Htv Punjabi
Punjab

ਨਸ਼ੇੜੀ ਨੇ ਗੋਲੀ ਮਾਰ ਕੇ ਕੀਤੀ ਦਾਦੇ ਦੀ ਹੱਤਿਆ, ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਕੀਤਾ ਅੰਤਿਮ ਸੰਸਕਾਰ, ਐਂਵੇ ਖੁੱਲਿਆ ਰਾਜ

ਮੁਕਤਸਰ : ਲੰਬੀ ਹਲਕੇ ਦੇ ਪਿੰਡ ਆਧਨਿਆਂ ਦੇ ਨਸ਼ਾ ਕਰਨ ਦੇ ਆਦੀ ਇੱਕ ਨੌਜਵਾਨ ਨੇ ਬੰਦੂਕ ਨਾਲ ਗੋਲੀ ਚਲਾ ਕੇ ਆਪਣੇ ਦਾਦਾ ਦੀ ਹੱਤਿਆ ਕਰ ਦਿੱਤੀ l ਇਹੀ ਨਹੀਂ ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ l ਪਿੰਡ ਦੇ ਲੋਕਾਂ ਵੱਲੋਂ ਇਸ ਗੱਲ ਦੀ ਜਾਣਕਾਰੀ ਦੇਣ ‘ਤੇ ਪੁਲਿਸ ਨੇ ਮੁੱਢਲੀ ਜਾਂਚ ਕਰਕੇ ਨੌਜਵਾਨ ਦੇ ਖਿਲਾਫ ਹੱਤਿਆ ਦਾ ਮਾਮਲਾ ਦਰ ਕਰ ਲਿਆ ਹੈ l
ਥਾਣਾ ਲੰਬੀ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਆਧਨਿਆਂ ਨਿਵਾਸੀ ਪ੍ਰਭਜੋਤ ਸਿੰਘ ਨੇ ਆਪਣੇ ਦਾਦਾ ਗੁਰਦਿਆਲ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ l ਜਾਂਚ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕਰੀਬ 26 ਸਾਲਾ ਪ੍ਰਭਜੋਤ ਸਿੰਘ ਨਸ਼ਾ ਕਰਨ ਦਾ ਆਦੀ ਹੈ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਵੀ ਹੈ l ਨਸ਼ਾ ਕਰਨ ਨੂੰ ਲੈ ਕੇ ਵਿਵਾਦ ਦੇ ਕਾਰਨ ਹੀ ਉਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ l ਇਸ ਦੌਰਾਨ ਹੀ ਕਰੀਬ 5 ਦਿਨ ਪਹਿਲਾਂ ਪ੍ਰਭਜੋਤ ਸਿੰਘ ਘਰ ਵਿੱਚ ਪਈ 12 ਬੋਰ ਦੀ ਬੰਦੂਕ ਦੇ ਨਾਲ ਆਪਣੇ ਦਾਦਾ ‘ਤੇ ਫਾਇਰ ਕਰ ਦਿੱਤਾ l ਇਸ ਤੋਂ ਦਾਦਾ ਗੁਰਦਿਆਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ l
ਜਦਕਿ ਪਰਿਵਾਰ ਨੇ ਗੁਰਦਿਆਲ ਸਿੰਘ ਦਾ ਅੰਤਿਮ ਸੰਸਕਾਰ ਕਰ ਮਾਮਲਾ ਦਬਾ ਦਿੱਤਾ l ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਨੂੰ ਹੱਤਿਆ ਦੀ ਸੂਚਨਾ ਦਿੱਤੀ l ਇਸ ‘ਤੇ ਪੁਲਿਸ ਨੇ ਮੁੱਢਲੀ ਜਾਂਚ ਕਰਕੇ ਪ੍ਰਭਜੋਤ ਸਿੰਘ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ l ਹੁਣ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ l ਥਾਣਾ ਮੁਖੀ ਜਤਿੰਦਰ ਸਿੰਘ ਦੇ ਅਨੁਸਾਰ ਉਹ ਕਈ ਵਾਰ ਨੌਜਵਾਨ ਦੀ ਗ੍ਰਿਫਤਾਰੀ ਲਈ ਪਿੰਡ ਜਾ ਕੇ ਆਏ ਹਨ, ਪਰ ਹਰ ਵਾਰ ਘਰ ਬੰਦ ਹੀ ਹੁੰਦਾ ਹੈ l

Related posts

ਬਲੈਕ ਆਊਟ ਕਰਨ ਪਿੱਛੇ ਦਾ ਆਹ ਸੀ ਅਸਲ ਸੱਚ !

htvteam

ਐਨ.ਆਈ.ਏ ਦਾ ਵੱਡਾ ਅਫ਼ਸਰ ਅਇਆ ਪੰਜਾਬ, ਦੇਖੋ ਮੀਡੀਆ ਦੇ ਕੈਮਰੇ ਅੱਗੇ ਅਫ਼ਸਰ ਨੇ ਕਹੀ ਅਜਿਹੀ ਗੱਲ

htvteam

ਵੱਡੇ ਵੱਡੇ ਪੱਤਰਕਾਰਾਂ ਤੇ ਲੀਡਰਾਂ ਨੂੰ ਜਵਾਕਾਂ ਨੇ ਕੀਤੀਆਂ ਕਲੋਲਾਂ, ਦੇਸੀ ਸਟੂਡੀਓ ਚੋਂ ਜਵਾਕ ਬਣੇ ਮਾਡਰਨ ਮੰਤਰੀ ਤੇ ਸਿਰਕੱਢ ਪੱਤਰਕਾਰ ,ਹੱਸ-ਹੱਸ ਬੱਖੀਆਂ ਹੋ ਜਾਣਗੀਆਂ ਪੋਲੀਆਂ

Htv Punjabi

Leave a Comment