Htv Punjabi
corona news crime news Fitness Health Punjab

ਸ਼ਰਾਬ ਕਾਰੋਬਾਰੀ ਦੀ ਕੋਠੀ ‘ਤੇ ਜਾਕੇ ਕੀਤਾ ਸੀ ਆਹ ਕੰਮ! ਦੇਖੋ ਸ਼ੂਟਰ ਨਿਤਿਨ ਅੰਮ੍ਰਿਤਸਰ ‘ਚ ਕਿਵੇਂ ਲੱਗਾ ਪੁਲਿਸ ਦੇ ਹੱਥ

ਚੰਡੀਗੜ ; ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਭਾਈ ਰਾਕੇਸ਼ ਸਿੰਗਲਾ ਦੇ ਸੈਕਟਰ 33 ਸਥਿਤ ਕੋਠੀ ਤ ਫਾਇਰਿੰਗ ਦੇ ਮੁਲਜ਼ਮ ਸ਼ੂਟਰ ਨਿਤਿਨ ਨਾਹਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਰੋਡ ਸਥਿਤ ਕਲਰ ਰਿਜ਼ਾਰਟ ਤੋਂ ਇੱਕ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਹੈ।ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇੰਦਰਾ ਕਲੋਨੀ ਦੇ ਰਹਿਣ ਵਾਲੇ ਨਿਤਿਨ ਨਾਹਰ ਨੂੰ ਉਸ ਦੇ ਸਾਥੀ ਬਿਕਰਮਜੀਤ ਸਿੰਘ ਨੇ ਸੁਰੱਖਿਅਤ ਲੁਕਣ ਦੇ ਲੲਈ ਜਗ੍ਹਾਾ ਮੁਹੱਈਆ ਕਰਵਾਈ ਸੀ।

ਪੁਲਿਸ ਨੇ ਨਿਤਿਨ ਦੇ ਕਬਜ਼ੇ ਤੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤਾ ਹੈ।ਇਹ ਗ੍ਰਿਫਤਾਰੀ ਅੰਮ੍ਰਿਤਸਰ ਪੁਲਿਸ ਅਤੇ ਸੰਗਠਿਤ ਅਪਰਾਧ ਨਿਯੰਤਰਣ ਇਕਾਈ ਦੀ ਸੰਯੁਕਤ ਟੀਮ ਨੇ ਕੀਤੀ।ਚੰਡੀਗੜ ਜਲਦ ਹੀ ਸ਼ੂਟਰ ਨਿਤਿਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇਗੀ।

ਪੁਲਿਸ ਪੁੱਛਗਿਛ ਵਿੱਚ ਨਿਤਿਨ ਨੇ ਖੁਲਾਸਾ ਕੀਤਾ ਕਿ ਉਸ ਨੂੰ ਲਾਰੰਸ ਬਿਸ਼ਨੋਈ ਦੇ ਕਰੀਬੀ ਦੇ ਕਹਿਣ ਤੇ ਪੰਜਾਬ, ਚੰਡੀਗੜ ਅਤੇ ਰਾਜਸਥਾਨ ਵਿੱਚ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।31 ਮਈ ਨੂੰ ਉਸ ਨੂੰ ਲੁਧਿਆਣਾ ਤੋਂ ਲੈਣ ਅਤੇ ਚੰਡੀਗੜ ਦੇ ਬਾਹਰੀ ਇਲਾਕੇ ਵਿੱਚ ਛੱਡਣ ਦੇ ਲਈ ਇੱਕ ਕਾਲੇ ਰੰਗ ਦੀ ਆਡੀ ਕਾਰ ਭੇਜੀ ਗਈ ਸੀ।ਉਸ ਨੂੰ ਚੰਡੀਗੜ ਦੇ ਬਾਹਰੀ ਇਲਾਕੇ ਵਿੱਚ ਫਾਇਰਿੰਗ ਦੀ ਵਾਰਦਾਤ ਵਿੱਚ ਸ਼ਾਮਿਲ ਹੋਰ ਮੁਲਜ਼ਮਾਂ ਦੇ ਨਾਲ ਇੱਕ ਸਿਲਵਰ ਰੰਗ ਦੀ ਫੋਰਡ ਆਈਕਨ ਕਾਰ ਵਿੱਚ ਬਿਠਾਇਆ ਗਿਆ।

ਇਸ ਦੇ ਬਾਅਦ ਸੈਕਟਰ 33 ਵਿੱਚ ਸ਼ਰਾਬ ਕਾਰੋਬਾਰੀ ਦੇ ਘ ਦੇ ਬਾਹਰ ਪਹੁੰਚ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਸ ਨੂੰ ਖਰੜ ਵਿੱਚ ਉਤਾਰ ਦਿੱਤਾ ਗਿਆ।ਇਸ ਦੇ ਬਾਅਦ ਉਹ ਸਫੈਦ ਰੰਗ ਦੀ ਬੋਲੈਰੋ ਕਾਰ ਵਿੱਚ ਅੰਮ੍ਰਿਤਸਰ ਆਪਣੇ ਟਿਕਾਣੇ ਤੇ ਪਹੁੰਚ ਗਿਆ।ਇਸ ਤੋਂ ਪਹਿਲਾਂ ਪੁਲਿਸ ਨੇ ਲੁਧਿਆਣਾ ਨਿਵਾਸੀ ਇੱਕ ਸ਼ੂਟਰ ਕਰਣ ਸ਼ਰਮਾ ਨੂੰ ਮੌਲੀਜਾਗਰਾਂ ਤੋਂ ਗ੍ਰਿਫਤਾਰ ਕੀਤਾ ਸੀ।

