵਿੱਚ ਡਰੇਨ ਦੇ ਕੋਲ ਬਣੀਆਂ ਝੁੱਗੀਆਂ ਰਹਿੰਦੇ ਹਨ l ਸ਼ੁੱਕਰਵਾਰ ਸ਼ਾਮ ਨੂੰ ਬਬੁਆਨ ਕਿਸੀ ਕੰਮ ਤੋਂ ਬਾਹਰ ਗਿਆ ਹੋਇਆ ਸੀ ਅਤੇ ਪਤਨੀ ਬੱਚੀ ਨੂੰ ਝੁੱਗੀ ਵਿੱਚ ਸੁਲਾ ਕੇ ਦੁੱਧ ਲੈਣ ਲਈ ਗਈ ਹੋਈ ਸੀ l ਇਸ ਦੌਰਾਨ ਕੁੱਤੇ ਝੁੱਗੀ ਵਿੱਚ ਵੜ੍ਹੇ ਅਤੇ ਬੱਚੀ ਨੂੰ ਨੋਂਚ ਦਿੱਤਾ l ਬਬੁਆਨ ਦੀ ਪਤਨੀ ਜਦੋਂ ਦੁੱਧ ਲੈ ਕੇ ਵਾਪਸ ਆਈ ਤਾਂ ਬੱਚੀ ਦੀ ਅਜਿਹੀ ਹਾਲਤ ਦੇਖ ਕੇ ਸੁਧ ਬੁਧ ਖੋ ਬੈਠੀ l ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ l ਬਬੁਆਨ ਨੇ ਦੱਸਿਆ ਕਿ ਉਸਦੇ ਪੰਜ ਬੱਚੇ ਹਨ l ਮ੍ਰਿਤਕ ਬੱਚੀ ਸਭ ਤੋਂ ਛੋਟੀ ਸੀ l ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਪਹੁੰਚਾ ਦਿੱਤਾ ਹੈ, ‘ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਨਵਾਂ ਐਲਾਨ

htvteam

ਮਾਨ ਨੇ ਪੰਜਾਬ ‘ਚ ਏਸ ਥਾਂ ਕਰਤਾ ਅਜਿਹਾ ਨਿਰਮਾਣ, 25 ਪਿੰਡਾਂ ਦੀਆਂ ਸੱਥਾਂ ‘ਚ ਹੋਣ ਲੱਗੀਆਂ ਗੱਲਾਂ

htvteam

ਦਾਰੂ ਪੀ ਕੇ ਮਾਰੀ ਗਈ ਮੱਤ, ਕਹਿੰਦਾ ਗੱਡੀ ਥੱਲੇ ਆ ਕੇ ਮਰੂੰ, ਆਪ ਤਾਂ ਮਰਿਆ ਨੀਂ ਦੋਸਤ ਨੂੰ ਲੈ ਮਰਿਆ

Htv Punjabi

Leave a Comment