Htv Punjabi
Punjab Religion Video

ਰੋਜ਼ ਗੁਰਦੁਆਰੇ ਜਾਂਦਾ ਸੀ ਸਿੱਖ ਪਰਿਵਾਰ, ਮੁਸਲਮਾਨਾਂ ਨੂੰ ਲੱਗਿਆ ਪਤਾ, ਵੀਡੀਓ ਦੇਖ ਤੁਹਾਡੇ ਪੈਰਾਂ ਹੇਠੋਂ ਖਿਸਕ ਜਾਏਗੀ ਜ਼ਮੀਨ ! 

ਮਾਲੇਰਕੋਟਲਾ : ਇਥੋਂ ਦੇ ਮੁਹੱਲਾ ਚੋਰ ਮਾਰਾਂ ਅੰਦਰ ਇੱਕ ਜਿਹੀ ਘਟਨਾ ਵਾਪਰੀ ਹੈ ਜਿਸ ਨੇ ਹਰ ਇਨਸਾਨ ਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤੋ ਹੈ ਕਿ ਆਖ਼ਰ ਕੌਣ ਨੇ ਉਹ ਲੋਕ ਜਿਹੜੇ ਧਰਮਾਂ ਦੇ ਨਾਂ ਤੇ ਇਨਸਾਨੀਅਤ ਤੇ ਭਾਈਚਾਰਕ ਸਾਂਝ ਨੂੰ ਤਾਕ ‘ਤੇ ਰੱਖਕੇ ਆਪਸ ‘ਚ ਲੜ ਪੈਂਦੇ ਨੇ ਤੇ ਸਮਾਜ ਦੇ ਦੁਸ਼ਮਣਾਂ ਨੂੰ ਦੇ ਦੇਂਦੇ ਨੇ ਆਪਣਾ ਉੱਲੂ ਸਿੱਧਾ ਕਰਨ ਦਾ ਮੌਕਾ। ਜੀ ਹਾਂ ਅਸੀਂ ਗੱਲ ਕਰ ਰਹੇ ਆਂ ਹਕੀਕਤ ਟੀਵੀ ਪੰਜਾਬੀ ਦੀ ਟੀਮ ਦੀ ਜੋ ਗਵਾਹ ਬਣੀ ਅਜਿਹੇ ਹੀ ਇੱਕ ਵਾਕਿਆ ਦੀ ਜਿਸ ਵਿਚ ਕਰਫਿਊ ਤੇ ਤਾਲਾਬੰਦੀ ਦੇ ਦੌਰਾਨ ਮੁਹੱਲਾ ਚੋਰ ਮਾਰਾਂ ਅੰਦਰ ਰਹਿੰਦੇ ਅਜੀਤ ਸਿੰਘ ਨਾ ਦੇ ਬੰਦੇ ਦਾ ਜਦੋਂ ਉਸਦੇ ਆਪਣੇ ਵੀ ਸਾਥ ਛੱਡ ਗਏ ਕਿ ਉਹ ਕਿਤੇ ਉਨ੍ਹਾਂ ਕੋਲੋਂ ਕੁਝ ਮੰਗ ਹੀ ਨਾ ਲਏ, ਤਾਂ ਇਲਾਕੇ ਦੀ ਸਿੱਖ-ਮੁਸਲਿਮ ਸਾਂਝਾਂ ਨਾ ਦੀ ਜਥੇਬੰਦੀ ਠੀਕ ਉਸੇ ਤਰ੍ਹਾਂ ਅਜੀਤ ਸਿੰਘ ਦੇ ਘਰ ਮਦਦ ਲੈਕੇ ਪਹੁੰਚੀ, ਜਿਵੇਂ ਸਿੱਖ ਧਰਮ ਦੇ ਲੋਕ ਹਮੇਸ਼ਾਂ ਬਿਨਾਂ ਜਾਤ ਧਰਮ ਦੇਖਦਿਆਂ ਲੈਕੇ ਪਹੁੰਚਦੇ ਹਨ। ਦੱਸ ਦਈਏ ਕਿ ਅਜੀਤ ਸਿੰਘ ਰਿਕਸ਼ਾ ਚਲਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ। ਜਿਵੇਂਕਿਵੇਂ ਗੁਜ਼ਾਰਾ ਚੱਲ ਰਿਹਾ ਸੀ ਪਰ ਕੋਰੋਨਾ ਮਹਾਂਮਾਰੀ ਨੇ ਅਜੀਤ ਸਿੰਘ ਤੋਂ ਉਹ ਮਾਮੂਲੀ ਰੋਜ਼ਗਾਰ ਵੀ ਖੋਹ ਲਿਆ। ਘਰ ਵਿੱਚ ਪਹਿਲਾਂ ਹੀ ਪਸਰੀ ਬੈਠੀ ਗ਼ਰੀਬੀ ਨੇ ਹੌਲੀ ਹੌਲੀ ਭਿਆਨਕ ਰੂਪ ਧਾਰਨਾ ਸ਼ੁਰੂ ਕਰ ਦਿੱਤਾ।