ਨਿਤਿਨ ਨੇ ਪੁਲਿਸ ਪੁੱਛਗਿਛ ਵਿੱਚ ਦੱਸਿਆ ਕਿ ਉਹ ਫਿਰੋਜ਼ਪੁਰ ਜੇਲ ਵਿੱਚ ਬੰਦ ਗੈਂਗਸਟਰ ਬਾਬੀ ਮਲਹੋਤਰਾ ਦਾ ਕਰੀਬੀ ਹੈ।ਉਹ ਲਾਰੰਸ ਬਿਸ਼ਨੋਈ ਗੈਂਗ ਦੇ ਨਾਲ ਵੀ ਜੁੜਿਆ ਹੈ, ਜਿਸ ਨੇ ਅਰਵਿੰਦ ਸਿੰਗਲਾ ਦੇ ਸੈਕਟਰ 33 ਦੇ ਘਰ ਤੇ ਹਮਲੇ ਦਾ ਹੁਕਮ ਦਿੱਤਾ ਸੀ।ਨਿਤਿਨ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਉਨ੍ਹਾਂ ਦੇ ਲਾਰੰਸ ਬਿਸ਼ਨੋਈ ਨੇ ਪੰਜਾਬ, ਚੰਡੀਗੜ ਅਤੇ ਰਾਜਸਥਾਨ ਵਿੱਚ ਵੀ ਅਜਿਹੀ ਵਾਰਦਾਤਾਂ ਦਾ ਅੰਜਾਮ ਦੇਣ ਦੇ ਲਈ ਕਿਹਾ ਸੀ।ਨਿਤਿਨ ਅੰਮ੍ਰਿਤਸਰ ਵਿੱਚ 3 ਹੋਰ ਫਾਇਰਿੰਗ ਦੀ ਵਾਰਦਾਤ ਵਿੱਚ ਮੌਜੂਦ ਸੀ।

ਨਿਤਿਨ ਨਾਹਰ ਨੇ ਦੱਸਿਆ ਕਿ 31 ਮਈ ਨੂੰ ਉਸ ਨੇ ਬਾਬੀ ਮਲਹੋਤਰਾ ਨੇ ਹਮਲਾ ਕਰਨ ਨੂੰ ਕਿਹਾ ਸੀ ਅਤੇ ਲਾਰੰਸ ਬਿਸ਼ਨੋਈ ਨੇ ਇੱਕ ਕਾਲੀ ਆਡੀ ਕਾਰ ਉਸ ਨੂੰ ਲੁਧਿਆਣਾ ਤੋਂ ਲੈਣ ਦੇ ਲਈ ਭੇਜੀ ਸੀ।ਫਾਇਰਿੰਗ ਦੇ ਬਾਅਦ ਊਸ ਨੂੰ ਇੱਕ ਦੂਸਰੇ ਸਾਥੀ ਨੇ ਖਰੜ ਤੋਂ ਬਾਹਰ ਉਤਾਰ ਦਿੱਤਾ ਅਤੇ ਉੱਥੇ ਤੋਂ ਬਾਬੀ ਮਲਹੋਤਰਾ ਦੇ ਹੁਕਮ ਤੇ ਇੱਕ ਸਫੈਦ ਬੋਲੈਰੋ ਕਾਰ ਵਿੰਚ ਅੰਮ੍ਰਿਤਸਰ ਸਥਿਤ ਇੱਕ ਸੁਰੱਖਿਅਤ ਲੁਕਣ ਦੀ ਜਗ੍ਰਾ ਤੇ ਛੱਡ ਦਿੱਤਾ ਗਿਆ।

Related posts

ਰਾਤ ਢਾਈ ਵਜੇ ਵੱਜਿਆ ਅਜਿਹਾ ਅਲਾਰਮ, ਦੁਕਾਨਦਾਰ ਦੇ ਉੱਡੇ ਤੋਤੇ

htvteam

2 ਰੁਪਏ ਦੀ ਚੀਜ ਨੇ ਦੇਖੋ ਕੀ ਕਰਵਾ ਦਿੱਤਾ

htvteam

ਰਾਜਨਾਥ ਦੀ ਅਗਵਾਈ ਵਿੱਚ ਹੋਈ ਮੰਤਰੀਆਂ ਦੀ ਮੀਟਿੰਗ ਲਾਕਡਾਊਨ ਖੁੱਲਣ ਦੀ ਬੱਝੀ ਆਸ, ਦੇਖੋ ਕਿਵੇਂ

Htv Punjabi

Leave a Comment