ਬਠਿੰਡਾ : ਥਾਣਾ ਤਲਵੰਡੀ ਭਾਈ ਪੁਲਿਸ ਨੇ ਇੱਕ ਠੇਕਦਾਰ ਨੂੰ ਬਲੈਕਮੇਲ ਕਰਕੇ ਪੈਸੇ ਲੈਂਦੇ ਹੋ ਚਾਰ ਨਕਲੀ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ।ਠੇਕੇਦਾਰ ਤਲਵੰਡੀ ਭਾਈ ਵਿੱਚ ਪੁਲਿਸ ਚੌਂਕੀ ਦੀ ਇਮਾਰਤ ਦਾ ਨਿਰਮਾਣ ਕਰ ਰਿਹਾ ਹੈ, ਚਾਰ ਲੋਕ ਖੁਦ ਨੂੰ ਪੱਤਰਕਾਰ ਕਹਿ ਕੇ ਘਟੀਆ ਸਮੱਗਰੀ ਵਰਤਣ ਦੀ ਗੱਲ ਕਹਿਣ ਲੱਗੇ ਅਤੇ ਠੇਕੇਦਾਰ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ।ਠੇਕੇਦਾਰ ਰਮੇਸ਼ ਬਾਂਸਲ ਵਾਸੀ ਮਾਡਲ ਟਾਊਨ ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਤਲਵੰਡੀ ਭਾਈ ਵਿੱਚ ਪੁਲਿਸ ਚੌਂਕੀ ਦੀ ਇਮਾਰਤ ਬਣਾਉਣ ਦਾ ਕੰਮ ਚੰਲ ਰਿਹਾ ਹੈ।ਇਸ ਦੌਰਾਨ ਸਵਿਫਟ ਡਿਜ਼ਾਇਰ ਕਾਰ ਵਿੱਚ ਚਾਰ ਲੋਕ ਆਏ ਅਤੇ ਖੁਦ ਨੂੰ ਪੱਤਰਕਾਰ ਦੱਸ ਕੇ ਕਹਿਣ ਲੱਗੇ ਕਿ ਤੂੰ ਇਮਾਰਤ ਬਣਾਉਣ ਵਿੱਚ ਘਟੀਆ ਸਮੱਗਰੀ ਦਾ ਇਸਤੇਮਾਲ ਕਰ ਰਿਹਾ ਹੈ।ਠੇਕੇਦਾਰ ਨੂੰ ਡਰਾ ਧਮਕਾ ਕੇ ਉਸ ਨਾਲ ਪੈਸਿਆਂ ਦੀ ਗੱਲ ਕਰਨ ਲੱਗੇ।ਪੈਸੇ ਨਾ ਦੇਣ ਤੇ ਟੀਵੀ ਚੈਨਲ ਤੇ ਖਬਰ ਚਲਾ ਕੇ ਫਰਮ ਬਦਨਾਮ ਕਰਨ ਦੀ ਧਮਕੀ ਦੇਣ ਲੱਗੇ।ਠੇਕੇਦਾਰ ਰਮੇਸ਼ ਨੂੰ ਚਾਰਾਂ ਤੇ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ।ਪੁੱਛਗਿਛ ਵਿੱਚ ਪਤਾ ਲੱਗਿਆ ਕਿ ਚਾਰੋਂ ਮੁਲਜ਼ਮ ਪੱਤਰਕਾਰ ਨਹੀਂ ਹਨ ਅਤੇ ਠੇਕੇਦਾਰ ਤੋਂ ਪੈਸੇ ਠੱਗਣ ਲਈ ਉਸ ਨੂੰ ਬਲੈਕਮੇਲ ਕਰ ਰਹੇ ਹਨ।ਮੁਲਜ਼ਮਾਂ ਦੀ ਪਹਿਚਾਣ ਮੋਹਿਤ ਸਿੰਗਲਾ, ਕੁਲਦੀਪ ਸਿੰਘ, ਤਰਸੇਮ ਕੁਮਾਰ ਅਤ ਰਾਜੇਸ਼ ਕੁਮਾਰ ਵਾਸੀ ਸ਼ੇਰਪੁਰ ਜਿਲਾ ਸੰਗਰੂਰ ਦੇ ਰੂਪ ਵਿੱਚ ਹੋਈ ਹੈ।