ਅਜੀਤ ਸਿੰਘ ਕਹਿੰਦੇ ਹਨ ਇਸ ਔਖੇ ਸਮੇਂ ਦੌਰਾਨ ਇਕ ਦੋ ਵਾਰ ਕਿਸੇ ਨੇ ਥੋੜੀ ਥੋੜੀ ਮਦਦ ਜ਼ਰੂਰ ਕੀਤੀ ਸੀ ਪਰ ਢਿੱਡ ਤਾਂ ਰੋਜ਼ ਖਾਣ ਨੂੰ ਮੰਗਦਾ ਹੈ ਲਿਹਾਜਾ ਹਾਲਤ ਫੇਰ ਮਾੜੇ ਹੋਣੇ ਸ਼ੁਰੂ ਹੋ ਗਏ। ਅਜੀਤ ਸਿੰਘ ਦੱਸਦਾ ਹੈ ਕਿ ਉਸਦੇ ਰਿਸ਼ਤੇਦਾਰ ਕਰੋੜਾਂ ਪਤੀ ਨੇ ਪਰ ਇਸ ਔਖੀ ਘੜੀ ਦੌਰਾਨ ਮਦਦ ਲਈ ਕੋਈ ਅੱਗੇ ਨਹੀਂ ਆਇਆ। ਪਰ ਇਸ ਦੌਰਾਨ ਡਾਕਟਰ ਨਸੀਰ ਅਖਤਰ ਹੁਰੀਂ ਅੱਗੇ ਆਏ ਨੇ ਮਦਦ ਲੈਕੇ ਇਸ ਲਈ ਇਨ੍ਹਾਂ ਨੂੰ ਨੇਕੀ ਦਾ ਫ਼ਰਿਸ਼ਤਾ ਹੀ ਕਿਹਾ ਜਾਏਗਾ ਹੋਰ ਤਾਂ ਕੋਈ ਲਫ਼ਜ਼ ਇਨ੍ਹਾਂ ਲਈ ਨਿਕਲਦਾ ਹੀ ਨਹੀਂ ਮੂੰਹੋਂ। ਦੱਸ ਦੀਏ ਕਿ ਜਿਸ ਵੇਲੇ ਡਾ. ਨਸੀਰ ਤੇ ਉਨ੍ਹਾਂ ਦੇ ਸਾਥੀ ਅਜੀਤ ਸਿੰਘ ਦੇ ਘਰ ਮਦਦ ਲੈਕੇ ਪਹੁੰਚੇ ਸਨ ਉਸ ਵੇਲੇ ਵੀ ਅਜੀਤ ਸਿੰਘ ਦੀ ਪਤਨੀ ਨੇੜੇ ਦੇ ਗੁਰਦੁਆਰਾ ਸਾਹਿਬ ਗਈ ਹੋਈ ਸੇਵਾ ਕਰਨ ਮਗਰੋਂ ਲੰਗਰ ਲੈਕੇ ਆਉਣ ਲਈ।
ਇਸ ਮੌਕੇ ਡਾ.ਨਸੀਰ ਅਖਤਰ ਨੇ ਹਕੀਕਤ ਟੀਵੀ ਨਾਲ ਗੱਲ ਕਰਦਿਆਂ ਕਿਹਾ ਕਿ ਇਸਲਾਮ ਧਰਮ ਚ ਇਹ ਖਾਸ ਤੌਰ ਤੇ ਲਿਖਿਆ ਹੈ  ਕਿ ਰਬ ਨੇ ਸਾਰੀਆਂ ਨੂੰ ਇੱਕ ਆਦਮੀ ਤੇ ਇੱਕ ਔਰਤ ਤੋਂ ਪੈਦਾ ਕੀਤਾ ਹੈ।  ਇਸ ਨਾਤੇ ਸੰਸਾਰ ਦੇ ਸਾਰੇ ਲੋਕ ਆਪਸ ਵਿੱਚ ਭਰਾ ਭਰਾ ਹਨ, ਤੇ ਇਸਲਾਮ ਅਨੁਸਾਰ ਜੇਕਰ ਤੁਸੀਂ ਆਪ ਧਰਤੀ ਵਾਲਿਆਂ ‘ਤੇ ਰਹਿਮਤ ਕਰੋਗੇ ਤਾਂ ਉਹ ਰੱਬ ਤੁਹਾਡੇ ਤੇ ਰਹਿਮਤ ਕਰੇਗਾ। ਡਾਕਟਰ ਨਸੀਰ ਅਨੁਸਾਰ ਉਹ ਬੰਦਾ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਜੋ ਖੁਦ ਤਾਂ ਢਿੱਡ ਭਰਕੇ ਖਾ ਲੇਵੇ ਪੈ ਉਸਦਾ ਗੁਆਂਢੀ ਭੁੱਖਾ ਸੌਂਦਾ ਹੋਵੇ,…
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਦੇਖੋ ਇੱਕ ਮੁੰਡੇ ਨੂੰ ਮੌਤ ਕਿਵੇਂ ਖਿੱਚ ਲਿਆਈ ਕੈਨੇਡਾ ਤੋਂ

htvteam

ਲਚਾਰ ਮਜ਼ਦੂਰ ਆਪਣੇ ਬੱਚੇ ਵੀ ਗੋਦ ਦੇਣ ਲਈ ਹੋਇਆ ਮਜ਼ਬੂਰ

htvteam

ਹੁਣੇ ਹੁਣੇ ਮੌਸਮ ਵਿਭਾਗ ਦਾ ਵੱਡਾ ਅਲਰਟ ਜਾਰੀ

htvteam

Leave a Comment