ਫਿਲੌਰ (ਦਵਿੰਦਰ ਕੁਮਾਰ):ਜ਼ਿਲ੍ਹੇ ਦੇ ਸ਼ਹਿਰ ਫਿਲੌਰ ਅੰਦਰ ਪੈਂਦੇ ਬੀ.ਆਰ. ਅੰਬੇਡਕਰ ਚੌਂਕ ‘ਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਿੱਥੇ ਫਿਰੋਜ਼ੀ ਸ਼ਰਟ ਅਤੇ ਜੀਨਸ਼ ਪਾਈ ਖੜ੍ਹੇ ਇੱਕ ਵਿਅਕਤੀ ਨੇ ਅਜਿਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਪੂਰੇ ਸ਼ਹਿਰ ‘ਚ ਕੋਹਰਾਮ ਮਚ ਗਿਆ। ਜਿਸ ਨੂੰ ਦੇਖ ਕੇ ਚੌਂਕ ‘ਚ ਖੜ੍ਹੇ ਇਕ ਸਰਦਾਰ ਸੁਰੱਖਿਆ ਗਾਰਡ ਨੇ ਬਿਨਾਂ ਦੇਰੀ ਕੀਤਿਆਂ ਪੁਲਿਸ ਨੂੰ ਫੋਨ ਕਰ ਦਿੱਤਾ ਕਿ, ‘ਹੈਲੋ, ਪੁਲਿਸ ਬੀ.ਆਰ. ਅੰਬੇਡਕਰ ਚੌਂਕ ‘ਚ ਇਕ ਕਰੋਨਾ ਦਾ ਸ਼ੱਕੀ ਮਰੀਜ਼ 2 ਹਜ਼ਾਰ ਦੇ ਨੋਟਾਂ ਨੂੰ ਥੁੱਕ ਲਗਾਕੇ ਸੁੱਟ ਰਿਹਾ ਹੈ’। ਬੱਸ ਇਕ ਫੋਨ ਦੀ ਜ਼ਰੂਰਤ ਸੀ ਕਿ ਪੂਰੇ ਪ੍ਰਸਾਸ਼ਨ ਤੇ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ‘ਤੇ ਜਾ ਕੇ ਪਤਾ ਕਰਨ ‘ਤੇ ਇਹ ਜਾਣਕਾਰੀ ਮਿਲੀ ਇਹ ਇੱਕ ਮਜ਼ਦੂਰ ਹੈ ਜੋ ਬਿਸਕੁਟ ਬਣਾਉਣ ਵਾਲੀ ਇੱਕ ਸਥਾਨਕ ਕੰਪਨੀ ਦਾ ਮੁਲਾਜ਼ਮ ਐ ਤੇ ਚੌਂਕ ‘ਚ ਖੜ੍ਹਾ ਦਹਿਸ਼ਤ ਦਾ ਕਾਰਨ ਬਣ ਰਿਹਾ ਸੀ।
ਉਧਰ ਸਿਹਤ ਮਹਿਕਮੇ ਮੁਤਾਬਿਕ ਪਹਿਲੀਂ ਨਜ਼ਰ ਤੋਂ ਇਹ ਵਿਅਕਤੀ ਕਰੋਨਾ ਵਾਇਰਸ ਦਾ ਮਰੀਜ਼ ਲੱਗ ਰਿਹਾ ਪਰ ਇਸ ਦੀ ਪੁਸ਼ਟੀ ਕੋਈ ਪੁਖਤਾ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਹੀ ਹੋ ਪਾਏਗੀ। ਦੱਸ ਦੀਏ ਕਿ ਇਸਦੇ ਨਾਲ ਹੀ ਜਦੋਂ ਫੈਕਟਰੀ ਮਾਲਕ ਤੋਂ ਮਜ਼ਦੂਰ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕੀ ਉਹ ਅਜੇ 2-3 ਮਹੀਨੇ ਪਹਿਲਾਂ ਹੀ ਕੰਮ ਕਰਨ ਉਨ੍ਹਾਂ ਕੋਲ ਆਇਆ ਸੀ ਤੇ ਹੋ ਸਕਦੈ ਕਿ ਫੈਕਟਰੀ ਦੀ ਕੰਧ ਟੱਪਕੇ ਬਾਹਰ ਆ ਗਿਆ ਹੋਵੇ।
ਅੱਗੇ ਕੀ ਹੋਇਆ ? ਇਸ ਮਜ਼ਦੂਰ ਨੂੰ ਕਿਵੇਂ ਕਾਬੂ ਕੀਤਾ ਜਾ ਸਕਿਆ? ਕੀ ਉਸ ਵੱਲੋਂ ਥੁੱਕ ਲਾਕੇ ਸੁੱਤੇ ਗਏ ਨ ਕਿਸੇ ਨੇ ਚੁੱਕੇ ਵੀ ਕਿ ਉਹ ਸ਼ੁਰੂਆਤ ਵਿੱਚ ਹੀ ਫੜਿਆ ਗਿਆ ? ਇਹ ਦੇਖਣ ਲਈ ਤੁਸੀਂ ਇਸ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…