ਬਠਿੰਡਾ : ਇੱਥੋਂ ਦੇ ਇੱਕ ਨੌਜਵਾਨ ਨੇ ਘਰ ਵਿੱਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਹੈ l ਨੌਜਵਾਨ ਦੀ ਪਹਿਚਾਣ ਚੰਦਰਕਾਂਤ ਸ਼ਰਮਾ ਵਾਸੀ ਕੱਚੀ ਥਰਮਲ ਕਲੋਨੀ ਦੇ ਤੌਰ ‘ਤੇ ਹੋਈ ਹੈ l ਨੌਜਵਾਨ ਨੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਦਾ ਜ਼ਿੰਮੇਦਾਰ ਆਪਣੀ ਪ੍ਰੇਮਿਕਾ ਅਤੇ ਉਸਦਾ ਪਿਤਾ ਨੂੰ ਦੱਸਿਆ ਹੈ l ਪੁਲਿਸ ਨੂੰ ਮ੍ਰਿਤਕ ਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਅਤੇ ਉਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਸਹਾਰਾ ਜਨਸੇਵਾ ਦੇ ਹੈਲਪਲਾਈਨ ਨੰਬਰ ‘ਤੇ ਐਤਵਾਰ ਦੇਰ ਸ਼ਾਮ ਸੂਚਨਾ ਆਈ ਕਿ ਕੱਚੀ ਕਲੋਨੀ ਵਿੱਚ ਇੱਕ ਨੌਜਵਾਨ ਨੇ ਫਾਂਸੀ ਲਾ ਲਈ ਹੈ l ਇਸ ਤੋਂ ਬਾਅਦ ਸੰਸਥਾ ਦੇ ਵਰਕਰ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ l ਪੁਲਿਸ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਲਾਸ਼ ਨੂੰ ਨੀਚੇ ਉਤਾਰਿਆ ਅਤੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਦੀ ਮੋਰਚਰੀ ਪਹੁੰਚਾਇਆ l ਚੰਦਰਕਾਂਤ ਨੇ ਸੁਸਾਈਡ ਨੋਟ ਵਿੱਚ ਸਿੱਧੇ ਤੌਰ ‘ਤੇ ਆਪਣੀ ਪ੍ਰੇਮਿਕਾ ਅਤੇ ਉਸ ਦੇ ਪਿਤਾ ਨੂੰ ਜ਼ਿੰਮੇਦਾਰ ਠਹਿਰਾਇਆ ਹੈ l ਚੰਦਰਕਾਂਤ ਨੇ ਸੁਸਾਈਡ ਨੌਟ ਵਿੱਚ ਲਿਖਿਆ ਹੈ ਕਿ ਉਸਦੀ ਪ੍ਰੇਮਿਕਾ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਧੋਖਾ ਦੇ ਰਹੀ ਹੈ l ਉਹ ਕਿਸੇ ਹੋਰ ਮੁੰਡੇ ਨਾਲ ਘੁੰਮ ਰਹੀ ਹੈ l ਮ੍ਰਿਤਕ ਪ੍ਰਾਈਵੇਟ ਨੌਕਰੀ ਕਰਦਾ ਸੀ l
previous post
