ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਪੂਰੇ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਸੀ।ਹਾਲਾਂਕਿ ਲਾਕਡਾਊਨ ਵਿੱਚ ਹੁਣ ਹੌਲੀ ਹੌਲੀ ਛੂਟ ਦਿੱਤੀ ਜਾ ਰਹੀ ਹੈ।ਲਾਕਡਾਊਨ ਦਾ ਸਭ ਤੋਂ ਜਿ਼ਆਦਾ ਅਸਰ ਵਾਤਾਵਰਨ ਅਤੇ ਪ੍ਰਕਿਰਤੀ ਤੇ ਪਿਆ ਹੈ।ਸ਼ੁੱਧ ਹਵਾ ਅਤੇ ਸ਼ਾਂਤ ਮਾਹੌਲ ਦੀ ਬਦੌਲਤ ਕਈ ਚੰਗੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ।ਇਸ ਦੋਰਾਨ ਚੰਬਲ ਨਦੀ ਦਾ ਤੱਟ ਵੀ ਖਤਮ ਹੁੰਦੇ ਜਾ ਰਹੇ ਘੜਿਆਲਾਂ ਦੇ ਬੱਚਿਆਂ ਨਾਲ ਚਹਿਕ ਉੱਠਿਆ ਹੈ।
ਰਾਜਸਥਾਨ ਦੇ ਧੌਲਪੁਰ, ਮੱਧ ਪ੍ਰਦੇਸ਼ ਦੇ ਦੇਵਰੀ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਜਿਲੇ ਦੇ ਵਾਹ ਇਲਾਕੇ ਵਿੱਚ ਚੰਬਲ ਨਦੀ ਦੇ 435 ਕਿਲੋਮੀਟਰ ਖੇਤਰ ਵਿੱਚ ਘੜਿਆਲ ਅਸਥਾਨ ਬਣਿਆ ਹੋਇਆ ਹੈ।ਇੱਥੇ ਘੜਿਆਲਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਸੰਖਿਆ ਨੂੰ ਵਧਾਉਣ ਦੇ ਲਈ ਕਾਫੀ ਕੋਸਿ਼ਸ਼ ਕੀਤੀ ਜਾਂਦੀ ਹੈ।ਫਿਲਹਾਲ ਚੰਬਲ ਨਦੀ ਵਿੱਚ ਘੜਿਆਲਾਂ ਦੀ ਸੰਖਿਆ 1859 ਹਨ।ਜੇਕਰ ਜਨਮ ਲੈਣ ਵਾਲੇ ਘੜਿਆਲਾਂ ਦੇ ਬੱਚਿਆਂ ਨੂੰ ਜੋੜਿਆ ਜਾਵੇ ਤਾਂ ਇਨ੍ਹਾਂ ਦੀ ਸੰਖਿਆ ਕਰੀਬ 3 ਹਜ਼ਾਰ ਦੇ ਆਲੇ ਦੁਆਲੇ ਹੋ ਜਾਵੇਗੀ।
