ਜ਼ਿਲ੍ਹਾ ਸੰਗਰੂਰ ਦੇ ਥਾਣਾ ਭਵਾਨੀਗੜ੍ਹ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਝਾੜ (ਚੰਨੋ) ਮੂਹਰੇ ਧਾਰਨਾ ਲਾਈ ਬੈਠੇ ਕਿਸਾਨਾਂ ਨੂੰ ਸੰਬੋਧਨ ਕਰ ਰਿਹਾ ਕਿਸਾਨ ਆਗੂ | ਅਸਲ ‘ਚ ਇਹ ਮਾਮਲਾ ਕਿਸਾਨ ਜੱਥੇਬੰਦੀ ਦੇ ਝੰਡੇ ਅਤੇ ਇੱਕ ਡੀ.ਐਸ.ਪੀ. ਵੱਲੋਂ ਜਤਾਏ ਗਏ ਇਤਰਾਜ਼ ਨੂੰ ਲੈ ਕੇ ਵਧਿਆ ਹੈ |
ਜੀਂਦ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਦੀਆਂ ਬੈਠਕਾਂ ਚੱਲ ਰਹੀਆਂ ਨੇ | ਇਸੇ ਲੜੀ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਕਿਸਾਨ ਬੈਠਕ ਕਰਨ ਲਈ ਜ਼ੀਰੇ ਜਾ ਰਹੇ ਸਨ ਕਿ ਰਾਹ ‘ਚ ਗੱਡੀਆਂ ਤੇ ਲੱਗੇ ਝੰਡੇ ਦੇਖ ਨਾਕਾਬੰਦੀ ਦੇ ਦੌਰਾਨ ਡੀ.ਐਸ.ਪੀ. ਨੇ ਇਹਨਾਂ ਨੂੰ ਰੋਕ ਲਿਆ |