Htv Punjabi
Punjab

ਡੀਐਸਪੀ ਅਤੁਲ ਸੋਨੀ ਅਤੇ ਪਤਨੀ ਨੇ ਪਹਿਲਾਂ ਪਾਰਟੀ ਵਿੱਚ ਝਗੜਾ ਕੀਤਾ, ਫੇਰ ਘਰ ਆ ਕੇ ਪਤਨੀ ਨੂੰ ਮਾਰ ਦਿੱਤੀ ਗੋਲੀ

ਮੋਹਾਲੀ : ਪੁਲਿਸ ਦੇ ਬਾਡੀ ਬਿਲਡਰ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੇ ਡੀਐਸਪੀ ਅਤੁਲ ਸੋਨੀ ਨੇ ਬੀਤੀ ਰਾਤ ਸੈਕਟਰ 68 ਸਥਿਤ ਆਪਦੇ ਦਾ ਯੂਨਾਈਟਿਡ ਹਾਊਸ ਸੋਸਾਇਟੀ ਸਥਿਤ ਫਲੈਟ ਨੰਬਰ 243 ਵਿੱਚ ਪਤਨੀ ਸੁਨੀਤਾ ਨੂੰ ਗਲੀ ਮਾਰ ਦਿੱਤੀ l ਪਰਸਨਲ ਪਿਸਤੋਲ ਨਾਲ ਚਲਾਈ ਗੋਲੀ ਵਿੱਚ ਮੌਕੇ ‘ਤੇ ਖੜ੍ਹੇ ਸੋਨੀ ਦੇ ਮੁੰਡੇ ਸੋਮਲ ਸੋਨੀ ਨੇ ਆਪਣੀ ਮਾਂ ਨੂੰ ਧੱਕਾ ਦੇ ਦਿੱਤਾ ਜਿਸ ਕਾਰਨ ਉਸਦੀ ਜਾਨ ਬਚ ਗਈ l ਜੇਕਰ ਮੁੰਡਾ ਧੱਕਾ ਨਾ ਦਿੰਦਾ ਤਾਂ ਗੋਲੀ ਸਿੱਧਾ ਛਾਤੀ ਵਿੱਚ ਲੱਗਣੀ ਸੀ l ਦੱਸ ਦਈਏ ਕਿ ਅਤੁਲ ਸੋਨੀ ਅਤੇ ਉਸਦੀ ਪਤਨੀ ਸੁਨੀਤਾ ਸੋਨੀ ਕਿਸੇ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ, ਪਾਰਟੀ ਵਿੱਚ ਵੀ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਥੋੜ੍ਹੀ ਜਿਹੀ ਤਕਰਾਰਬਾਜ਼ੀ ਹੋ ਗਈ ਸੀ, ਜਿਸ ਤੋਂ ਬਾਅਦ ਸੁਨੀਤਾ ਸੋਨੀ ਅਲੱਗ ਗੱਡੀ ਵਿੱਚ ਘਰ ਆ ਗਈ ‘ਤੇ ਅਤੁਲ ਸੋਨੀ ਕੁਝ ਸਮੇਂ ਬਾਅਦ ਘਰ ਆਇਆ l ਜਦੋਂ ਉਹ ਘਰ ਆਇਆ ਤਾਂ ਪਤਨੀ ਸੁਨੀਤਾ ਸੋਨੀ ਨੇ ਦਰਵਾਜ਼ਾ ਦੇਰ ਨਾਲ ਖੋਲਿਆ, ਜਿਸ ‘ਤੇ ਦੁਬਾਰਾ ਦੋਨਾਂ ਵਿੱਚ ਝਗੜਾ ਸ਼ੁਰੂ ਹੋ ਗਿਆ ‘ਤੇ ਇਹ ਝਗੜਾ ਇੱਥੇ ਤੱਕ ਵੱਧ ਗਿਆ ਕਿ ਗੁੱਸੇ ਵਿੱਚ ਡੀਐਸਪੀ ਅਤੁਲ ਸੋਨੀ ਨੇ ਆਪਣੀ ਪਰਸਨਲ ਰਿਵਾਲਵਰ ਨਾਲ ਆਪਣੀ ਪਤਨੀ ਤੇ ਗੋਲੀ ਚਲਾ ਦਿੱਤੀ ਪਰ ਉਹ ਬਚ ਗਈ l ਇਸ ਵਾਰਦਾਤ ਤੋਂ ਬਾਅਦ ਪੀੜਿਤਾ ਨੇ ਪੁਲਿਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ l ਮੌਕੇ ‘ਤੇ ਪਹੁੰਚੀ ਪੀਸੀਆਰ ਪਾਰਟੀ ਨੂੰ ਜਦੋਂ ਪਤਾ ਲੱਗਿਆ ਕਿ ਮੁਲਜ਼ਮ ਡੀਐਸਪੀ ਅਤੁਲ ਸੋਨੀ ਹੈ ਤਾਂ ਉਨ੍ਹਾਂ ਨੇ ਪੀਸੀਆਰ ਇੰਚਾਰਜ ਅਜੈ ਪਾਠਕ ਅਤੇ ਹੋਰ ਅਧਿਕਾਰੀਆਂ ਨੂੰ ਦੱਸਿਆ l ਫੇਜ਼ 8ਦੀ ਪੁਲਿਸ ਨੇ ਪਤਨੀ ਸੁਨੀਤਾ ਸੋਨੀ ਦੀ ਸ਼ਿਕਾਇਤ ‘ਤੇ ਡੀਐਸਪੀ ਅਤੁਲ ਸੋਨੀ ਖਿਲਾਫ ਆਈਪੀਸੀ ਦੀ ਧਾਰਾ 307 ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕਰਵਾਇਆ ਹੈ l

Related posts

ਦੇਖੋ ਪਾਪੀਆਂ ਨੇ ਕਿਵੇਂ ਖਿਲਾਰੇ ਗੁਟਕਾ ਸਾਹਿਬ ਦੇ ਅੰਗ

htvteam

ਪੇਟ ਨੂੰ ਸ਼ੀਸ਼ੇ ਵਾਗੂੰ ਚਮਕਾਉਣਾ ਚਾਹੁੰਦੇ ਹੋਣ ਸੁਣੋ Vaid Subash Goyal ਦੇ ਘੈਂਟ ਨੁਸਕੇ

htvteam

ਪੁਲਿਸੀਆ-ਪੁਲਿਸੀਏ ‘ਤੇ ਹੋਇਆ ਮਹਿਰਬਾਨ ? ਦੇਖੋ ਗੱਡੀ ‘ਚ ਬੈਠਕੇ ਮੁਲਾਜ਼ਮ ਕੀ ਕਰ ਰਿਹਾ ਸੀ ?

htvteam

Leave a Comment