ਮੱਧ ਪ੍ਰਦੇਸ਼ ਦੇ ਦੇਵਰੀ ਅਤੇ ਰਾਜਸਥਾਨ ਦੇ ਧੌਲਪੁਰ ਰੇਂਜ ਵਿੱਚ ਕਰੀਬ 1100 ਤੋਂ ਜਿ਼ਆਦਾ ਘੜਿਆਲ ਦੇ ਬੱਚੇ ਅੰਡਿਆਂ ਤੋਂ ਬਾਹਰ ਨਿਕਲ ਆਏ ਹਨ।ਇਸ ਦੇ ਨਾਲ ਹੀ ਆਗਰਾ ਦੇ ਵਾਹ ਤੋਂ ਵੀ ਕਾਫੀ ਅੰਡਿਆਂ ਤੋਂ ਬੱਚਿਆਂ ਨਿਕਲ ਆਏ ਹਨ।ਜੇਕਰ ਇਨਾਂ ਬੱਚਿਆਂ ਦੀ ਲੰਬਾਈ 1.2 ਮੀਟਰ ਹੋਵੇਗੀ ਤਾਂ ਇਨ੍ਹਾਂ ਨੂੰ ਨਦੀ ਵਿੱਚ ਛੱਡ ਦਿੱਤਾ ਜਾਵੇਗਾ।ਘੱਟ ਲੰਬਾਈ ਵਾਲੇ ਬੱਚਿਆਂ ਨੂੰ ਸਿਖਲਾਈ ਕੇਂਦਰ ਵਿੱਚ ਰੱਖਿਆ ਜਾਂਦਾ ਹੈ ਅਤੇ ਲੰਬਾਈ ਪੂਰੀ ਹੋਣ ਤੇ ਚੰਬਲ ਨਦੀ ਵਿੱਚ ਛੱਡ ਦਿੱਤਾ ਜਾਂਦਾ ਹੈ।
ਦੱਸ ਦਈਏ ਕਿ 1980 ਤੋਂ ਪਹਿਲਾਂ ਜਦ ਭਾਰਤੀ ਪ੍ਰਜਾਤੀ ਦੇ ਘੜਿਆਲਾਂ ਦਾ ਸਰਵੇ ਹੋਇਆ ਸੀ, ਤਾਂ ਉਸ ਸਮੇਂ ਚੰਬਲ ਨਦੀ ਵਿੱਚ ਸਿਰਫ 40 ਘੜਿਆਲ ਹੀ ਮਿਲੇ ਸਨ।ਜਦ ਕਿ 1980 ਵਿੱਚ ਇਨ੍ਹਾਂ ਦੀ ਸੰਖਿਆ 435 ਹੋ ਗਈ ਸੀ।ਉਸੀ ਸਮੇਂ ਤੋਂ ਇਸ ਇਲਾਕੇ ਨੂੰ ਘੜਿਆਲ ਅਭਿਯਾਰਣਯ ਖੇਤਰ ਘੋਸਿ਼ਤ ਕੀਤਾ ਗਿਆ ਸੀ।
ਚੰਬਲ ਨਦੀ ਦੇੇ ਕਿਨਾਰੇ ਝੁੰਡ ਵਿੱਚ ਇਨ੍ਹਾਂ ਬੰਚਿਆਂ ਦੀ ਉੱਛਲ ਕੁੱਦ ਦੇਖ ਕੇ ਲੋਕ ਬਹੁਤ ਖੁਸ਼ ਹੋ ਰਹੇ ਹਨ।ਅਜਿਹਾ ਪਹਿਲੀ ਵਾਰ ਹੋਇਆ ਹੈ, ਜਦ ਹਜ਼ਾਰਾਂ ਦੀ ਤਾਦਾਦ ਵਿੱਚ ਘੜਿਆਲ ਦੇ ਬੱਚਿਆਂ ਨੇ ਜਨਮ ਲਿਆ ਹੈ।
ਅਪ੍ਰੈਲ ਤੋਂ ਜੂਨ ਤੱਕ ਘੜਿਆਲ ਦਾ ਪ੍ਰਜਨਨ ਕਾਲ ਰਹਿੰਦਾ ਹੈ।ਮਾਦਾ ਘੜਿਆਲ ਮਈ ਜੂਨ ਵਿੱਚ ਰੇਤ ਵਿੱਚ 30 ਤੋਂ 40 ਸੈਂਟੀਮੀਟਰ ਦਾ ਗੱਢਾ ਪੱਟ ਕੇ 40 ਤੋਂ ਲੈ ਕੇ 70 ਅੰਡੇ ਦਿੰਦੀ ਹੈ।ਜਦ ਇਨ੍ਹਾਂ ਅੰਡਿਆਂ ਵਿੱਚ ਸਰਸਰਾਹਟ ਸ਼ੁਰੂ ਹੋ ਜਾਂਦੀ ਹੈ ਤਾਂ ਮਾਦਾ ਰੇਤ ਹਟਾ ਕੇ ਬੱਚਿਆਂ ਨੂੰ ਕੱਢਦੀ ਹੈ ਅਤੇ ਚੰਬਲ ਨਦੀ ਵਿੱਚ ਲੈ ਜਾਦੀ ਹੈ।